ਬਮਿਆਲ/ਦੀਨਾਨਗਰ(ਗੋਰਾਇਆ)- ਸਰਹੱਦੀ ਖੇਤਰ ਵਿੱਚ ਪਾਕਿਸਤਾਨ ਵੱਲੋਂ ਕੀਤੇ ਗਏ ਵੱਡੇ ਹਮਲੇ ਤੋਂ ਬਾਅਦ ਤੁਰੰਤ ਇਕਦਮ ਬਮਿਆਲ ਸੈਕਟਰ 'ਚ ਬਲੈਕ ਆਊਟ ਕਰਕੇ ਪੂਰਾ ਬਾਜ਼ਾਰ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇੱਕ ਦਮ ਲੋਕਾਂ 'ਚ ਡਰ ਦੇਖਣ ਨੂੰ ਮਿਲਿਆ। ਇਸ ਸਮੇਂ ਲੋਕ ਇੱਕਦਮ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਹੋਣ ਦੀ ਕੋਸ਼ਿਸ਼ ਕਰਨ ਲੱਗ ਪਏ ਸਨ। ਜਿਸ ਤੋਂ ਰੇ ਬਮਿਆਲ ਖੇਤਰ 'ਚ ਸੁਨਾਟਾ ਛਾਅ ਗਿਆ ਅਤੇ ਸਾਰੇ ਬਾਜ਼ਾਰ ਬੰਦ ਹੋ ਗਏ ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ ਕਰਵਾਉਣ ਦੇ ਹੁਕਮ
ਜਦੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਟਵੀਟ ਰਾਹੀਂ ਭਾਰਤ ਅਤੇ ਪਾਕਿਸਤਾਨ 'ਚ ਜੰਗਬੰਦੀ ਦਾ ਸੰਦੇਸ਼ ਦਿੱਤਾ ਗਿਆ ਜਿਸ ਤੋਂ ਬਾਅਦ ਖੇਤਰ ਦੇ ਲੋਕਾਂ ਦੇ 'ਚ ਇੱਕ ਵਾਰ ਫਿਰ ਰਾਹਤ ਦੇਖੀ ਗਈ। ਅੱਜ ਬਮਿਆਲ ਦੇ ਬਾਜ਼ਾਰ 'ਚ ਚਹਿਲ ਪਹਿਲ ਦੇਖੀ ਗਈ ਅਤੇ ਲੋਕ ਆਮ ਜ਼ਿੰਦਗੀ ਦੀ ਤਰ੍ਹਾਂ ਆਪਣੇ ਕੰਮਕਾਜ ਵਿੱਚ ਲੱਗੇ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਜੋ ਲੋਕ ਕੱਲ੍ਹ ਘਰਾਂ ਨੂੰ ਛੱਡ ਕੇ ਗਏ ਸਨ ਉਹ ਮੁੜ ਲੋਕ ਘਰਾਂ ਨੂੰ ਆਉਂਦੇ ਦਿਖਾਈ ਦਿੱਤੇ ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਣਪਛਾਤਿਆਂ ਨੇ ਘਰ ’ਤੇ ਚਲਾਈਆਂ ਗੋਲੀਆਂ
NEXT STORY