ਨਾਭਾ (ਖੁਰਾਣਾ, ਜੈਨ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਭਾਵੇਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਪਰ ਦੂਜੇ ਦਿਨ ਵੀ ਉਨ੍ਹਾਂ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਗਿਆ। ਦਰਅਸਲ ਮੋਹਾਲੀ ਅਦਾਲਤ ਵੱਲੋਂ ਜੋ ਜੇਲ੍ਹ ਪ੍ਰਸ਼ਾਸਨ ਨੂੰ ਫੈਕਸ ਆਈ ਹੈ, ਉਸ ’ਚ ਤੱਥ ਸਹੀ ਨਹੀਂ ਸਨ ਕਿਉਂਕਿ ਧਾਰਾਵਾਂ ’ਚ ਵਾਧਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਮੇਲੇ ਦੌਰਾਨ ਝੂਲਾ ਡਿਗਣ ਦਾ ਮਾਮਲਾ : ਪੁਲਸ ਨੇ ਪ੍ਰਬੰਧਕ ਖ਼ਿਲਾਫ਼ ਦਰਜ ਕੀਤਾ ਮਾਮਲਾ
ਇਸ ਕਰ ਕੇ ਸਾਧੂ ਸਿੰਘ ਧਰਮਸੌਤ ਹੁਣ ਜੇਲ੍ਹ ’ਚ ਹੀ ਰਹਿਣਗੇ। ਇਸ ਤੋਂ ਨਾਰਾਜ਼ ਹੋਏ ਕਾਂਗਰਸੀ ਵਰਕਰਾਂ ਵੱਲੋਂ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਰੋਸ-ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜੇਲ੍ਹ ਸੁਪਰੀਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਜੋ ਫੈਕਸ ਸਾਨੂੰ ਮੋਹਾਲੀ ਅਦਾਲਤ ਵੱਲੋਂ ਮਿਲੀ ਹੈ, ਉਸ ’ਚ ਧਰਾਵਾਂ ’ਚ ਵਾਧਾ ਕੀਤਾ ਗਿਆ ਹੈ। ਇਸ ਕਰ ਕੇ ਹੁਣ ਸਾਧੂ ਸਿੰਘ ਧਰਮਸੌਤ ਦੀ ਰਿਹਾਈ ਨਹੀਂ ਹੋ ਸਕਦੀ। ਧਰਮਸੌਤ ਨੂੰ ਹੁਣ ਦੁਬਾਰਾ ਅਦਾਲਤ ਦਾ ਰੁਖ ਕਰਨਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ-ਚੰਡੀਗੜ੍ਹ 'ਚ ਵਧਿਆ ਸਾਈਬਰ ਅਪਰਾਧ, ਰੋਜ਼ਾਨਾ ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਲੋਕ
ਜਾਣੋ ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੌਤ ਬੀਤੇ ਦਿਨਾਂ ਤੋਂ ਨਾਭਾ ਜੇਲ੍ਹ 'ਚ ਬੰਦ ਹਨ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਧਰਮਸੌਤ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਰਮਿਟ ਲੈਣ ਵਾਲੇ ਲੋਕਾਂ ਤੋਂ ਇਕ ਦਰੱਖਤ ਦੀ ਕਟਾਈ ਦੇ ਬਦਲੇ 500 ਰੁਪਏ ਕਮਿਸ਼ਨ ਲਈ। ਹਾਲਾਂਕਿ ਇਸ ਮਾਮਲੇ 'ਚ ਹਾਈਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਇਸ ਕੇਸ 'ਚ ਨਵੀਆਂ ਧਾਰਾਵਾਂ ਜੁੜਨ ਕਾਰਨ ਹੁਣ ਸਾਧੂ ਸਿੰਘ ਧਰਮਸੌਤ ਨੂੰ ਜੇਲ੍ਹ 'ਚ ਹੀ ਰਹਿਣਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੇ ਅਹੁਦੇ ਨੂੰ ਖ਼ਤਮ ਕਰਨ ਦਾ ਨੋਟੀਫਿਕੇਸ਼ਨ ਜਾਰੀ
NEXT STORY