ਮਾਨਸਾ (ਅਮਰਜੀਤ ਚਾਹਲ, ਸੰਦੀਪ ਮਿੱਤਲ): ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਧਰਨੇ ਲਈ ਜਾ ਰਹੇ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਜਤਿੰਦਰ ਸਿੰਘ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਸੰਤ ਰਾਮ ਸਿੰਘ ਜੀ ਦੀ ਘਟਨਾ 'ਤੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ, ਕੇਂਦਰ ਸਰਕਾਰ ਨੂੰ ਦਿੱਤੀ ਇਹ ਨਸੀਹਤ
ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਦਾ 40 ਦਿਨ ਪਹਿਲਾਂ ਹੀ ਵਿਆਹ ਹੋਇਆ ਹੈ। ਇਹ ਹਾਦਸਾ ਹਿਸਾਰ ਦੇ ਨੇੜੇ ਟਰੈਕਟਰ ਖ਼ਰਾਬ ਹੋਣ ਕਾਰਨ ਜਦ ਰਸਤੇ ’ਚ ਰੋਕ ਕੇ ਦੇਖ਼ਣ ਲੱਗਾ ਤਾਂ ਆ ਰਹੇ ਟਰੱਕ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਦੱਸ ਦੇਈਏ ਕਿ ਜਤਿੰਦਰ ਸਿੰਘ 2 ਭਰਾ ਸਨ ਅਤੇ ਵੱਡਾ ਭਰਾ ਕੈਨੇਡਾ ਵਿਖੇ ਰਹਿ ਰਿਹਾ ਹੈ। ਪੋਸਟਮਾਰਟ ਕਰਵਾਉਣ ਤੋਂ ਬਾਅਦ ਹੀ ਜਤਿੰਦਰ ਦੀ ਮਿ੍ਰਤਕ ਦੇਹ ਨੂੰ ਪਿੰਡ ਫੱਤਾ ਮਾਲੋਕਾ ਵਿਖੇ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ: ਸੁਖਬੀਰ ਦਾ ਵੱਡਾ ਬਿਆਨ, ਕਿਹਾ ਖੇਤੀ ਕਾਨੂੰਨ ਬਣਾਉਣ 'ਚ ਸਭ ਤੋਂ ਵੱਡਾ ਹੱਥ ਕੈਪਟਨ ਦਾ
ਜਿਸ 'ਸੰਸਥਾ' ਦੇ ਸਾਬਕਾ PM ਮਨਮੋਹਨ ਸਿੰਘ ਆਜੀਵਨ ਮੈਂਬਰ, ਉਸ ਨੂੰ ਗਰਾਂਟ ਦੇਣ 'ਤੇ ਪੰਜਾਬ ਸਰਕਾਰ ਨੇ ਲਾਈ ਸ਼ਰਤ
NEXT STORY