ਮੰਡੀ ਲਾਧੂਕਾ (ਸੰਧੂ) – ਕੁਝ ਮਹੀਨੇ ਪਹਿਲਾ ਸੱਤਾ 'ਚ ਆਈ ਕਾਂਗਰਸ ਸਰਕਾਰ ਨੇ ਪੈਨਸ਼ਨਧਾਰਕਾਂ ਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਲੋੜਵੰਦ ਪੈਨਸ਼ਨ ਧਾਰਕਾਂ ਦੀ ਰਾਸ਼ੀ ਸਿੱਧਾਂ ਉਨ੍ਹਾਂ ਦੇ ਬੈਂਕ ਖਾਤੇ 'ਚ ਪਾਉਣ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ ਤਾਂ ਕਿ ਲੋੜਵੰਦ, ਬਜ਼ੁਰਗ, ਅੰਗਹੀਣ, ਵਿਧਵਾ, ਆਸ਼ਰਿਤ ਬੱਚੇ ਸਮੇਂ ਸਿਰ ਪੈਨਸ਼ਨ ਰਾਸ਼ੀ ਪ੍ਰਾਪਤ ਕਰ ਸਕਣ ਪਰ ਹੈਰਾਨਜੀਨਕ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੀ ਇਹ ਸਕੀਮ ਲੋੜਵੰਦ ਪੈਨਸ਼ਨਧਾਰਕਾਂ ਲਈ ਵੱਡੀ ਮੁਸਿਬਤ ਬਣ ਚੁੱਕੀ ਹੈ ਅਤੇ ਲੋੜਵੰਦ ਪੈਨਸ਼ਨਧਾਰਕ ਪੈਨਸ਼ਨ ਦੀ ਰਾਸ਼ੀ ਹਾਸਲ ਕਰਨ ਲਈ ਜ਼ਿਲਾ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਹਨ। ਜ਼ਿਕਰਯੋਗ ਗੱਲ ਇਹ ਹੈ ਕਿ ਲੋੜਵੰਦ ਪੈਨਸ਼ਨਧਾਰਕ ਅੰਗਹੀਣ, ਬਜ਼ੁਰਗ, ਵਿਧਵਾ ਔਰਤਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੀ ਇਕ ਮਿਸਾਲ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਦੇ ਪੈਨਸ਼ਨਧਾਰਕਾਂ ਦੀ ਹੱਡੀਬੀਤੀ ਸੁਣ ਤੋਂ ਬਾਅਦ ਸਾਹਮਣੇ ਆਈ ਹੈ।
ਕੀ ਕਹਿਣਾ ਹੈ ਲੋੜਵੰਦ ਪੈਨਸ਼ਨਧਾਰਕਾਂ ਦਾ
ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪੰਜਾਬ ਪੁਲਸ ਟ੍ਰੇਨਿੰਗ ਪਾ੍ਰਪਤ ਯੂਨੀਅਨ ਦੇ ਸਾਬਕਾ ਪੰਜਾਬ ਪ੍ਰਧਾਨ ਰਮੇਸ਼ ਹਜ਼ਾਰਾ ਅਤੇ ਪੈਨਸ਼ਧਾਰਕਾ ਨੇ ਇੱਕਠੇ ਹੋ ਕੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੀ ਹੋਏ ਲੋੜਵੰਦ ਪੈਨਸ਼ਨਧਾਰਕ ਲਾਲੋ ਬਾਈ, ਪਿਆਰਾ ਸਿੰਘ, ਸੰਤਾ ਸਿੰਘ, ਇੰਦਰੋ ਬਾਈ, ਮਿੰਦੋ ਬਾਈ, ਪਿਆਰੋ ਬਾਈ, ਰਾਮ ਸਿੰਘ, ਦੁਰਗੋ ਬਾਈ, ਕੁਸ਼ੱਲਿਆ ਬਾਈ, ਰਾਮ ਸਿੰਘ, ਦੁਰਗੋ ਬਾਈ, ਮਾਇਆ ਬਾਈ, ਦਾਨੋ ਬਾਈ, ਕੱਕੋ ਬਾਈ, ਕਰਨੈਲ ਸਿੰਘ, ਸੰਤੋ ਬਾਈ, ਨਿੰਮੋ ਬਾਈ, ਇੰਦਰ ਸਿੰਘ ਆਦਿ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਸੱਤਾਂ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਕ ਵਾਰ ਵੀ ਪੈਨਸ਼ਨ ਰਾਸ਼ੀ ਨਸੀਬ ਨਹੀ ਹੋਈ। ਉਨ੍ਹਾਂ ਕਿਹਾ ਕਿ ਪੈਨਸ਼ਨ ਦੀ ਰਾਸ਼ੀ ਲੈਣ ਲਈ ਉਹ ਕਈ ਵਾਰ ਬੈਂਕ ਅਤੇ ਜ਼ਿਲਾ ਫਾਜ਼ਿਲਕਾ ਦੇ ਜ਼ਿਲਾ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਦੇ ਦਫਤਰ 'ਚ ਬੜੀ ਹੀ ਮੁਸ਼ਕਲ ਦੇ ਜਾਂਦੇ ਹਨ ਅਤੇ ਦਫਤਰ 'ਚ ਮੌਜੂਦ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵੱਲੋਂ ਬੈਂਕ ਖਾਤੇ ਗਲਤ ਹੋਣ ਦਾ ਕਹਿ ਕੇ ਟਾਲ ਮਟੋਲ ਕਰ ਦਿੰਦੇ ਹਨ। ਪੰਜਾਬ ਪੁਲਸ ਟ੍ਰੇਨਿੰਗ ਪ੍ਰਾਪਤ ਯੂਨੀਅਨ ਦੇ ਸਾਬਕਾ ਪੰਜਾਬ ਪ੍ਰਧਾਨ ਰਮੇਸ਼ ਹਜ਼ਾਰਾ ਅਤੇ ਪੈਨਸ਼ਨਧਾਰਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋ ਮੰਗ ਕੀਤੀ ਹੈ ਕਿ ਪਿੰਡ ਹਜਾਰਾ ਰਾਮ ਸਿੰਘ ਵਾਲਾ ਦੇ ਪੈਨਸ਼ਨਧਾਰਕਾਂ ਦੀ ਬਣਦੀ ਰਾਸ਼ੀ ਜਲਦੀ ਤੋਂ ਜਲਦੀ ਉਨ੍ਹਾਂ ਦੇ ਖਾਤਿਆਂ 'ਚ ਤੁਰੰਤ ਪਾਏ ਜਾਵੇ। ਉਨ੍ਹਾਂ ਨੇ ਸਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ ਅੰਦਰ ਪੈਨਸ਼ਨ ਰਾਸ਼ੀ ਸਮੇਤ ਬਕਾਇਆ ਨਾ ਦਿੱਤੀ ਗਈ ਤਾਂ ਉਹ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ। ਜਿਸਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਪਿੰਡ ਦੇ ਸਰਪੰਚ ਕਸ਼ਮੀਰ ਸਿੰਘ, ਮੰਗਤ ਸਿੰਘ, ਰਾਜ ਸਿੰਘ, ਮੰਗਤ ਸਿੰਘ ਆਦਿ ਪੰਚਾਇਤ ਦੇ ਆਹੁਦੇਦਾਰ ਹਾਜ਼ਰ ਸਨ।
ਕੀ ਕਹਿਣਾ ਹੈ ਸਬੰਧਿਤ ਵਿਭਾਗ ਦੇ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦਾ
ਇਸ ਸਬੰਧੀ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਨਾਲ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਪੈਨਸ਼ਨਧਾਰਕਾਂ ਨੇ ਗਲਤ ਬੈਂਕ ਖਾਤੇ ਦਿੱਤੇ ਸਨ। ਜਿਸਦੇ ਕਾਰਨ ਇਨ੍ਹਾਂ ਦੀ ਪੈਨਸ਼ਨ ਰਾਸੀ ਨਹੀ ਪੈ ਰਹੀ। ਉਨ੍ਹਾਂ ਕਿਹਾ ਕਿ ਪੈਨਸ਼ਨਧਾਰਕ ਆਏ ਕੇ ਆਪਣੇ ਸਹੀ ਬੈਂਕ ਖਾਤੇ ਜਮਾਂ ਕਰਵਾਉਂਣ ਤਾਂ ਕਿ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਸਮੇਂ ਸਿਰ ਪੈਨਸ਼ਨ ਦੀ ਰਾਸ਼ੀ ਪਾਈ ਜਾ ਸਕੇ।
ਨਹੀਂ ਰੁਕ ਰਹੀਆਂ ਗੁੱਤ ਕੱਟਣ ਦੀਆਂ ਘਟਨਾਵਾਂ, ਹੁਣ ਦਸਵੀਂ ਕਲਾਸ ਦੀ ਵਿਦਿਆਰਥਣ ਨਾਲ ਵਾਪਰੀ ਘਟਨਾ
NEXT STORY