ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੀਆਂ ਤਿੰਨੋਂ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਅੱਜ ਅੱਠਵੇਂ ਦਿਨ ਯੂਨੀਵਰਸਿਟੀ ਕੈਂਪਸ ਵਾਈਸ ਚਾਂਸਲਰ ਮੁਰਦਾਬਾਦ ਤੇ ਰਜਿਸਟਰਾਰ ਮੁਰਦਾਬਾਦ ਦੇ ਨਾਅਰਿਆ ਨਾਲ ਗੂੰਜ ਉੱਠਿਆ, ਜਦੋ ਨਾਨ-ਟੀਚਿੰਗ ਮੁਲਾਜ਼ਮ, ਟੀਚਰਜ਼ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਭਾਰੀ ਗਿਣਤੀ 'ਚ ਇੱਕਠੇ ਹੋ ਕੇ ਰੋਸ ਮਾਰਚ ਕੱਢਿਆ। ਇਸ ਉਪਰੰਤ ਥਾਪਰ ਹਾਲ ਵਿਖੇ ਪਹੁੰਚ ਕੇ ਕੁਲਪਤੀ ਦੇ ਦਫ਼ਤਰ ਦੇ ਅੱਗੇ ਮੁਲਾਜ਼ਮ ਵਿਰੋਧੀ ਚਿੱਠੀਆਂ ਸਾੜੀਆਂ ਗਈਆਂ।
ਅੱਜ ਦੇ ਰੋਸ ਮਾਰਚ 'ਚ ਇਸਤਰੀ ਮੁਲਾਜ਼ਮਾਂ ਨੇ ਵੀ ਭਾਰੀ ਗਿਣਤੀ 'ਚ ਹਿੱਸਾ ਲਿਆ। ਪੀ. ਏ. ਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਪੀ. ਏ. ਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਪ੍ਰੀਤ ਕਿੰਗਰਾ ਤੇ ਕਲਾਸ ਫੋਰ ਦੇ ਪ੍ਰਧਾਨ ਕਮਲ ਸਿੰਘ ਨੇ ਐਲਾਨ ਕੀਤਾ ਜੇਕਰ ਮੁਲਾਜ਼ਮਾ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕਰਦੇ ਹੇਏ ਪੀ. ਏ. ਯੂ. ਦੇ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ। ਪੀ. ਏ. ਯੂ ਟੀਚਰਜ਼ ਐਸੋਸੀਏਸ਼ਨ ਵੱਲੋਂ ਪ੍ਰਧਾਨ ਡਾ. ਹਰਮੀਤ ਕਿੰਗਰਾ, ਡਾ. ਕੇ. ਐਸ. ਸਾਘਾਂ, ਪੀ. ਏ. ਯੂ. ਇੰਪਲਾਈਜ਼ ਯੂਨੀਅਨ ਵੱਲੋਂ ਮੋਹਨ ਲਾਲ, ਸੁਰਜੀਤ ਸਿੰਘ ਅਤੇ ਕਲਾਸ ਫੋਰ ਵੱਲੋ ਪ੍ਰਧਾਨ ਕਮਲ ਸਿੰਘ ਧਰਨੇ 'ਤੇ ਬੈਠੇ।
ਕੁੱਤਿਆਂ 'ਤੇ ਤਸ਼ੱਦਦ ਵੇਖ ਕੰਬ ਜਾਵੇਗੀ ਰੂਹ, ਖੁਦ ਦੇ ਇਨਸਾਨ ਹੋਣ 'ਤੇ ਆਵੇਗੀ ਸ਼ਰਮ (ਵੀਡੀਓ)
NEXT STORY