ਪਟਿਆਲਾ (ਬਲਜਿੰਦਰ) : ਸ਼ਹਿਰ ’ਚ ਬੀਤੀ 29 ਅਪ੍ਰੈਲ ਨੂੰ ਹੋਈਆਂ ਹਿੰਸਕ ਘਟਨਾਵਾਂ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ ਪੰਜ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਐੱਸ. ਪੀ. ਡੀ. ਡਾ. ਮਹਿਤਾਬ ਸਿੰਘ ਕਰਨਗੇ। ਟੀਮ ’ਚ ਐੱਸ. ਪੀ. ਇਨਵੈਸ਼ਟੀਗੇਸ਼ਨ ਤੋਂ ਇਲਾਵਾ ਡੀ. ਐੱਸ. ਪੀ. ਡੀ. ਅਜੇਪਾਲ ਸਿੰਘ, ਡੀ. ਐੱਸ. ਪੀ ਸਿਟੀ-1 ਕ੍ਰਿਸ਼ਨ ਕੁਮਾਰ ਪੈਂਥੇ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸ. ਰਾਹੁਲ ਕੌਸ਼ਲ ਨੂੰ ਸ਼ਾਮਲ ਕੀਤਾ ਗਿਆ ਹੈ। ਵੈਸੇ ਤਾਂ ਇਸ ਮਾਮਲੇ ਵਿਚ ਹੁਣ ਤੱਕ 6 ਵੱਖ-ਵੱਖ ਕੇਸ ਦਰਜ ਕੀਤੇ ਜਾ ਚੁੱਕੇ ਹਨ ਅਤੇ ਪ੍ਰਮੁੱਖ ਵਿਅਕਤੀਆਂ ਸਮੇਤ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਹਨ ਪਰ ਇਸ ਮਾਮਲੇ ਦੀ ਜਾਂਚ ਅਜੇ ਵੀ ਕਈ ਪੱਖਾਂ ਤੋਂ ਕੀਤੀ ਜਾਣੀ ਬਾਕੀ ਹੈ, ਜਿਸ ਦੇ ਕਾਰਨ ਪੁਲਸ ਨੇ ਹੁਣ ਇਸ ਮਾਮਲੇ ਵਿਚ ਐੱਸ. ਆਈ. ਟੀ. ਦਾ ਗਠਨ ਵੀ ਕਰ ਦਿੱਤਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਬਰਜਿੰਦਰ ਸਿੰਘ ਪਰਵਾਨਾ ਨੂੰ 4 ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ ਫਿਰ ਤੋਂ ਪਟਿਆਲਾ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਮਾਮਲੇ 'ਚ ਮਨਜਿੰਦਰ ਸਿਰਸਾ ਤੋਂ ਪੁੱਛਗਿਛ ਕਰ ਸਕਦੀ ਹੈ ਪੰਜਾਬ ਪੁਲਸ
ਜ਼ਖ਼ਮੀ ਨਿਹੰਗ ਦੀ ਜਾਂਚ ਲਈ ਡਾਕਟਰਾਂ ਦੀ 2 ਮੈਂਬਰੀ ਕਮੇਟੀ ਡੀ. ਐੱਮ. ਸੀ. ਤੋਂ ਪਟਿਆਲਾ ਪਹੁੰਚੀ
ਹਿੰਸਾ ਵਾਲੇ ਦਿਨ ਇਕ ਨਿਹੰਗ ਦੇ ਪੱਟ ’ਚ ਗੋਲ਼ੀ ਲੱਗੀ ਸੀ, ਜਿਸ ਦੀ ਜਾਂਚ ਲਈ ਬੀਤੇ ਦਿਨ ਡੀ. ਐੱਮ. ਸੀ. ਤੋਂ ਡਾਕਟਰਾਂ ਦੀ ਟੀਮ ਪਟਿਆਲਾ ਪਹੁੰਚੀ ਸੀ, ਜਿਸ ’ਚ ਡਾ. ਸੰਦੀਪ ਅਤੇ ਡਾ. ਹਰਮਨ ਸ਼ਾਮਲ ਸਨ। ਦੋਵਾਂ ਡਾਕਟਰਾਂ ਨੇ ਜ਼ਖ਼ਮੀ ਨਿਹੰਗ ਦੇ ਇਲਾਜ ਦਾ ਜਾਇਜ਼ਾ ਲਿਆ ਅਤੇ ਆਪਣੀ ਰਾਏ ਵੀ ਰੱਖੀ।
ਇਹ ਵੀ ਪੜ੍ਹੋ: ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ
ਪਰਵਾਨਾ ਦੀ ਪਤਨੀ ਨੇ ਖ਼ੁਦ ਅਤੇ ਵਕੀਲ ਨੂੰ ਮਿਲਵਾਉਣ ਲਈ ਕੀਤੀ ਕੋਰਟ ’ਚ ਅਰਜ਼ੀ ਦਾਖ਼ਲ
ਪਟਿਆਲਾ ਹਿੰਸਾ ਮਾਮਲੇ ’ਚ ਪਟਿਆਲਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਬਰਜਿੰਦਰ ਸਿੰਘ ਪਰਵਾਨਾ ਦੀ ਪਤਨੀ ਨੇ ਮਾਣਯੋਗ ਅਦਾਲਤ ’ਚ ਅਰਜ਼ੀ ਦਾਖ਼ਲ ਕਰ ਕੇ ਖ਼ੁਦ ਮਿਲਣ ਅਤੇ ਆਪਣੇ ਵਕੀਲ ਨੂੰ ਮਿਲਵਾਉਣ ਦੀ ਮਨਜ਼ੂਰੀ ਮੰਗੀ ਹੈ। ਪੁਲਸ ਨੇ ਪਰਵਾਨਾ ਨੂੰ ਐਤਵਾਰ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਸੀ, ਉਸ ਤੋਂ ਬਾਅਦ ਉਹ ਲਗਾਤਾਰ ਪੁਲਸ ਰਿਮਾਂਡ ’ਤੇ ਹੈ। ਪੁਲਸ ਵੱਲੋਂ ਉਸ ਤੋਂ ਵੱਖ-ਵੱਖ ਪਹਿਲੂਆਂ ’ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਸ ਦੀ ਪਤਨੀ ਨੇ ਮਾਣਯੋਗ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋੋੋੋੋੋੋੋੋੋੋੋੋੋੋੋੋੋੋੋੋੋੋੋ
ਸਿਆਸੀ ਦਬਾਅ ਕਾਰਨ 'ਆਪ' ਆਗੂਆਂ ਤੇ ਵਾਲੰਟੀਅਰਾਂ 'ਤੇ ਦਰਜ ਮਾਮਲਿਆਂ ਦੀ ਦੁਬਾਰਾ ਹੋਵੇਗੀ ਜਾਂਚ
NEXT STORY