ਸਾਹਨੇਵਾਲ (ਜਗਰੂਪ) : ਘਰ ਦੇ ਅੱਗੇ ਕੂੜਾ ਸੁੱਟਣ ਨੂੰ ਲੈ ਕੇ ਈਸਟਮੈਨ ਚੌਂਕ ਦੇ ਨਜ਼ਦੀਕ ਝੁੱਗੀਆਂ 'ਚ ਰਹਿਣ ਵਾਲੀਆਂ ਦੋ ਧਿਰਾਂ ਵਿਚਕਾਰ ਜੰਮ ਕੇ ਇੱਟਾਂ-ਪੱਥਰ, ਡੰਡੇ ਚੱਲੇ। ਇਸ ਲੜਾਈ-ਝਗੜੇ ਦੀ ਇਕ ਵੀਡਿਓ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡਿਓ 'ਚ ਕੁੱਝ ਲੋਕ ਆਪਸ 'ਚ ਝਗੜਾ ਕਰਦੇ ਹੋਏ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਸਿਰਫ ਇੰਨਾ ਹੀ ਨਹੀਂ ਔਰਤਾਂ, ਬੱਚੇ ਅਤੇ ਮਰਦ ਇੱਟਾਂ, ਪੱਥਰ ਅਤੇ ਡੰਡਿਆਂ ਦੀ ਵਰਤੋਂ ਕਰ ਰਹੇ ਹਨ।
ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਦੇ ਬਾਵਜੂਦ ਵੀ ਜੇਲ੍ਹ 'ਚ ਹੀ ਰਹਿਣਗੇ ਸਾਧੂ ਸਿੰਘ ਧਰਮਸੌਤ, ਜਾਣੋ ਕੀ ਹੈ ਕਾਰਨ
ਕੁੱਝ ਸਥਾਨਕ ਲੋਕਾਂ ਦਾ ਕਹਿਣਾ ਹੈ ਅਕਸਰ ਹੀ ਇਹ ਲੋਕ ਆਨੇ-ਬਹਾਨੇ ਆਪਸ 'ਚ ਝਗੜਾ ਕਰਦੇ ਰਹਿੰਦੇ ਹਨ। ਲੜਾਈ-ਝਗੜੇ ਦੇ ਬਾਅਦ ਇਹ ਲੋਕ ਕਿਸੇ ਤਰਾਂ ਦੀ ਕੋਈ ਪੁਲਸ ਸ਼ਿਕਾਇਤ ਵੀ ਨਹੀਂ ਕਰਦੇ। ਇਸ ਸਬੰਧ 'ਚ ਜਦੋਂ ਚੌਂਕੀ ਕੰਗਣਵਾਲ ਦੇ ਇੰਚਾਰਜ ਸਬ ਇੰਸਪੈਕਟਰ ਰਾਜਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਆਪਣੀ ਪੁਲਸ ਟੀਮ ਸਮੇਤ ਘਟਨਾ ਸਥਾਨ 'ਤੇ ਜਾਂਚ ਲਈ ਪਹੁੰਚੇ ਸਨ।
ਇਹ ਵੀ ਪੜ੍ਹੋ : ਮੋਹਾਲੀ 'ਚ ਝੂਲਾ ਡਿਗਣ ਦੇ ਮਾਮਲੇ 'ਚ ਪ੍ਰਬੰਧਕ ਸਣੇ 3 ਗ੍ਰਿਫ਼ਤਾਰ, ਮੇਲੇ 'ਚ ਪਹਿਲੀ ਵਾਰ ਲਾਇਆ ਸੀ ਝੂਲਾ
ਉਨ੍ਹਾਂ ਦੱਸਿਆ ਕਿ ਝਗੜਾ ਕਰਨ ਵਾਲੀਆਂ ਦੋਵੇਂ ਧਿਰਾਂ ਵਿੱਚੋਂ ਕੋਈ ਵੀ ਮੌਕੇ 'ਤੇ ਮੌਜੂਦ ਨਹੀਂ ਸੀ। ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਿਆ ਕਿ ਦੋਵੇਂ ਧਿਰਾਂ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਗਈਆਂ ਹੋਈਆਂ ਹਨ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਦੋਵਾਂ ਧਿਰਾਂ 'ਚੋਂ ਕਿਸੇ ਦੀ ਵੀ ਸ਼ਿਕਾਇਤ ਪੁਲਸ ਨੂੰ ਨਹੀਂ ਮਿਲੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਾਜ਼ਿਲਕਾ ’ਚ ਬੀ.ਐੱਸ.ਐੱਫ ਵਲੋਂ 35 ਕਰੋੜ ਰੁਪਏ ਦੀ ਹੈਰੋਇਨ ਬਰਾਮਦ, 50 ਕਾਰਤੂਸ ਵੀ ਮਿਲੇ
NEXT STORY