ਲੁਧਿਆਣਾ (ਸਲੂਜਾ) : ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਸਿਆਸੀ ਆਗੂਆਂ ਵੱਲੋਂ ਹਰ ਵਰਗ ਦੇ ਲੋਕਾਂ ਤੱਕ ਪਹੁੰਚ ਕਰਨ ਦੀ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਤਹਿਤ ਅੱਜ ਲੁਧਿਆਣਾ ਦੇ ਐੱਮ.ਪੀ. ਰਵਨੀਤ ਸਿੰਘ ਬਿੱਟੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੂੰ ਪੇਸ਼ ਆ ਰਹੀਆਂ ਦੁੱਖ ਤਕਲੀਫਾਂ ਸੁਣਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਪੁੱਜੇ। ਇਸ ਸਬੰਧੀ ਐੱਮ. ਪੀ. ਰਵਨੀਤ ਬਿੱਟੂ ਨੇ ਬਾਕਾਇਦਾ ਇੰਪਲਾਈਜ਼ ਯੂਨੀਅਨ ਦੀ ਕਾਰਜਕਾਰਨੀ ਕੌਂਸਲ, ਪੀ. ਏ. ਯੂ. ਰਿਟਾਈਰੀਜ਼ ਅਤੇ ਪੈਸ਼ਨਰਜ਼ ਵੈੱਲਫੇਅਰ ਐਸੋ. ਦੇ ਦਫਤਰ ਵਿਚ ਮੀਟਿੰਗ ਕੀਤੀ।
ਚੇਅਰਮੈਨ ਡੀ.ਪੀ. ਮੌੜ ਅਤੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਐੱਮ. ਪੀ. ਸਾਹਮਣੇ ਮੰਗਾਂ ਦਾ ਪਿਟਾਰਾ ਰੱਖਦੇ ਹੋਏ ਦੱਸਿਆ ਕਿ ਪੀ. ਏ. ਯੂ. ਮੁਲਾਜ਼ਮਾਂ ਦੀ ਬਿਨਾਂ ਵਜ੍ਹਾ ਪ੍ਰਮੋਸ਼ਨਾਂ ਰੋਕੀਆਂ ਹੋਈਆਂ ਹਨ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਡੇਲੀਵੇਜ਼ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਨਾਲ ਹੀ ਛੇਵੇਂ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ। ਪੀ. ਏ. ਯੂ. ਪੈਨਸ਼ਨਰਜ਼ ਵੈੱਲਫੇਅਰ ਨੇ ਪੀ. ਏ. ਯੂ. 'ਚ ਪੈਨਸ਼ਨਰਜ਼ ਭਵਨ ਦੀ ਉਸਾਰੀ ਦੀ ਗੱਲ ਰੱਖੀ ਤਾਂ ਐੱਮ. ਪੀ. ਬਿੱਟੂ ਨੇ ਮੌਕੇ 'ਤੇ ਹੀ ਐਸੋਸੀਏਸ਼ਨ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਮੁਲਾਜ਼ਮਾਂ ਨੂੰ ਲਟਕਦੀਆਂ ਆ ਰਹੀਆਂ ਮੰਗਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਵਾ ਕੇ ਦੇਣ ਦਾ ਭਰੋਸਾ ਵੀ ਦੁਆਇਆ।
ਇਸ ਮੀਟਿੰਗ ਵਿਚ ਯੂਨੀਅਨ ਦੇ ਜਨਰਲ ਸੈਕਟਰੀ ਮਨਮੋਹਨ ਸਿੰਘ, ਲਾਲ ਬਹਾਦੁਰ ਯਾਦਵ, ਗੁਰਪ੍ਰੀਤ ਸਿੰਘ ਢਿੱਲੋਂ, ਨਵਨੀਤ ਸ਼ਰਮਾ, ਗੁਰਇਕਬਾਲ ਸਿੰਘ, ਹਰਮਿੰਦਰ ਸਿੰਘ, ਚਰਨ ਸਿੰਘ ਗੁਰਮ, ਸਤਪਾਲ ਸ਼ਰਮਾ, ਜੇ. ਐੱਲ. ਨਾਰੰਗ, ਸ਼੍ਰੀਮਤੀ ਸਪਤਲ ਕਲਾ, ਤਿਲਕ ਸਿੰਘ ਸਾਂਘੜਾ ਅਤੇ ਰਾਜਪਾਲ ਵਰਮਾ ਆਦਿ ਸ਼ਾਮਲ ਹੋਏ।
'ਇਸ ਵਾਰ ਹਰਸਿਮਰਤ ਨੂੰ ਹਰਾ ਕੇ ਹੀ ਰਹਾਂਗੇ' (ਵੀਡੀਓ)
NEXT STORY