ਲੁਧਿਆਣਾ (ਕੰਵਲਜੀਤ) — ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਪਾਰਟੀ ਪ੍ਰਮੁੱਖ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਾਮਨਵੈਲਥ ਖੇਡਣ ਜਾਣ ਵਾਲੀ ਜਸਪ੍ਰੀਤ ਕੌਰ ਦੀ ਖੇਡ ਪ੍ਰਤੀ ਰੂਚੀ ਨੂੰ ਦੇਖਦੇ ਹੋਏ 50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿੱਤੀ।
ਬੈਂਸ ਨੇ ਕਿਹਾ ਕਿ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਜਸਪ੍ਰੀਤ ਇਕ ਹੋਣਹਾਰ ਖਿਡਾਰਣ ਹੈ ਪਰ ਸਰਕਾਰ ਵਲੋਂ ਉਸ ਦੀ ਖੇਡ ਪ੍ਰਤੀ ਰੂਚੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਉਨ੍ਹਾਂ ਨੇ ਖੁਦ ਜਸਪ੍ਰੀਤ ਨੂੰ ਕਾਮਨਵੈਲਥ ਖੇਡ 'ਚ ਜਾਣ ਲਈ ਮਦਦ ਕਰਨ ਦੀ ਪਹਿਲ ਕੀਤੀ। ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਨਾਰਥ ਇੰਡੀਆ 'ਚ ਚੈਮਪਿਅਨ ਰਹੀ ਹੈ ਤੇ ਉਸ ਨੇ ਪਾਵਰ ਲਿਫਟਿੰਗ 'ਚ 11 ਗੋਲਡ, 3 ਸਿਲਵਰ, 3 ਬ੍ਰੋਂਜ਼ ਮੈਡਲ ਜਿੱਤੇ ਹਨ। ਜਸਪ੍ਰੀਤ ਨੇ ਦੱਸਿਆ ਕਿ ਉਸ ਦਾ ਮਕਸਦ ਹੈ ਕਿ ਉਹ ਆਪਣੇ ਭਾਰਤ ਦੇਸ਼ ਲਈ ਕਾਮਨਵੈਲਥ 'ਚ ਹਿੱਸਾ ਲੈ ਕੇ ਦੇਸ਼ ਅਤੇ ਰਾਜ ਦਾ ਨਾਂ ਰੋਸ਼ਨ ਕਰੇ।
ਪੁਲਸ ਨੇ ਹਾਸਲ ਕੀਤੀ ਇਕ ਹੋਰ ਵੱਡੀ ਸਫਲਤਾ , ਸਰਕਾਰੀ ਲਾਟਰੀ ਦੀ ਆੜ 'ਚ ਦੜੇ-ਸੱਟੇ ਦਾ ਕਾਰੋਬਾਰ ਕਰਨ ਵਾਲੇ 13 ਗ੍ਰਿਫਤਾਰ
NEXT STORY