ਲੁਧਿਆਣਾ (ਪਾਲੀ) : ਕਾਂਗਰਸ ਦੇ ਕੁੱਝ ਨੇਤਾ ਭ੍ਰਿਸ਼ਟਾਚਾਰੀ ਪਟਵਾਰੀਆਂ ਦਾ ਸਾਥ ਦੇ ਰਹੇ ਹਨ, ਜਿਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਇਨ੍ਹਾਂ ਨੇਤਾਵਾਂ ਦੀ ਭ੍ਰਿਸ਼ਟਾਚਾਰੀ ਪਟਵਾਰੀਆਂ ਨਾਲ ਮਿਲੀਭੁਗਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਜ਼ਿਲਾ ਕੌਂਸਲਰ ਪਰਮਿੰਦਰ ਸਿੰਘ ਸੋਮਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਸੋਮਾ ਨੇ ਕਿਹਾ ਕਿ ਜੋ ਭ੍ਰਿਸ਼ਟਾਚਾਰੀ ਪਟਵਾਰੀ ਆਪਣੀ ਭ੍ਰਿਸ਼ਟਾਚਾਰ ਦੀ ਚਾਲ ਬਚਾਉਣ ਦੇ ਲਈ ਜਿਨ੍ਹਾਂ ਨੇਤਾਵਾਂ ਦਾ ਸਹਾਰਾ ਲੈਣ ਜਾ ਰਹੇ ਹਨ, ਉਨ੍ਹਾਂ ਨੇਤਾਵਾਂ ਦੇ ਕਾਲੇ ਚਿੱਠੇ ਆਉਣ ਵਾਲੇ ਦਿਨਾਂ 'ਚ ਲੋਕ ਇਨਸਾਫ ਪਾਰਟੀ ਲੋਕਾਂ ਦੇ ਸਾਹਮਣੇ ਲਿਆਵੇਗੀ। ਸੋਮਾਂ ਨੇ ਕਿਹਾ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ ਪਰ ਹੁਣ ਸਰਕਾਰ ਅਕਾਲੀ ਦਲ ਦੇ ਰਸਤੇ 'ਤੇ ਚੱਲ ਰਹੀ ਹੈ ਅਤੇ ਪੰਜਾਬ 'ਚ ਭ੍ਰਿਸ਼ਟਾਚਾਰੀ ਅਫਸਰਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਸੋਮਾ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਹਮੇਸ਼ਾ ਲੋਕਾਂ ਦੇ ਹਿੱਤ ਲਈ ਲੜਦੀ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਲੜਦੀ ਰਹੇਗੀ। ਸੋਮਾ ਨੇ ਕਿਹਾ ਕਿ ਪਟਵਾਰੀ ਹੁਣ ਗੁੰਡਾਗਰਦੀ ਕਰ ਰਹੇ ਹਨ ਅਤੇ ਕਾਂਗਰਸ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਜੇਕਰ ਸਰਕਾਰ ਚਾਹੇ ਤਾਂ ਪਟਵਾਰੀਆਂ ਦੀ ਕੀ ਹਿੰਮਤ ਕਿ ਇੰਨੇ ਦਿਨ ਤੱਕ ਹੜਤਾਲ 'ਤੇ ਬੈਠ ਜਾਣ। ਸੋਮਾ ਨੇ ਕਿਹਾ ਕਿ ਇਥੇ ਸਰਕਾਰ ਨੇ ਆਪਣੇ ਗੋਡੇ ਪਟਵਾਰੀਆਂ ਅੱਗੇ ਦੇ ਟੇਕ ਦਿੱਤੇ ਹਨ, ਉਥੇ ਪ੍ਰਸ਼ਾਸਨ ਵੀ ਇਨ੍ਹਾਂ ਰਿਸ਼ਵਤਖੋਰ ਪਟਵਾਰੀਆਂ ਦੇ ਅੱਗੇ ਬੇਵੱਸ ਹੈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੋ ਪਟਵਾਰੀ ਹੜਤਾਲ 'ਤੇ ਬੈਠੇ ਕੇ ਆਮ ਜਨਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ, ਉਨ੍ਹਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਹੈ, ਇਕ ਦਿਨ 'ਚ ਹੀ ਹੜਤਾਲ ਖਤਮ ਹੋ ਜਾਵੇਗੀ। ਇਸ ਮੌਕੇ ਮਨਜੀਤ ਸਿੰਘ, ਪਰਵੀਰ ਸਿੰਘ, ਸਤਪਾਲ, ਕੁਲਵੰਤ, ਮਨੋਜ, ਲੱਕੀ, ਸੁਰਿੰਦਰ ਸਿੰਘ, ਪ੍ਰਦੀਪ ਸ਼ਰਮਾ ਗੋਗੀ, ਮਾਨੀ, ਰਾਜਵੰਤ ਸਿੰਘ, ਗੁਰਸ਼ਰਨ ਸਿੰਘ, ਹੇਮੰਤ, ਸਚਿਨ, ਅਤੁਲ ਅਤੇ ਹੋਰ ਲੋਕ ਇਨਸਾਫ ਪਾਰਟੀ ਦੇ ਮੈਂਬਰ ਮੌਜੂਦ ਸਨ।
ਕਿਸਾਨਾਂ ਦੇ ਸਹਿਕਾਰੀ ਸੈਕਟਰੀ ਨੇ ਹੜੱਪੇ ਲੱਖਾਂ ਰੁਪਏ
NEXT STORY