ਪਟਿਆਲਾ (ਬਲਜਿੰਦਰ, ਨੋਗਾਵਾਂ): ਥਾਣਾ ਜੁਲਕਾਂ ਦੇ ਅਧੀਨ ਪੈਂਦੇ ਪਿੰਡ ਦੁੱਧਣ ਗੁਜਰਾਂ ਵਿਖੇ ਅੱਜ ਪਟਿਆਲਾ ਪੁਲਸ ਦੀ ਰਾਹਤ ਸਮੱਗਰੀ ਲਿਜਾ ਰਹੀ ਮੋਟਰ ਬੋਟ ਇੰਜਣ ਬੰਦ ਹੋਣ ਕਾਰਨ ਟੁੱਟੇ ਪੁਲ਼ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ। ਜਿਸ ਨਾਲ ਇਸ ਕਿਸ਼ਤੀ ਵਿਚ ਸਵਾਰ ਐੱਸ.ਪੀ. ਸਿਟੀ ਸਰਫਰਾਜ਼ ਆਲਮ, ਡੀ.ਐੱਸ.ਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਅਤੇ ਥਾਣਾ ਜੁਲਕਾਂ ਦੇ ਐੱਸ.ਐੱਚ.ਓ . ਇੰਸ: ਹਰਜਿੰਦਰ ਸਿੰਘ ਢਿੱਲੋਂ ਵਾਲ-ਵਾਲ ਬਚ ਗਏ।
ਇਹ ਖ਼ਬਰ ਵੀ ਪੜ੍ਹੋ - ਹੜ੍ਹ ਪ੍ਰਭਾਵਿਤ ਇਲਾਕੇ 'ਚ ਆਹਮੋ-ਸਾਹਮਣੇ ਹੋਏ ਜੈਇੰਦਰ ਕੌਰ ਤੇ ਕੈਬਨਿਟ ਮੰਤਰੀ ਜੌੜਾਮਾਜਰਾ, ਹੋਈ ਤਿੱਖੀ ਬਹਿਸ
ਇਹ ਕਿਸ਼ਤੀ ਦਵਾਈਆਂ ਅਤੇ ਰਾਹਤ ਸਮੱਗਰੀ ਲੈ ਕੇ ਜਾ ਰਹੀ ਸੀ ਅਤੇ ਲਗਭਗ 1.30 ਵਜੇ ਹਾਦਸੇ ਦਾ ਸਿਕਾਰ ਹੋ ਗਈ ਜਿਸ ਵਿਚ ਸਵਾਰ ਐੱਸ.ਪੀ. ਸਿਟੀ ਸਰਫਰਾਜ਼ ਆਲਮ, ਡੀ.ਐਸ.ਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਅਤੇ ਥਾਣਾ ਜੁਲਕਾਂ ਦੇ ਐੱਸ.ਐੱਚ.ਓ . ਇੰਸ: ਹਰਜਿੰਦਰ ਸਿੰਘ ਢਿੱਲੋਂ, ਐੱਸ. ਆਈ. ਮੋਹਨ, ਹੌਲਦਾਰ ਅਖਿਲੇਸ, ਸੀ.ਟੀ ਕਪਿਲ, ਸੀ.ਟੀ ਪ੍ਰਕਾਸ, ਐੱਨ.ਡੀ.ਆਰ.ਐੱਫ 7 ਬਟਾਲੀਅਨ ਬਠਿੰਡਾ ਦੀ ਸਵਾਰ ਸੀ। ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਇਨ੍ਹਾਂ ਵਿਚੋਂ 3 ਨੂੰ ਸੱਟਾਂ ਵੀ ਲੱਗੀਆਂ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ.ਐੱਸ.ਪੀ ਵਰੁਣ ਸ਼ਰਮਾ ਨੇ ਸਮੁੱਚੀ ਘਟਨਾ ਦੀ ਜਾਣਕਾਰੀ ਲਈ।
ਇਹ ਖ਼ਬਰ ਵੀ ਪੜ੍ਹੋ - ਪਾਸਪੋਰਟ ਦਫ਼ਤਰ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਹੜ੍ਹ ਨੇ ਪਰਿਵਾਰ ਤੋਂ ਖੋਹਿਆ ਇਕਲੌਤਾ ਪੁੱਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ ਸਿਟੀ ਸਰਫਰਾਜ਼ ਆਲਮ ਅਤੇ ਡੀ.ਐੱਸ.ਪੀ.ਗੁਰਦੇਵ ਧਾਲੀਵਾਲ ਨੇ ਦੱਸਿਆ ਕਿ ਪਟਿਆਲਾ ਪੁਲਸ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਸੀ। ਇਸ ਦੌਰਾਨ ਉਹ ਪਾਣੀ ਵਿਚ ਡੁੱਬੇ ਪਿੰਡ ਦੁਧਨ ਗੁਜਰਾਂ ਵਿਚ ਰਾਹਤ ਸਮੱਗਰੀ ਅਤੇ ਦਵਾਈਆਂ ਦੇ ਲਈ ਜਾ ਰਹੇ ਸਨ। ਦੋ ਕਿਸ਼ਤੀਆਂ ਵਿਚ ਦਵਾਈਆਂ ਅਤੇ ਖਾਣ-ਪੀਣ ਦਾ ਸਾਮਾਨ ਭਰਿਆ ਹੋਇਆ ਸੀ ਤਾਂ ਇਕ ਕਿਸ਼ਤੀ ਤਾਂ ਕਿਨਾਰੇ ਲੱਗ ਗਈ ਅਤੇ ਜਿਸ ਕਿਸ਼ਤੀ ਵਿਚ ਉਹ ਸਵਾਰ ਸਨ ਉਸ ਕਿਸ਼ਤੀ ਦਾ ਕਿਨਾਰੇ ਤੋਂ ਪਹਿਲਾਂ ਹੀ ਇੰਜਣ ਬੰਦ ਹੋ ਗਿਆ। ਜਿੱਥੇ ਇੰਜਣ ਬੰਦ ਹੋਇਆ, ਉੱਥੇ ਪਾਣੀ ਦਾ ਵਹਾਅ ਕਾਫੀ ਜ਼ਿਆਦਾ ਤੇਜ਼ ਸੀ ਅਤੇ ਜਦੋਂ ਉਨ੍ਹਾਂ ਨੇ ਚੱਪੂ ਨਾਲ ਸੰਭਾਲਣ ਦੀ ਕੋਸ਼ਿਸ ਕੀਤੀ ਤਾਂ ਉਹ ਬੇਕਾਬੂ ਹੋ ਗਈ ਅਤੇ ਜਿਸ ਪਾਸੇ ਪਾਣੀ ਵਹਾਅ ਸੀ ਉਸ ਪਾਸੇ ਨੂੰ ਜਾਣ ਲੱਗੀ। ਅੱਗੇ ਜਾ ਕੇ ਜਿਥੇ ਪਾਣੀ ਪੁਲੀ ਵਿਚੋਂ ਗੁਜਰ ਰਿਹਾ ਸੀ, ਉਸ ਪੁਲੀ ਦੇ ਥੱਲੇ ਪਾਣੀ ਪੂਰਾ ਨਾਲ ਲੱਗ ਕੇ ਚੱਲ ਰਿਹਾ ਸੀ, ਜਿਸ ਦੇ ਕਾਰਨ ਉਨ੍ਹਾਂ ਕੁਝ ਸਮਾ ਮਿਲ ਗਿਆ ਅਤੇ ਕਿਸ਼ਤੀ ਵਿਚੋਂ ਉਹ ਬੜੀ ਮੁਸ਼ਕਲ ਨਾਲ ਪੁਲੀ ਨਾਲ ਲਮਕ ਕੇ ਉੱਪਰ ਚੜ੍ਹ ਗਏ ਅਤੇ ਕਿਸ਼ਤੀ ਪੁਲੀ ਦੇ ਥੱਲੇ ਫੱਸ ਗਈ। ਇਸ ਪੁਲੀ ਦੇ ਚਾਰੇ ਪਾਸੇ ਪਾਣੀ ਸੀ ਅਤੇ ਫੇਰ ਦੂਜੀ ਮੋਟਰਬੋਟ ਆਈ ਅਤੇ ਉਸ ’ਤੇ ਸਵਾਰ ਹੋ ਕੇ ਉਹ ਪਿੰਡ ਦੁਧਣ ਗੁਜਰਾਂ ਪਹੁੰਚ ਕੇ ਲੋਕਾਂ ਨੂੰ ਦਵਾਈਆਂ ਅਤੇ ਖਾਣ-ਪੀਣ ਦਾ ਸਾਮਾਨ ਵੰਡੀਆਂ।
ਇਹ ਖ਼ਬਰ ਵੀ ਪੜ੍ਹੋ - ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋਕੀ 'ਚ ਟੁੱਟਿਆ ਬੰਨ੍ਹ, ਪਿੰਡ 'ਚ ਵੜਿਆ ਪਾਣੀ
ਹਾਦਸੇ ਮਗਰੋਂ ਵੀ ਸੇਵਾ ਰੱਖੀ ਜਾਰੀ
ਹਾਦਸੇ ਤੋਂ ਬਾਅਦ ਵੀ ਪਟਿਆਲਾ ਪੁਲਸ ਦੇ ਅਧਿਕਾਰੀਆਂ ਨੇ ਤੁਰੰਤ ਦੂਜੀ ਕਿਸ਼ਤੀ ਵਿਚ ਸਵਾਰ ਹੋ ਕੇ ਸੇਵਾ ਰੱਖੀ ਜਾਰੀ। ਹਾਦਸੇ ਤੋਂ ਬਾਅਦ ਪਟਿਆਲਾ ਪੁਲਸ ਦੇ ਅਧਿਕਾਰੀਆਂ ਨੇ ਤੁਰੰਤ ਦੂਜੀ ਬੋਟ ਮੰਗਵਾ ਕੇ ਪਿੰਡ ਦੁੱਧਣ ਗੁਜਰਾਂ ਵਿਖੇ ਪਹੁੰਚੇ ਅਤੇ ਉਥੇ ਲੋਕਾਂ ਤੱਕ ਦਵਾਈਆਂ ਅਤੇ ਰਾਸ਼ਨ ਵੰਡਿਆਂ ਅਤੇ ਪੁਰਾ ਲੋਕਾਂ ਦੀ ਸੇਵਾ ਕੀਤੀ। ਪਟਿਆਲਾ ਐੱਸ.ਪੀ. ਸਿਟੀ ਸਰਫਰਾਜ਼ ਆਲਮ, ਡੀ.ਐੱਸ.ਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਅਤੇ ਥਾਣਾ ਜੁਲਕਾਂ ਦੇ ਐੱਸ.ਐੱਚ.ਓ . ਇੰਸ: ਹਰਜਿੰਦਰ ਸਿੰਘ ਢਿੱਲੋਂ ਦੀ ਸੇਵਾ ਭਾਵਨਾ ਦੀ ਸਾਰਿਆਂ ਨੇ ਸ਼ਲਾਘਾ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪੁੱਜੇ CM ਭਗਵੰਤ ਮਾਨ, ਕਿਹਾ-ਪਾਣੀ 'ਚੋਂ ਹਿੱਸਾ ਮੰਗਣ ਵਾਲੇ ਸੂਬੇ ਰੱਖ ਲੈਣ ਹੁਣ
NEXT STORY