ਪਟਿਆਲਾ (ਬਖਸ਼ੀ)—ਪਟਿਆਲਾ ਦੇ ਪ੍ਰਤਾਪ ਨਗਰ ਵਿਖੇ ਸਾਬਕਾ ਕਰਨਲ ਜਸਮੇਲ ਸਿੰਘ ਦੇ ਨਵੇਂ ਘਰ ਦੀ ਨੀਹਾਂ ਦੀ ਪੁਟਾਈ ਦੇ ਸਮੇਂ ਹਥਿਆਰਾਂ ਦਾ ਜ਼ਖੀਰਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਥਿਆਰਾਂ ਦੇ ਜ਼ਖੀਰੇ 'ਚੋਂ 47 ਰਾਫੀਫਲ, ਇਕ ਸਟੇਨ ਗੰਨ, ਇਕ ਮੈਗਜ਼ੀਨ ਸਟੇਨ ਗੰਨ, ਬੱਟ ਸਟੇਨ ਗੰਨ, 4 ਕਾਰਤੂਸ, 15 ਕਾਰਤੂਸ ਸਟੇਨ ਗੰਨ, 3 ਗਰਨੇਡ, ਇਕ ਡੱਬੀ ਡੇਟਰੋਨੇਟਰ ਆਦਿ ਬਰਾਮਦ ਹੋਏ ਹਨ। ਇਸ ਸਬੰਧੀ ਜਦੋਂ ਪਲਾਟ ਦੀ ਖੁਦਾਈ ਕਰ ਰਹੇ ਮਜ਼ਦੂਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਘਰ ਦੀਆਂ ਨੀਹਾਂ ਪੁੱਟ ਰਹੇ ਸਨ ਤਾਂ ਉਸ 'ਚੋਂ ਕੁਝ ਹਥਿਆਰ ਬਰਾਮਦ ਹੋਏ, ਜਿਸ ਬਾਰੇ ਮਕਾਨ ਮਾਲਕ ਨੂੰ ਸੂਚਿਤ ਕਰ ਦਿੱਤਾ ਗਿਆ। ਜਿਸ ਦੇ ਬਾਅਦ ਪੁਲਸ ਨੇ ਹਅਿਥਾਰਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ 'ਚੋਂ 3 ਦਹਿਸ਼ਤਗਰਦ ਗ੍ਰਿਫਤਾਰ (ਵੀਡੀਓ)
NEXT STORY