ਪਟਿਆਲਾ (ਸੁਖਦੀਪ ਸਿੰਘ ਮਾਨ) : ਪਟਿਆਲਾ ਜ਼ਿਲ੍ਹੇ ਵਿਚ ਹੜ੍ਹ ਦੀ ਸਥਿਤੀ ਹੁਣ ਕਾਬੂ ਵਿਚ ਆਉਂਦੀ ਨਜ਼ਰ ਆ ਰਹੀ ਹੈ। ਲਗਾਤਾਰ ਵਰਖਾ ਰੁਕਣ ਨਾਲ ਦਰਿਆਵਾਂ ਅਤੇ ਨਦੀਆਂ ਦਾ ਪਾਣੀ ਘਟਦਾ ਜਾ ਰਿਹਾ ਹੈ। ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ। ਘੱਗਰ ਦਰਿਆ, ਜੋ ਇਕ ਹਫ਼ਤਾ ਪਹਿਲਾਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਸੀ, ਹੁਣ ਹੇਠਾਂ ਉਤਰਨਾ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਟਾਂਗਰੀ ਅਤੇ ਮਾਰਕੰਡਾ ਨਦੀਆਂ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਤੋਂ ਥੱਲੇ ਆ ਗਿਆ ਹੈ, ਜਿਸ ਨਾਲ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਕਾਫੀ ਸੁਧਾਰ ਦਿਖਾਈ ਦੇ ਰਿਹਾ ਹੈ। ਪਾਣੀ ਦਾ ਵੱਧਣਾ ਰੁਕਣ ਨਾਲ ਨਾ ਸਿਰਫ਼ ਪਿੰਡਾਂ ਵਿਚ ਲੋਕ ਹੁਣ ਆਪਣੇ ਘਰਾਂ ਵੱਲ ਮੁੜਨੇ ਸ਼ੁਰੂ ਹੋ ਰਹੇ ਹਨ, ਸਗੋਂ ਖੇਤਾਂ ਵਿਚੋਂ ਵੀ ਖੜ੍ਹਾ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਕਿਸਾਨਾਂ ਵਿੱਚ ਫਸਲ ਬਚਾਉਣ ਦੀ ਉਮੀਦ ਜਾਗ ਰਹੀ ਹੈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਕਮਜ਼ੋਰ ਬੰਨ, ਟੁੱਟੀਆਂ ਸੜਕਾਂ ਅਤੇ ਕਮਜ਼ੋਰ ਕੰਢੇ ਹਲੇ ਵੀ ਕਿਸੇ ਵੇਲੇ ਖ਼ਤਰਾ ਪੈਦਾ ਕਰ ਸਕਦੇ ਹਨ। ਰਾਹਤ ਟੀਮਾਂ ਹਜੇ ਵੀ ਮੈਦਾਨ ਵਿਚ ਤੈਨਾਤ ਹਨ। ਹਾਲਾਂਕਿ ਹੜ੍ਹ ਦਾ ਖ਼ਤਰਾ ਹੁਣ ਘੱਟਦਾ ਜਾ ਰਿਹਾ ਹੈ ਪਰ ਪ੍ਰਭਾਵਿਤ ਇਲਾਕਿਆਂ ਵਿਚ ਸਾਫ਼-ਸਫ਼ਾਈ, ਬਿਮਾਰੀਆਂ ਤੋਂ ਬਚਾਅ ਅਤੇ ਲੋਕਾਂ ਦੇ ਦੁਬਾਰਾ ਪੁਨਰਵਾਸ ਦਾ ਵੱਡਾ ਚੁਣੌਤੀ ਭਰਿਆ ਕੰਮ ਹੁਣ ਵੀ ਅੱਗੇ ਖੜ੍ਹਾ ਹੈ।
ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਦੇ ਹੁਕਮਾਂ 'ਤੇ ਅੱਜ ਸ਼ੁਰੂ ਹੋਵੇਗਾ ਵੱਡਾ ਕੰਮ
NEXT STORY