ਜਲੰਧਰ (ਅਮਿਤ) — 5 ਸਾਲ ਪਹਿਲਾਂ ਇੰਤਕਾਲ ਚੜ੍ਹਾਉਣ ਦੇ ਬਦਲੇ 60 ਹਜ਼ਾਰ ਰੁਪਏ ਰਿਸ਼ਵਤ ਮੰਗਣ ਵਾਲੇ ਪਟਵਾਰੀ ਕਮਲ ਕੁਮਾਰ ਜੋ ਮੌਜੂਦਾ ਸਮੇਂ ਵਿਚ ਰਿਟਾਇਰ ਵੀ ਹੋ ਚੁੱਕਾ ਹੈ। ਉਸਦੇ ਖਿਲਾਫ ਦੂਜੀ ਵਾਰ ਵਿਭਾਗੀ ਜਾਂਚ ਚੱਲ ਰਹੀ ਹੈ, ਉਸਦੇ ਖਿਲਾਫ ਸ਼ਿਕਾਇਤਕਰਤਾ ਰਵਿੰਦਰਪਾਲ ਸਿੰਘ ਨੇ ਡੀ. ਸੀ. ਨੂੰ ਇਕ ਸ਼ਿਕਾਇਤ ਪੱਤਰ ਲਿਖਿਆ ਹੈ, ਜਿਸ ਵਿਚ ਪਟਵਾਰੀ ਦੇ ਖਿਲਾਫ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੇ ਸਾਹਮਣੇ ਉਨ੍ਹਾਂ ਦੇ ਦਫਤਰ ਵਿਚ ਧਮਕੀ ਦੇਣ ਦੇ ਦੋਸ਼ ਲਗਾਉਂਦਿਆਂ ਉਸਦੇ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਆਪਣੇ ਪੱਤਰ ਵਿਚ ਰਵਿੰਦਰਪਾਲ ਨੇ ਲਿਖਿਆ ਹੈ ਕਿ ਜੇਕਰ ਉਸ ਦਾ ਜਾਂ ਉਸਦੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੀ ਸਾਰੀ ਜ਼ਿੰਮੇਵਾਰੀ ਪਟਵਾਰੀ ਤੇ ਜ਼ਿਲਾ ਪ੍ਰਸ਼ਾਸਨ ਦੀ ਹੋਵੇਗੀ।
ਜ਼ਿਕਰਯੋਗ ਹੈ ਕਿ ਰਵਿੰਦਰਪਾਲ ਸਿੰਘ ਤੇ ਪਟਵਾਰੀ ਕਮਲ ਕੁਮਾਰ ਦਰਮਿਆਨ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ ਤੇ 5 ਸਾਲ ਪਹਿਲਾਂ ਅਪ੍ਰੈਲ ਮਹੀਨੇ ਵਿਚ ਹੀ ਰਵਿੰਦਰਪਾਲ ਸਿੰਘ ਨੇ ਡੀ. ਸੀ. ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਦੁਕਾਨ ਦਾ ਇੰਤਕਾਲ ਚੜ੍ਹਾਉਣ ਦੇ ਨਾਂ 'ਤੇ 60 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪਟਵਾਰੀ ਦੀਆਂ ਗੱਲਾਂ ਰਿਕਾਰਡ ਕਰ ਕੇ ਇਕ ਸੀ. ਡੀ. ਬਣਾ ਲਈ ਤੇ ਆਪਣੀ ਸ਼ਿਕਾਇਤ ਦੇ ਨਾਲ ਲਾਈ ਸੀ। ਇਸ ਮਾਮਲੇ ਵਿਚ ਪਟਵਾਰੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਤੇ ਬਾਅਦ ਵਿਚ ਮਾਮਲੇ ਦੀ ਜਾਂਚ ਐੱਸ. ਡੀ. ਐੱਮ. ਕੋਲੋਂ ਕਰਵਾਉਣ ਤੋਂ ਬਾਅਦ ਪਟਵਾਰੀ ਖਿਲਾਫ ਕਾਰਵਾਈ ਵੀ ਕੀਤੀ ਗਈ ਸੀ। ਸ਼ਿਕਾਇਤਕਰਤਾ ਰਵਿੰਦਰਪਾਲ ਸਿੰਘ ਨੇ ਬੀਤੇ ਦਿਨ ਸਹਾਇਕ ਕਮਿਸ਼ਨਰ ਕੋਲ ਸੁਣਵਾਈ ਦੌਰਾਨ ਪਟਵਾਰੀ ਕਮਲ ਕੁਮਾਰ 'ਤੇ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲਾਏ ਸਨ। ਜਦੋਂਕਿ ਪਟਵਾਰੀ ਕਮਲ ਕੁਮਾਰ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ ਸੀ। ਦੱਸਣਯੋਗ ਹੈ ਕਿ ਪਟਵਾਰੀ ਦੇ ਖਿਲਾਫ ਦੂਜੀ ਵਾਰ ਸ਼ੁਰੂ ਹੋਈ ਵਿਭਾਗੀ ਜਾਂਚ ਦੀ ਸੁਣਵਾਈ ਬੁੱਧਵਾਰ ਨੂੰ ਪੂਰੀ ਹੋ ਗਈ ਸੀ। ਸਹਾਇਕ ਕਮਿਸ਼ਨਰ ਦੀਪਕ ਭਾਟੀਆ ਨੇ ਸਾਰੇ ਮਾਮਲੇ ਦੀ ਜਾਂਚ ਕਰ ਕੇ ਬੁੱਧਵਾਰ ਨੂੰ ਦੋਵੇਂ ਧਿਰਾਂ ਦੇ ਬਿਆਨ ਕਲਮਬੱਧ ਕਰ ਲਏ ਸਨ ਤੇ ਇਸਦੀ ਰਿਪੋਰਟ ਅਗਲੀ ਕਾਰਵਾਈ ਲਈ ਵਰਿੰਦਰ ਕੁਮਾਰ ਸ਼ਰਮਾ ਕੋਲ ਸੌਂਪੀ ਜਾਵੇਗੀ।
ਸਕੂਲ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਸਬੰਧੀ ਹਦਾਇਤਾਂ ਨੂੰ ਕੀਤਾ ਜਾਰੀ
NEXT STORY