ਫਰੀਦਕੋਟ, (ਹਾਲੀ)- ਰਿਆਸਤ ਦੀਆਂ ਸਦੀਆਂ ਪੁਰਾਣੀਆਂ ਇਮਾਰਤਾਂ 'ਚ ਸੁਰੱਖਿਅਤ ਰਹਿ ਰਹੇ ਰਾਸ਼ਟਰੀ ਪੰਛੀ ਮੋਰ ਲਈ ਹੁਣ ਇਹ ਸ਼ਹਿਰ ਸੁਰੱਖਿਅਤ ਨਹੀਂ ਰਿਹਾ। ਬੀਤੇ ਦਿਨੀਂ ਬਾਹਰ ਟਹਿਲਣ ਲਈ ਨਿਕਲੇ ਮੋਰ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਸ਼ਹਿਰ ਵਿਚ ਛੇ ਮੋਰ ਮਰ ਚੁੱਕੇ ਹਨ ਪਰ ਨਗਰ ਕੌਂਸਲ ਜਾਂ ਜ਼ਿਲਾ ਪ੍ਰਸ਼ਾਸਨ ਨੇ ਇਨ੍ਹਾਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕੇ।
ਪੰਛੀ ਪ੍ਰੇਮੀਆਂ ਨੇ ਕਿਹਾ ਕਿ ਪਿਛਲੇ ਪੰਜ ਦਹਾਕਿਆਂ ਤੋਂ ਮੋਰ ਤੇ ਹੋਰ ਪ੍ਰਜਾਤੀਆਂ ਦੇ ਜੀਵ ਇਥੇ ਸੁਰੱਖਿਅਤ ਸਨ ਪਰ ਹੁਣ ਲਗਾਤਾਰ ਇਨ੍ਹਾਂ ਨਾਲ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਜੰਗਲੀ ਜੀਵ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਇਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਕੁਝ ਨਹੀਂ ਕਰ ਰਿਹਾ।
ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਮੋਰਾਂ ਦਾ ਮਰਨਾ ਕਾਫ਼ੀ ਅਫਸੋਸ ਜਨਕ ਹੈ ਤੇ ਉਨ੍ਹਾਂ ਰਾਸ਼ਟਰੀ ਪੰਛੀ ਸਮੇਤ ਹੋਰ ਜੀਵਾਂ ਦੀ ਸੁਰੱਖਿਆ ਲਈ ਨਗਰ ਕੌਂਸਲ ਨੂੰ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਬਿੱਲ ਜਮ੍ਹਾ ਕਰਵਾਉਣ ਲਈ ਪ੍ਰੇਸ਼ਾਨ ਹੋਏ ਪਾਵਰਕਾਮ ਉਪਭੋਗਤਾ
NEXT STORY