ਕੁਰਾਲੀ (ਬਠਲਾ)— ਜੇਠ ਦੇ ਮਹੀਨੇ ਦੀ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ, ਪੰਜਾਬ ਦੇ ਕਈ ਸ਼ਹਿਰਾਂ 'ਚ ਤਾਪਮਾਨ 42 ਤੋਂ 45 ਡਿਗਰੀ ਤੱਕ ਚਲਾ ਗਿਆ ਹੈ। ਗਰਮੀ ਕਾਰਨ ਸੜਕਾਂ ਅਤੇ ਬਜ਼ਾਰਾਂ 'ਚ ਲੋਕਾਂ ਦੀਆਂ ਰੌਣਕਾਂ ਘੱਟ ਹੋ ਗਈਆਂ ਹਨ ਅਤੇ ਲੋਕ ਗਰਮੀ ਤੋਂ ਬਚਣ ਲਈ ਤਰਲ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਪਿਛਲੇ ਕੁਝ ਦਿਨਾਂ ਦੀ ਤਰ੍ਹਾਂ ਅੱਜ ਦਾ ਦਿਨ ਵੀ ਬਹੁਤ ਗਰਮ ਰਿਹਾ। ਇਸ ਧੁੱਪ ਅਤੇ ਗਰਮੀ 'ਚ ਲੋਕਾਂ ਨੂੰ ਆਪਣੇ ਰੋਜ਼ ਦੇ ਕੰਮਕਾਰ ਕਰਨ 'ਚ ਵੀ ਬੜੀ ਮੁਸ਼ਕਲ ਆ ਰਹੀ ਹੈ। ਮੌਸਮ ਦੇ ਹਾਲਾਤ ਦੇਖਦੇ ਹੋਏ ਅਜੇ ਕੁਝ ਦਿਨਾਂ ਤਕ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।
ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਦਾ ਕੁੜੀ ਦੇ ਪਰਿਵਾਰ ਨੇ ਕੁੱਟ-ਕੁੱਟ ਕੀਤਾ ਕਤਲ
NEXT STORY