ਫਿਰੋਜ਼ਪੁਰ (ਮਲਹੋਤਰਾ): ਰਾਜ ਦੀਆਂ ਜੇਲ੍ਹਾਂ ਵਿਚ ਨਸ਼ਾ, ਮੋਬਾਇਲ ਫੋਨ ਅਤੇ ਹੋਰ ਇਤਰਾਜ਼ਯੋਗ ਸਾਮਾਨ ਮਿਲਣ ਦੀਆਂ ਘਟਨਾਵਾਂ ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਜੇਲ੍ਹ ਵਿਭਾਗ ਵੱਲੋਂ ਦਿਨ ਰਾਤ ਪੈਟਰੋਲਿੰਗ ਗਸ਼ਤ ਆਰੰਭ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਦੇ ਅਧੀਨ ਰਾਜ ਦੀ ਹਰ ਜੇਲ੍ਹ ਨੂੰ ਦੋ-ਦੋ ਮੋਟਰਸਾਈਕਲ ਪੈਟਰੋਲਿੰਗ ਗਸ਼ਤ ਦੇ ਲਈ ਦਿੱਤੇ ਗਏ ਹਨ। ਕੇਂਦਰੀ ਜੇਲ੍ਹ ਦੇ ਸੁਪਰੀਡੈਂਟ ਅਰਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਇਸ ਸਮੇਂ ਰਾਜ ਦੀਆਂ ਜ਼ਿਆਦਾਤਰ ਜੇਲ੍ਹਾਂ ਰਿਹਾਇਸ਼ੀ ਇਲਾਕਿਆਂ ਦੇ ਵਿਚ ਆ ਚੁੱਕੀਆਂ ਹਨ ਜਿਸ ਕਾਰਨ ਹਰ ਵੇਲੇ ਨਿਗਰਾਨੀ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ।
ਇਹ ਵੀ ਪੜ੍ਹੋ ਬੇਅਦਬੀ ਕਾਂਡ: ਭਗੌੜੇ ਐਲਾਨੇ 3 ਡੇਰਾ ਸਿਰਸਾ ਪ੍ਰੇਮੀਆਂ ’ਤੇ ਮੁਕੱਦਮਾ ਦਰਜ
ਜੇਲ੍ਹ ਗਾਰਦ ਦੀ ਇਸ ਮੁਸ਼ਕਲ ਨੂੰ ਦੇਖਦੇ ਹੋਏ ਰਾਜ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਏ.ਡੀ.ਜੀ.ਪੀ. ਜੇਲ੍ਹਾਂ ਪ੍ਰਵੀਨ ਕੁਮਾਰ ਸਿਨਹਾ ਵੱਲੋਂ ਹਰ ਜੇਲ੍ਹ ਨੂੰ ਦੋ-ਦੋ ਹੋਂਡਾ ਮੋਟਰਸਾਈਕਲ ਅਲਾਟ ਕੀਤੇ ਗਏ ਹਨ। ਇਨ੍ਹਾਂ ਮੋਟਰਸਾਈਕਲਾਂ ਰਾਹੀਂ ਇੱਕ ਟੀਮ ਜੇਲ੍ਹ ਦੇ ਅੰਦਰ ਅਤੇ ਬਾਹਰ ਲਗਾਤਾਰ ਗਸ਼ਤ ਕੀਤੀ ਜਾਵੇਗੀ। ਭੱਟੀ ਨੇ ਕਿਹਾ ਕਿ ਇਹ ਸਹੂਲਤ ਮਿਲਣ ਨਾਲ ਜਿੱਥੇ ਜੇਲ੍ਹ ਦੀ ਚੌਕਸੀ ਵਿਚ ਕਾਫੀ ਮਦਦ ਮਿਲੇਗੀ, ਉੱਥੇ ਅਨੇਕਾਂ ਵਾਰ ਬਾਹਰੀ ਤੱਤਾਂ ਵੱਲੋਂ ਜੇਲ੍ਹ ਵਿਚ ਇਤਰਾਜ਼ ਯੋਗ ਸਮਾਨ ਸੁੱਟਣ ਦੀਆਂ ਘਟਨਾਵਾਂ ਤੇ ਵੀ ਰੋਕ ਲੱਗੇਗੀ।
ਇਹ ਵੀ ਪੜ੍ਹੋ ਪੰਜਾਬ ਸਿਰ ਚੜ੍ਹੇ 31 ਹਜ਼ਾਰ ਕਰੋੜ ਦੇ ਕਰਜ਼ੇ ਨੂੰ ਲੈ ਕੇ ਜਾਖੜ ਨੇ ਘੇਰੇ ਅਕਾਲੀ
ਨਵੇਂ ਚੁਣੇ ਗਏ IAS ਅਧਿਕਾਰੀ ਡਾ. ਸੇਨੂੰ ਦੁੱਗਲ ਅਤੇ ਬਲਦੀਪ ਕੌਰ ਵੱਲੋਂ ਕੈਪਟਨ ਨਾਲ ਮੁਲਾਕਾਤ
NEXT STORY