Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 14, 2026

    7:36:55 PM

  • ied blast near bsf headquarters jalandhar punjab main accused arrested

    ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ,...

  • big news case registered against actor yograj singh

    ਵੱਡੀ ਖ਼ਬਰ: ਅਦਾਕਾਰ ਯੋਗਰਾਜ ਸਿੰਘ ਖ਼ਿਲਾਫ਼ ਪਰਚਾ...

  • arvind kejriwal cannot intimidate me high court

    ਦਿੱਲੀ ਹਾਈ ਕੋਰਟ ਦਾ ਵੱਡਾ ਐਕਸ਼ਨ, ਅਰਵਿੰਦ...

  • amritsar national highway  major accident

    ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana-Khanna
  • ਪਾਇਲ ਫਾਇਰਿੰਗ ਕੇਸ: ਗੈਂਗਸਟਰ ਡੋਨੀ ਬੱਲ ਤੇ ਸ਼ਗਨਪ੍ਰੀਤ ਦੀ ਸਾਜ਼ਿਸ਼ ਨਾਕਾਮ, ਖੰਨਾ ਪੁਲਸ ਨੇ ਦਬੋਚੇ 4 ਹੋਰ ਮੈਂਬਰ

PUNJAB News Punjabi(ਪੰਜਾਬ)

ਪਾਇਲ ਫਾਇਰਿੰਗ ਕੇਸ: ਗੈਂਗਸਟਰ ਡੋਨੀ ਬੱਲ ਤੇ ਸ਼ਗਨਪ੍ਰੀਤ ਦੀ ਸਾਜ਼ਿਸ਼ ਨਾਕਾਮ, ਖੰਨਾ ਪੁਲਸ ਨੇ ਦਬੋਚੇ 4 ਹੋਰ ਮੈਂਬਰ

  • Edited By Sandeep Kumar,
  • Updated: 22 Apr, 2026 02:26 AM
Ludhiana-Khanna
payal grain market firing case
  • Share
    • Facebook
    • Tumblr
    • Linkedin
    • Twitter
  • Comment

ਪਾਇਲ (ਵਿਨਾਇਕ) : ਪਾਇਲ ਦੀ ਅਨਾਜ ਮੰਡੀ ਵਿੱਚ 14 ਅਪ੍ਰੈਲ ਦੀ ਰਾਤ ਨੂੰ ਹੋਏ ਸਨਸਨੀਖੇਜ਼ ਫਾਇਰਿੰਗ ਮਾਮਲੇ ਵਿੱਚ ਪੁਲਸ ਜ਼ਿਲ੍ਹਾ ਖੰਨਾ ਨੇ ਇੱਕ ਵੱਡੀ ਅਤੇ ਸੁਚੱਜੀ ਕਾਰਵਾਈ ਕਰਦਿਆਂ ਪੂਰੇ ਗੈਂਗਸਟਰ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ। ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਚੱਲ ਰਹੀ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਪੁਲਸ ਨੇ ਜਬਰਨ ਵਸੂਲੀ, ਧਮਕੀਆਂ ਅਤੇ ਫਾਇਰਿੰਗ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਗਿਰੋਹ ਦੇ 4 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਦੇ ਮਾਸਟਰਮਾਈਂਡ ਵਿਦੇਸ਼ ਖਾਸ ਤੌਰ ‘ਤੇ ਆਸਟ੍ਰੇਲੀਆ ਵਿੱਚ ਬੈਠੇ ਹੋਏ ਸਨ। ਪੁਲਸ ਅਨੁਸਾਰ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਓਮੇਸ਼ ਕੁਮਾਰ ਉਰਫ਼ ਸੋਨੂੰ ਕੁਮਾਰ ਉਰਫ਼ ਛਾਂਗਾ ਪੁੱਤਰ ਪ੍ਰੇਮਪਾਲ ਵਾਸੀ ਵਾਰਡ ਨੰਬਰ 4, ਸੁਦਾਵਾਲ ਵਾਲੀ ਕੱਚੀ ਪਹੀ ਨੇੜੇ ਡਾ. ਹਰੀਸ਼, ਸਾਹਨੇਵਾਲ (ਜ਼ਿਲ੍ਹਾ ਲੁਧਿਆਣਾ), ਗੁਰਵਿੰਦਰ ਸਿੰਘ ਉਰਫ਼ ਗੋਲਡੀ ਪੁੱਤਰ ਹਾਕਮ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ ਐੱਲ-8, ਲਲਹੇੜੀ ਰੋਡ, ਖੰਨਾ, ਗੌਰਵ ਉਰਫ਼ ਗੋਲਾ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 5, ਬੈਕ ਸਾਈਡ ਗੁਰਦੁਆਰਾ ਬਾਬਾ ਜੀਵਨ ਸਿੰਘ, ਭੂਟਾਨਪੁਰ (ਅੰਮ੍ਰਿਤਸਰ) ਅਤੇ ਲਕਸ਼ ਪੁੱਤਰ ਪ੍ਰੇਮਪਾਲ ਵਾਸੀ ਵਾਰਡ ਨੰਬਰ 4, ਸੁਦਾਵਾਲ ਵਾਲੀ ਕੱਚੀ ਪਹੀ ਨੇੜੇ ਡਾ. ਹਰੀਸ਼, ਸਾਹਨੇਵਾਲ (ਜ਼ਿਲ੍ਹਾ ਲੁਧਿਆਣਾ) ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ 'ਚ ਹੋਣ ਜਾ ਰਿਹਾ ਵੱਡਾ ਇਵੈਂਟ, ਫ੍ਰੀ ਬੁੱਕ ਕਰੋ ਆਪਣੀ ਸੀਟ

ਪੁਲਸ ਅਨੁਸਾਰ 14 ਅਪ੍ਰੈਲ ਦੀ ਦੇਰ ਰਾਤ ਦੋ ਅਣਪਛਾਤੇ ਹਮਲਾਵਰਾਂ ਨੇ ਪਾਇਲ ਅਨਾਜ ਮੰਡੀ ਵਿੱਚ ਇੱਕ ਆੜ੍ਹਤੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਘਟਨਾ ਨਾਲ ਪੂਰੀ ਮੰਡੀ ਵਿੱਚ ਦਹਿਸ਼ਤ ਫੈਲ ਗਈ ਸੀ, ਹਾਲਾਂਕਿ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਖੰਨਾ ਦੇ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਆਈ. ਪੀ. ਐੱਸ. ਅਤੇ ਡੀਆਈਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ ਆਈ. ਪੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਸ ਮਾਮਲੇ ਨੂੰ ਉੱਚ ਤਰਜੀਹ ਦੇ ਕੇ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਪੁਲਸ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ। ਕਾਰਵਾਈ ਦੌਰਾਨ ਜਦੋਂ ਪੁਲਸ ਟੀਮ ਸੰਗਮ ਪੈਲੇਸ ਪਾਇਲ ਨੇੜੇ ਪਹੁੰਚੀ ਤਾਂ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਖੜਾ ਮਿਲਿਆ। ਪੁਲਸ ਨੂੰ ਦੇਖਦੇ ਹੀ ਉਹ ਭੱਜਣ ਲੱਗ ਪਿਆ ਅਤੇ ਇੱਕ ਸੁੰਨੀ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਚੜ੍ਹ ਗਿਆ, ਪਰ ਦੌੜਦਿਆਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਛੱਤ ਤੋਂ ਹੇਠਾਂ ਡਿੱਗ ਪਿਆ। ਪੁਲਸ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਉਮੇਸ਼ ਕੁਮਾਰ ਉਰਫ਼ ਛਾਂਗਾ ਪੁੱਤਰ ਪ੍ਰੇਮ ਪਾਲ ਵਾਸੀ ਵਾਰਡ ਨੰਬਰ 4 ਸਾਹਨੇਵਾਲ, ਜ਼ਿਲਾ ਲੁਧਿਆਣਾ ਵਜੋਂ ਹੋਈ, ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁੱਛਗਿੱਛ ਦੌਰਾਨ ਉਮੇਸ਼ ਕੁਮਾਰ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਸਾਥੀ ਗੌਰਵ ਉਰਫ਼ ਗੋਲਾ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 5, ਗੁਰਦੁਆਰਾ ਬਾਬਾ ਜੀਵਨ ਸਿੰਘ ਭੂਟਾਨਪੁਰ (ਅੰਮ੍ਰਿਤਸਰ) ਦੇ ਨਾਲ ਮਿਲ ਕੇ ਆੜ੍ਹਤੀ ਦੀ ਦੁਕਾਨ ‘ਤੇ ਫਾਇਰਿੰਗ ਕੀਤੀ ਸੀ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਗਿਰੋਹ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

PunjabKesari

ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਵਾਰਦਾਤ ਇੱਕ ਵੱਡੀ ਰੰਗਦਾਰੀ ਯੋਜਨਾ ਦਾ ਹਿੱਸਾ ਸੀ। 31 ਮਾਰਚ ਨੂੰ ਸੰਬੰਧਿਤ ਵਪਾਰੀ ਨੂੰ ਇੱਕ ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਭਰੀ ਕਾਲ ਆਈ ਸੀ। ਇਸ ਕਾਲ ਦੇ ਪਿੱਛੇ ਕੁਖ਼ਿਆਤ ਗੈਂਗਸਟਰ ਡੋਨੀ ਬੱਲ ਦਾ ਨਾਮ ਸਾਹਮਣੇ ਆਇਆ ਹੈ। ਪੁਲਸ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਇਸ ਗਿਰੋਹ ਦੇ ਤਾਰ ਵਿਦੇਸ਼ ਨਾਲ ਜੁੜੇ ਹੋਏ ਸਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਉਰਫ਼ ਸ਼ਗਨ ਅਤੇ ਜਗਪ੍ਰੀਤ ਸਿੰਘ, ਜੋ ਇਸ ਵੇਲੇ ਆਸਟ੍ਰੇਲੀਆ ਵਿੱਚ ਰਹਿੰਦੇ ਹਨ, ਇਸ ਸਾਜ਼ਿਸ਼ ਦੇ ਮੁੱਖ ਸੂਤਰਧਾਰ ਹਨ। ਇਹ ਦੋਵੇਂ ਵਿਅਕਤੀ ਸਥਾਨਕ ਸਾਥੀਆਂ ਰਾਹੀਂ ਰੇਕੀ ਕਰਵਾਉਂਦੇ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਰਹੇ। ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਅਨੁਸਾਰ ਵਾਰਦਾਤ ਤੋਂ ਪਹਿਲਾਂ ਸਾਰੇ ਦੋਸ਼ੀ ਉਮੇਸ਼ ਕੁਮਾਰ ਦੇ ਘਰ ਸਾਹਨੇਵਾਲ ਵਿਖੇ ਬੈਠ ਕੇ ਸਾਜ਼ਿਸ਼ਕਰਤਾ ਸ਼ਗਨਪ੍ਰੀਤ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ, ਜਿੱਥੇ ਉਮੇਸ਼ ਕੁਮਾਰ ਦਾ ਛੋਟਾ ਭਰਾ ਲਕਸ਼ ਵੀ ਮੌਜੂਦ ਸੀ ਅਤੇ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਤੋਂ ਬਾਅਦ ਗੁਰਵਿੰਦਰ ਸਿੰਘ ਉਰਫ਼ ਗੋਲਡੀ ਵਾਸੀ ਗੁਰੂ ਤੇਗ ਬਹਾਦਰ ਨਗਰ ਲਲਹੇੜੀ ਰੋਡ ਖੰਨਾ ਅਤੇ ਗੌਰਵ ਉਰਫ਼ ਗੋਲਾ ਵਾਸੀ ਅੰਮ੍ਰਿਤਸਰ ਨੇ ਘਟਨਾ ਨੂੰ ਅੰਜਾਮ ਦੇਣ ਲਈ ਅਹਿਮ ਭੂਮਿਕਾ ਨਿਭਾਈ, ਉਪਰੰਤ ਗੁਰਵਿੰਦਰ ਸਿੰਘ ਉਰਫ਼ ਗੋਲਡੀ ਵੱਲੋਂ ਆਪਣੀ ਕਾਰ ਦੀ ਮਦਦ ਨਾਲ ਮੌਕੇ ਦੀ ਰੇਕੀ ਕੀਤੀ ਗਈ ਅਤੇ ਫਿਰ ਯੋਜਨਾਬੱਧ ਢੰਗ ਨਾਲ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਪੂਰਾ ਮਾਮਲਾ ਰੰਗਦਾਰੀ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹਾਈਵੇਅ 'ਤੇ ਟਰੱਕਾਂ ਦੀ ਪਾਰਕਿੰਗ 'ਤੇ ਸਖ਼ਤ ਪਾਬੰਦੀ

ਜਾਣਕਾਰੀ ਅਨੁਸਾਰ ਘਟਨਾ ਤੋਂ ਪਹਿਲਾਂ 31 ਮਾਰਚ ਨੂੰ ਸੰਬੰਧਿਤ ਆੜ੍ਹਤੀ ਨੂੰ ਇੱਕ ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਭਰੀ ਕਾਲ ਵੀ ਆਈ ਸੀ। ਇਸ ਕਾਲ ਦੇ ਪਿੱਛੇ ਗੈਂਗਸਟਰ ਡੋਨੀ ਬੱਲ ਦਾ ਨਾਮ ਸਾਹਮਣੇ ਆਇਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਵੱਲੋਂ ਚਾਰ ਦੋਸ਼ੀਆਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਓਮੇਸ਼ ਕੁਮਾਰ ਖ਼ਿਲਾਫ਼ ਪਹਿਲਾਂ ਲੁੱਟ-ਖੋਹ, ਐਨ.ਡੀ.ਪੀ.ਐਸ ਐਕਟ, ਅਸਲਾ ਐਕਟ ਅਤੇ ਬੀ.ਐਨ.ਐਸ ਅਧੀਨ ਕਈ ਮੁਕੱਦਮੇ ਦਰਜ ਹਨ, ਜਦਕਿ ਗੁਰਵਿੰਦਰ ਸਿੰਘ ਉਰਫ਼ ਗੋਲਡੀ ਉੱਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਰਹਿ ਚੁੱਕਾ ਹੈ। ਇਸੇ ਤਰ੍ਹਾਂ ਗੌਰਵ ਉਰਫ਼ ਗੋਲਾ ਖ਼ਿਲਾਫ਼ ਕਤਲ, ਪ੍ਰਿਜ਼ਨ ਐਕਟ ਅਤੇ ਹੋਰ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਕੇਸ 'ਚ ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਸਰਾਏ ਵਾਸੀ ਪਿੰਡ ਚੜ੍ਹੀ (ਫਤਹਿਗੜ੍ਹ ਸਾਹਿਬ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਪੁਲਸ ਵੱਲੋਂ ਹੋਰ ਫਰਾਰ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਸਾਰੀ ਕਾਰਵਾਈ ਐੱਸ. ਪੀ. (ਡੀ) ਪਵਨਜੀਤ ਸਿੰਘ ਅਤੇ ਡੀਐੱਸਪੀ (ਡੀ) ਮੋਹਿਤ ਕੁਮਾਰ ਸਿੰਗਲਾ ਦੀ ਦੇਖਰੇਖ ਹੇਠ ਸੀ.ਆਈ.ਏ ਸਟਾਫ, ਥਾਣਾ ਪਾਇਲ, ਦੋਰਾਹਾ ਅਤੇ ਨਾਰਕੋਟਿਕ ਸੈੱਲ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਅੰਜਾਮ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Payal Grain Market firing case
  • Gangster network
  • Former manager Shaganpreet
  • Accused arrested
  • ਪਾਇਲ ਅਨਾਜ ਮੰਡੀ ਫਾਇਰਿੰਗ ਮਾਮਲਾ
  • ਗੈਂਗਸਟਰ ਨੈੱਟਵਰਕ
  • ਸਾਬਕਾ ਮੈਨੇਜਰ ਸ਼ਗਨਪ੍ਰੀਤ
  • ਮੁਲਜ਼ਮ ਗ੍ਰਿਫ਼ਤਾਰ

ਦੂਜੇ ਸੂਬਿਆਂ ਤੋਂ ਲਿਆ ਕੇ ਲੁਧਿਆਣਾ 'ਚ ਸਪਲਾਈ ਹੋ ਰਿਹਾ ਸੀ ਸ਼ੱਕੀ ਘਿਓ, ਸਿਹਤ ਵਿਭਾਗ ਦੀ ਟੀਮ ਨੇ ਫੜੀ ਵੱਡੀ ਖੇਪ

NEXT STORY

Stories You May Like

  • khanna police  s big success
    ਖੰਨਾ ਪੁਲਸ ਦੀ ਵੱਡੀ ਕਾਮਯਾਬੀ: ਪ੍ਰੇਮ ਵੈਸ਼ਨੋ ਢਾਬਾ ਫਾਇਰਿੰਗ ਮਾਮਲੇ 'ਚ 2 ਮੁੱਖ ਸ਼ੂਟਰਾਂ ਸਣੇ 5 ਗ੍ਰਿਫ਼ਤਾਰ
  • khalistani module exposed again in punjab  big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ ਸਾਜ਼ਿਸ਼: 4 ਮਹੀਨੇ, 2 ਧਮਾਕੇ
  • police arrest 4 people for drug use
    ਨਸ਼ੇ ਦਾ ਸੇਵਨ ਕਰਨ ਵਾਲੇ 4 ਵਿਅਕਤੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
  • 4 policemen arrested for allegedly beating and robbing a young man
    ਨੌਜਵਾਨ ਦੀ ਕੁੱਟਮਾਰ ਕਰਕੇ ਲੁੱਟ-ਖੋਹ ਕਰਨ ਵਾਲੇ 4 ਪੁਲਸ ਅੜਿੱਕੇ
  • isi delhi historical temple  sonipat famous dhaba targets
    ISI ਦੀ ਵੱਡੀ ਸਾਜ਼ਿਸ਼ ਨਾਕਾਮ: ਦਿੱਲੀ ਦਾ ਇਤਿਹਾਸਕ ਮੰਦਰ ਤੇ ਸੋਨੀਪਤ ਦਾ ਮਸ਼ਹੂਰ ਢਾਬਾ ਅੱਤਵਾਦੀਆਂ ਦੇ ਨਿਸ਼ਾਨੇ 'ਤੇ!
  • pm modi mp case registered
    PM ਮੋਦੀ ਵਿਰੁੱਧ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀ ਕਰਨ 'ਤੇ ਸਪਾ ਸੰਸਦ ਮੈਂਬਰ ਵਿਰੁੱਧ ਕੇਸ ਦਰਜ
  • the terror of stray dogs in khanna
    ਖੰਨਾ 'ਚ ਅਵਾਰਾ ਕੁੱਤਿਆਂ ਦੀ ਦਹਿਸ਼ਤ! ਸਾਲ 2025 'ਚ 4 ਹਜ਼ਾਰ ਤੋਂ ਵੱਧ ਲੋਕ ਹੋਏ ਸ਼ਿਕਾਰ
  • 4 mps including raghav chadha to the president
    ਰਾਘਵ ਚੱਢਾ ਸਮੇਤ 4 ਸੰਸਦ ਮੈਂਬਰ 5 ਮਈ ਨੂੰ ਰਾਸ਼ਟਰਪਤੀ ਮੁਰਮੂ ਨਾਲ ਕਰਨਗੇ ਮੁਲਾਕਾਤ
  • weather alert issued in punjab
    ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ...
  • cbse 12th class result jalandhar
    CBSE 12ਵੀਂ ਕਲਾਸ ਦੇ ਨਤੀਜਿਆਂ 'ਚ ਜਲੰਧਰ 'ਚ ਗੁਰਨੂਰ ਨੇ 99.2 ਫ਼ੀਸਦੀ ਅੰਕਾਂ...
  • raman arora refused to take police protection
    ਰਮਨ ਅਰੋੜਾ ਨੇ ਪੁਲਸ ਸੁਰੱਖਿਆ ਵਾਪਸ ਕਰਨ ਦਾ ਕੀਤਾ ਐਲਾਨ
  • ied blast near bsf headquarters jalandhar punjab main accused arrested
    ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ
  • hindu organizations staged a protest in patel chowk in jalandhar
    ਜਲੰਧਰ 'ਚ ਹਿੰਦੂ ਸੰਗਠਨਾਂ ਨੇ ਦਿੱਤਾ ਧਰਨਾ, ਇਹ ਮੁੱਖ ਰਸਤਾ ਕੀਤਾ ਜਾਮ
  • pseb class 12th result  7 students from jalandhar in the merit list
    PSEB 12ਵੀਂ ਜਮਾਤ ਦਾ ਨਤੀਜਾ: ਜਲੰਧਰ ਦੇ 7 ਵਿਦਿਆਰਥੀ ਮੈਰਿਟ ਸੂਚੀ ’ਚ, ਟਾਪ 3...
  • major ied blast case near bsf headquarters in jalandhar
    ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ 'ਚ ਵੱਡੀ ਅਪਡੇਟ! ਸ਼ਹਿਜ਼ਾਦ...
  • grandmother of 2 grandchildren passes 10th
    ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
Trending
Ek Nazar
major restrictions imposed in nawanshahr till july 12

ਪੰਜਾਬ: 12 ਜੁਲਾਈ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਦੇ DC ਦਾ ਵੱਡਾ...

zodiac signs

ਇਨ੍ਹਾਂ 3 ਰਾਸ਼ੀਆਂ ਲਈ ਵੱਜੀ 'ਖ਼ਤਰੇ ਦੀ ਘੰਟੀ'! ਕੇਤੂ ਬਦਲ ਰਿਹੈ ਆਪਣੀ ਚਾਲ

major operation in batala

ਬਟਾਲਾ ’ਚ ਵੱਡੀ ਕਾਰਵਾਈ, 350 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ; ਚੋਣਾਂ ’ਚ...

xi  trump visit temple of heaven

ਬੀਜਿੰਗ ਦੇ ਇਤਿਹਾਸਕ ‘ਟੈਂਪਲ ਆਫ ਹੈਵਨ’ ਪਹੁੰਚੇ ਸ਼ੀ ਜਿਨਪਿੰਗ ਤੇ ਡੋਨਾਲਡ ਟਰੰਪ

pakistan test missile

ਪਾਕਿਸਤਾਨ ਨੇ ਫਤਹਿ-4 ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

vaibhav suryavanshi team india

ਪ੍ਰਭਸਿਮਰਨ ਤੇ ਵੈਭਵ ਸੂਰਿਆਵੰਸ਼ੀ ਦੀ TEAM INDIA 'ਚ ਐਂਟਰੀ! BCCI ਵੱਲੋਂ ਟੀਮ...

trump invites xi jinping

ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵ੍ਹਾਈਟ ਹਾਊਸ ਆਉਣ ਦਾ ਦਿੱਤਾ ਸੱਦਾ

trump in china

50 ਤੋਂ ਵੱਧ ਕਾਰਾਂ ਅਤੇ ਦਰਜਨਾਂ ਬਾਈਕਸ! ਚੀਨ ਦੀਆਂ ਸੜਕਾਂ 'ਤੇ ਦਿਸਿਆ ਡੋਨਾਲਡ...

if pakistan dares to act again  rajnath

'ਉਹ ਹੋਵੇਗਾ, ਜੋ ਹੁਣ ਤੱਕ ਨਹੀਂ ਹੋਇਆ', ਰਾਜਨਾਥ ਸਿੰਘ ਦੀ ਪਾਕਿਸਤਾਨ ਨੂੰ...

fresh milk

ਤਾਜ਼ਾ ਦੁੱਧ ਮਿਲਣਾ ਹੋਇਆ ਔਖਾ! ਕਰਾਚੀ 'ਚ ਕੀਮਤਾਂ 'ਚ ਭਾਰੀ ਵਾਧੇ ਦੀ ਮੰਗ

snake in air conditioner

AC ਚਾਲੂ ਕਰਦੇ ਹੀ ਨਿਕਲੇ 3 ਜ਼ਹਿਰੀਲੇ ਸੱਪ! ਜਾਨ ਬਚਾ ਕੇ ਭੱਜਿਆ ਪੂਰਾ ਪਰਿਵਾਰ

pakistani soldiers killed

ਬਲੋਚਿਸਤਾਨ 'ਚ ਅੱਤਵਾਦੀਆਂ ਵਿਰੁੱਧ ਕਾਰਵਾਈ, ਮੇਜਰ ਸਣੇ ਪੰਜ ਪਾਕਿਸਤਾਨੀ ਸੈਨਿਕਾਂ...

pakistani drone intrusion at amritsar border at night

ਅੰਮ੍ਰਿਤਸਰ ਸਰਹੱਦ ’ਤੇ ਪਾਕਿਸਤਾਨੀ ਡਰੋਨ ਦੀ ਘੁਸਪੈਠ, 16 ਕਿਲੋ ਹੈਰੋਇਨ ਬਰਾਮਦ

shooting in vaughan city

ਵੌਨ ਸ਼ਹਿਰ ‘ਚ ਗੋਲੀਬਾਰੀ, ਦੋ ਵਿਅਕਤੀਆਂ ਦੀ ਮੌਤ

ipl 2026 controversy arshdeep singh

IPL ਵਿਚਾਲੇ ਮੁੜ ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ...

thunderstorm heavy rain fall

ਹਨ੍ਹੇਰੀ-ਤੂਫ਼ਾਨ ਨੇ ਮਚਾਈ ਤਬਾਹੀ! 56 ਲੋਕਾਂ ਦੀ ਮੌਤ, 38 ਜ਼ਿਲ੍ਹਿਆਂ 'ਚ ਭਾਰੀ...

boy and a girl got married at the police station in jalandhar

ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...

motorola razr fold

ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • visa fraud in ludhiana
      ਵਿਦੇਸ਼ ਭੇਜਣ ਦੇ ਨਾਂ 'ਤੇ ਮੋਟੀ ਠੱਗੀ: ਤਿੰਨ ਨੌਜਵਾਨਾਂ ਤੋਂ ਠੱਗੇ ਲੱਖਾਂ ਰੁਪਏ
    • accident in ludhiana
      ਬੱਚੇ ਹੱਥੋਂ ਗਈ ਦੂਜੇ ਬੱਚੇ ਦੀ ਜਾਨ! ਟਰਾਲੀ ਹੇਠਾਂ ਆ ਕੇ ਦਮ ਤੋੜ ਗਿਆ ਮਾਪਿਆਂ ਦਾ...
    • punjab laborer  poor person  lottery
      ਪੰਜਾਬ 'ਚ ਦਿਹਾੜੀ ਕਰਨ ਵਾਲਾ ਮਜ਼ਦੂਰ ਬਣਿਆ ਕਰੋੜਪਤੀ, ਰਾਤੋ-ਰਾਤ ਚਮਕ ਗਈ ਕਿਸਮਤ
    • new amrit bharat express starts from amritsar to new jalpaiguri
      ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਲਈ ਨਵੀਂ ਅੰਮ੍ਰਿਤ ਭਾਰਤ ਐਕਸਪ੍ਰੈਸ ਸ਼ੁਰੂ,...
    • punjab schools summer vacations
      ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਵੱਡਾ...
    • major operation in batala
      ਬਟਾਲਾ ’ਚ ਵੱਡੀ ਕਾਰਵਾਈ, 350 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ; ਚੋਣਾਂ ’ਚ...
    • weather alert issued in punjab
      ਪੰਜਾਬ ’ਚ ਮੌਸਮ ਨੂੰ ਲੈ ਕੇ ਅਲਰਟ ਜਾਰੀ, ਕਈ ਜ਼ਿਲ੍ਹਿਆਂ ’ਚ ਤੇਜ਼ ਹਨ੍ਹੇਰੀ ਤੇ...
    • cbse 12th class result jalandhar
      CBSE 12ਵੀਂ ਕਲਾਸ ਦੇ ਨਤੀਜਿਆਂ 'ਚ ਜਲੰਧਰ 'ਚ ਗੁਰਨੂਰ ਨੇ 99.2 ਫ਼ੀਸਦੀ ਅੰਕਾਂ...
    • punjab shocking incident
      ਪੰਜਾਬ 'ਚ ਮੁੰਡੇ ਦਾ ਕਤਲ! ਫ਼ਿਰ ਲਾਸ਼ ਲਾਗੇ ਕੀਤਾ ਇਹ ਕੰਮ
    • congress releases list of 50 candidates
      ਮੋਹਾਲੀ ਨਗਰ ਨਿਗਮ ਚੋਣਾਂ 2026 : ਕਾਂਗਰਸ ਨੇ 49 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +