ਪਟਨਾ— ਸ੍ਰੀ ਪਟਨਾ ਸਾਹਿਬ ਵਿਖੇ ਸਰਬੰਸ ਦਾਨੀ, ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਹ ਗੁਰੂ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਨਿਤੀਸ਼ ਕੁਮਾਰ ਗੁਰੂ ਚਰਨਾਂ 'ਚ ਨਤਮਸਤਕ ਹੋਣ ਲਈ ਪੁੱਜੇ। ਇੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ 'ਤੇ ਨਿਤੀਸ਼ ਕੁਮਾਰ ਨੇ ਕਿਹਾ ਕਿ ਜਦੋਂ ਇਹ ਲਾਂਘਾ ਖੁੱਲ ਜਾਵੇਗਾ, ਲੋਕਾਂ ਲਈ ਵੱਡੀ ਸਹੂਲਤ ਹੋਵੇਗੀ ਕਿ ਉਹ ਉੱਥੇ ਜਾ ਸਕਣਗੇ। ਭਾਰਤ ਸਰਕਾਰ ਦੀ ਇਹ ਸ਼ਲਾਘਾਯੋਗ ਪਹਿਲ ਹੈ, ਇਸ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਪਾਕਿਸਤਾਨ ਨੇ ਵੀ ਭਰੋਸਾ ਦਿੱਤਾ ਹੈ ਕਿ ਅਸੀਂ ਇਹ ਲਾਂਘਾ ਬਣਾਵਾਂਗੇ, ਜੋ ਕਿ ਸਾਡੇ ਸਾਰਿਆਂ ਲਈ ਚੰਗੀ ਗੱਲ ਹੈ। ਸ੍ਰੀ ਪਟਨਾ ਸਾਹਿਬ ਵਿਖੇ ਬਣਾਈ ਗਈ 'ਟੈਂਟ ਸਿਟੀ' ਦੇ ਨਿਰਮਾਣ ਬਾਰੇ ਉਨ੍ਹਾਂ ਕਿਹਾ ਕਿ ਹਰ ਸਾਲ ਵੱਡੀ ਗਿਣਤੀ 'ਚ ਸ਼ਰਧਾਲੂ ਇੱਥੇ ਆਉਂਦੇ ਹਨ। 350ਵੇਂ ਪ੍ਰਕਾਸ਼ ਪੁਰਬ ਮੌਕੇ ਵੀ ਇਹ ਟੈਂਟ ਸਿਟੀ ਕੰਗਣਘਾਟ ਕਿਨਾਰੇ ਬਣਾਇਆ ਗਿਆ ਸੀ। ਸਾਡੇ ਮਨ ਵਿਚ ਇਹ ਵਿਚਾਰ ਆਇਆ ਕਿ ਸ਼ਰਧਾਲੂਆਂ ਦੇ ਠਹਿਰਣ ਲਈ ਖਾਸ ਪ੍ਰਬੰਧ ਕੀਤੇ ਜਾਣ, ਇਸ ਲਈ ਅਸੀਂ ਟੈਂਟ ਸਿਟੀ ਬਣਾਇਆ।
ਨਿਤੀਸ਼ ਕੁਮਾਰ ਨੇ ਇਸ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੇ ਸਿਲਸਿਲੇ ਵਿਚ ਇੱਥੇ ਆਏ ਸਨ ਅਤੇ ਹੋਰ ਥਾਂਵਾਂ 'ਤੇ ਵੀ ਗਏ। ਇਕ ਇਤਿਹਾਸਕ ਜ਼ਮੀਨ ਰਾਜਗੀਰ ਉੱਥੇ ਵੀ ਗਏ, ਜਿੱਥੇ ਸਾਰੇ ਕੁੰਡ ਦਾ ਪਾਣੀ ਗਰਮ ਹੈ, ਜਿਸ ਥਾਂ 'ਤੇ ਗੁਰੂ ਜੀ ਸਨ, ਉੱਥੇ ਸ਼ੀਤਲਕੁੰਡ ਦੀ ਸ਼ੁਰੂਆਤ ਹੋਈ। ਗੁਰੂ ਨਾਨਕ ਦੇਵ ਸ਼ੀਤਲਕੁੰਡ ਗੁਰਦੁਆਰਾ ਬਣਿਆ ਹੋਇਆ ਸੀ, ਜਿੱਥੇ ਹੁਣ ਸ਼ੀਤਲਕੁੰਡ ਗੁਰਦੁਆਰੇ ਦਾ ਨਿਰਮਾਣ ਮੁੜ ਤੋਂ ਹੋਣ ਲੱਗਾ ਹੈ। ਇੱਥੇ ਇਕ ਹੋਰ ਗੁਰਦੁਆਰਾ ਸਾਹਿਬ ਬਣਨ ਲੱਗਾ ਹੈ। ਸੂਬਾ ਸਰਕਾਰ ਨੇ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।
ਮੋਤੀ ਮਹਿਲ ਬਾਹਰ ਪੁਲਸ ਨਾਲ ਭਿੜੇ ਅਧਿਆਪਕ
NEXT STORY