ਰਾਹੋਂ, (ਪ੍ਰਭਾਕਰ)- ਕਈ ਦਿਨਾਂ ਤੋਂ ਰਾਹੋਂ ਦੇ ਵੱਖ-ਵੱਖ ਮੁਹੱਲਿਆਂ 'ਚ ਡੇਂਗੂ ਦੀ ਗ੍ਰਿਫਤ 'ਚ ਕਈ ਵਿਅਕਤੀ ਆ ਚੁੱਕੇ ਹਨ। ਲੋਕਾਂ ਨੂੰ ਡੇਂਗੂ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਡੇਂਗੂ ਦੀ ਲਪੇਟ 'ਚ ਆਏ ਬਲਦੇਵ ਸਿੰਘ ਮੁਹੱਲਾ ਦੀਵਾਨੀਆਂ, ਬਲਵਿੰਦਰ ਕੌਰ ਮੁਹੱਲਾ ਗੋਗਨਾ, ਦਵਿੰਦਰ ਕੁਮਾਰ ਘਾਟੀ ਤੇਲੀਆਂ, ਰਾਜ ਰਾਣੀ ਚੌਕ ਪਟੂਆਂ, ਬੀਰਬਲ ਯਾਦਵ ਮੇਨ ਬਾਜ਼ਾਰ ਰਾਹੋਂ, ਰਾਜ ਕੁਮਾਰ ਮੇਨ ਬਾਜ਼ਾਰ ਰਾਹੋਂ ਦੇ ਘਰਾਂ ਅੱਗੇ ਡੇਂਗੂ ਦੇ ਮੱਛਰਾਂ ਨੂੰ ਮਾਰਨ ਵਾਲੀ ਦਵਾਈ ਛਿੜਕਾਈ ਗਈ। ਇਨ੍ਹਾਂ ਵਿਅਕਤੀਆਂ ਤੋਂ ਇਲਾਵਾ ਵੀ ਕਈ ਹੋਰ ਮੁਹੱਲਿਆਂ ਦੀਆਂ ਔਰਤਾਂ, ਮਰਦਾਂ ਤੇ ਬੱਚਿਆਂ ਨੂੰ ਡੇਂਗੂ ਨੇ ਆਪਣੀ ਗ੍ਰਿਫ਼ਤ 'ਚ ਲਿਆ ਹੋਇਆ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ 'ਚ ਪਈ ਫੌਗਿੰਗ ਮਸ਼ੀਨ ਨਾਲ ਸਪਰੇਅ ਕਰਵਾਈ ਜਾਵੇ ਤਾਂ ਜੋ ਉਨ੍ਹਾਂ 'ਚ ਡੇਂਗੂ ਦਾ ਡਰ ਖਤਮ ਹੋ ਸਕੇ।
ਇਸ ਸੰਬੰਧ 'ਚ ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਅਮਰੀਕ ਸਿੰਘ ਨੇ ਕਿਹਾ ਕਿ ਕਈ ਦਿਨਾਂ ਤੋਂ ਫੌਗਿੰਗ ਮਸ਼ੀਨ ਖਰਾਬ ਸੀ ਤੇ ਲੁਧਿਆਣੇ ਠੀਕ ਕਰਵਾਉਣ ਲਈ ਭੇਜੀ ਹੋਈ ਹੈ, ਜੋ ਕੱਲ ਤੱਕ ਠੀਕ ਹੋ ਕੇ ਆ ਜਾਵੇਗੀ, ਜਿਸ ਨਾਲ ਸਾਰੇ ਸ਼ਹਿਰ 'ਚ ਸਪਰੇਅ ਕਰਵਾਈ ਜਾਵੇਗੀ।
ਧੁੰਦ ਕਾਰਨ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ 4 ਜ਼ਖਮੀ
NEXT STORY