ਜਲੰਧਰ (ਰੱਤਾ) : ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ 'ਚ ਫੈਲੇ ਕੋਰੋਨਾ ਦਾ ਪ੍ਰਕੋਪ ਰੁੱਕਦਾ ਦਿਖਾਈ ਨਹੀਂ ਦੇ ਰਿਹਾ ਹੈ, ਉੱਥੇ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਵੀ ਜਲੰਧਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਬਲਾਸਟ ਹੋਇਆ ਅਤੇ 16 ਨਵੇਂ ਪਾਜ਼ੇਟਿਵ ਕੇਸ ਆਉਣ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 238 ਹੋ ਗਈ ਹੈ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ ਟੀ. ਪੀ. ਸਿੰਘ ਨੇ ਦੱਸਿਆ ਕਿ ਇਨ੍ਹਾਂ 16 ਨਵੇਂ ਪਾਜ਼ੇਟਿਵ ਕੇਸਾਂ 'ਚੋਂ 6 ਮਰੀਜ਼ ਸਥਾਨਕ ਲਾਜਪਤ ਨਗਰ ਨਿਵਾਸੀ ਉਸ ਵਿਅਕਤੀ ਦੇ ਸੰਪਰਕ 'ਚ ਹਨ, ਜਿਸ ਦੀ ਰਿਪੋਰਟ ਬੀਤੇ ਦਿਨ ਪਾਜ਼ੇਟਿਵ ਆਈ ਸੀ ਅਤੇ ਉਹ ਆਈ. ਐੱਮ. ਏ. ਵੱਲੋਂ ਸ਼ਾਹਕੋਟ ਬਲਾਕ ਵਿਚ ਬਣਾਏ ਗਏ ਹਸਪਤਾਲ ਵਿਚ ਇਲਾਜ ਅਧੀਨ ਹੈ ਜਦਕਿ 5 ਮਰੀਜ਼ ਸਥਾਨਕ ਦਾਦਾ ਕਾਲੋਨੀ ਨਿਵਾਸੀ 1 ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਹਨ। ਇਸ ਦੇ ਨਾਲ ਹੀ ਇਨ੍ਹਾਂ ਵਿਚੋਂ 4 ਹੈਲਥ ਵਰਕਰ (2 ਸਿਵਲ ਹਸਪਤਾਲ ਦੀਆਂ ਸਟਾਫ ਨਰਸਾਂ ਅਤੇ 2 ਦਰਜਾ ਚਾਰ ਕਰਮਚਾਰੀ) ਅਤੇ ਇਕ ਨਵਾਂ ਕੇਸ ਹੈ, ਜਿਸ ਦੇ ਕਾਂਟੈਕਟ ਬਾਰੇ ਸਿਹਤ ਵਿਭਾਗ ਜਾਣਕਾਰੀ ਇਕੱਠੀ ਕਰ ਰਿਹਾ ਹੈ।
ਇਹ ਵੀ ਪੜ੍ਹੋ ► ਫਰੀਦਕੋਟ : ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ 'ਚੋਂ ਕੋਰੋਨਾ ਦਾ ਸ਼ੱਕੀ ਕੈਦੀ ਫਰਾਰ
ਸੋਮਵਾਰ ਨੂੰ ਪਾਜ਼ੇਟਿਵ ਆਏ ਮਰੀਜ਼
1. ਸ੍ਰੀ ਰਾਮ (55) ਦਾਦਾ ਕਾਲੋਨੀ
2. ਰਾਜੇਸ਼ (32) ਦਾਦਾ ਕਾਲੋਨੀ
3. ਲਕਸ਼ਮੀ ਦੇਵੀ (25) ਦਾਦਾ ਕਾਲੋਨੀ
4. ਪ੍ਰਿੰਸ (10) ਦਾਦਾ ਕਾਲੋਨੀ
5. ਰਾਜਨ (8) ਦਾਦਾ ਕਾਲੋਨੀ
6. ਸੁਰਿੰਦਰ (56) ਗੁਰੂ ਅਮਰਦਾਸ ਨਗਰ
7. ਰਜਨੀ (57) ਲਾਜਪਤ ਨਗਰ
8. ਭਵਿਆ (30) ਲਾਜਪਤ ਨਗਰ
9. ਸ਼ਿਵਾਂਗੀ (28) ਲਾਜਪਤ ਨਗਰ
10. ਰਘੂ (32) ਨਿਊ ਜਵਾਹਰ ਨਗਰ
11. ਰਾਜੇਸ਼ (58) ਨਿਊ ਜਵਾਹਰ ਨਗਰ
12. ਪ੍ਰਵੇਸ਼ (39) ਕੰਨਿਆਂ ਵਾਲੀ ਗੜ੍ਹਾ
13. ਗਰਿਮਾ (33) ਹਰਦਿਆਲ ਨਗਰ ਗੜ੍ਹਾ
14. ਪੂਨਮ (28) ਧੀਣਾ ਜਲੰਧਰ ਕੈਂਟ
15. ਨੀਲਮ (50) ਅਮਨ ਨਗਰ
16. ਸੁਨੀਲ (40) ਸਿਵਲ ਹਸਪਤਾਲ
ਇਹ ਵੀ ਪੜ੍ਹੋ ► 24 ਘੰਟਿਆਂ ਦੇ ਅੰਦਰ ਗ੍ਰੀਨ ਜ਼ੋਨ 'ਚੋਂ ਬਾਹਰ ਹੋਇਆ ਨਵਾਂਸ਼ਹਿਰ, 'ਕੋਰੋਨਾ' ਦਾ ਮਿਲਿਆ ਨਵਾਂ ਕੇਸ
ਕੁੱਲ ਸੈਂਪਲ |
6711 |
ਨੈਗੇਟਿਵ ਆਏ |
5994 |
ਪਾਜ਼ੇਟਿਵ ਆਏ |
238 |
ਡਿਸਚਾਰਜ ਹੋਏ ਰੋਗੀ |
200 |
ਮੌਤਾਂ ਹੋਈਆਂ |
7 |
ਵੱਖ ਵੱਖ ਥਾਵਾਂ 'ਤੇ ਹਸਪਤਾਲਾਂ ਵਿਚ ਇਲਾਜ ਅਧੀਨ |
31 |
ਮੁੰਡੇ ਦੀ ਤਾਂਘ 'ਚ 3 ਧੀਆਂ ਦੇ ਪਿਓ ਨੂੰ ਭੁੱਲਿਆ ਖੁਦਾ, ਦਰਿੰਦਗੀ ਦੀ ਮੁਕਾ ਛੱਡੀ ਹੱਦ (ਵੀਡੀਓ)
NEXT STORY