ਵਾਸ਼ਿੰਗਟਨ (ਆਈਏਐਨਐਸ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵੇਂ ਕਾਰਜਕਾਰੀ ਹੁਕਮ 'ਤੇ ਹਸਤਾਖਰ ਕੀਤੇ ਹਨ, ਜਿਸ ਤਹਿਤ ਅਮਰੀਕੀ ਬੱਚਿਆਂ ਲਈ ਰੂਟੀਨ ਵਿੱਚ ਸਿਫ਼ਾਰਸ਼ ਕੀਤੀਆਂ ਜਾਣ ਵਾਲੀਆਂ ਵੈਕਸੀਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜਾਂ ਨੂੰ ਸਕੂਲਾਂ ਵਿੱਚ ਟੀਕਾਕਰਨ ਦੀਆਂ ਜ਼ਰੂਰਤਾਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਨਵੀਂਆਂ "ਗੋਲਡ ਸਟੈਂਡਰਡ ਚਾਈਲਡਹੁੱਡ ਵੈਕਸੀਨ ਸਿਫ਼ਾਰਸ਼ਾਂ" ਤਹਿਤ ਹੁਣ ਸਿਰਫ਼ 11 ਬਿਮਾਰੀਆਂ ਵਿਰੁੱਧ ਟੀਕਾਕਰਨ ਨੂੰ ਜ਼ਰੂਰੀ ਮੰਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਅਮਰੀਕੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (CDC) ਨੇ 18 ਬਿਮਾਰੀਆਂ ਵਿਰੁੱਧ ਬਚਾਅ ਦੀ ਸਿਫ਼ਾਰਸ਼ ਕੀਤੀ ਸੀ। ਨਵੀਂ ਸੂਚੀ ਵਿੱਚ ਖਸਰਾ , ਮਮਸ, ਰੁਬੈਲਾ, ਡਿਫਥੀਰੀਆ, ਟੈਟਨਸ, ਕਾਲੀ ਖੰਘ , ਪੋਲੀਓ, ਹੀਮੋਫਿਲਸ ਇਨਫਲੂਐਂਜ਼ਾ ਟਾਈਪ ਬੀ, ਨਿਊਮੋਕੋਕਲ ਬਿਮਾਰੀ, ਐਚ.ਪੀ.ਵੀ. ਅਤੇ ਚਿਕਨਪੌਕਸ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਇਮੀਗ੍ਰੇਸ਼ਨ ਸਬੰਧੀ ਪੇਪਰਵਰਕ ਖ਼ਤਮ ! ਹੁਣ ਆਨਲਾਈਨ ਹੋਵੇਗੀ ਫਾਇਲਿੰਗ
ਨਵੇਂ ਹੁਕਮ ਅਨੁਸਾਰ, ਹੇਪਾਟਾਈਟਿਸ ਏ, ਹੇਪਾਟਾਈਟਿਸ ਬੀ, ਰੋਟਾਵਾਇਰਸ, ਮੇਨਿੰਗੋਕੋਕਲ, ਇਨਫਲੂਐਂਜ਼ਾ ਅਤੇ ਕੋਵਿਡ-19 ਵਰਗੀਆਂ ਵੈਕਸੀਨਾਂ ਨੂੰ ਹੁਣ 'ਹਾਈ-ਰਿਸਕ' ਸ਼੍ਰੇਣੀ ਜਾਂ ਮਾਪਿਆਂ ਅਤੇ ਡਾਕਟਰਾਂ ਦੇ ਆਪਸੀ ਸਲਾਹ-ਮਸ਼ਵਰੇ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਇਹ ਟੀਕੇ ਹੁਣ ਸਾਰੇ ਬੱਚਿਆਂ ਲਈ ਰੂਟੀਨ ਵਿੱਚ ਨਹੀਂ ਲਗਾਏ ਜਾਣਗੇ। ਟਰੰਪ ਪ੍ਰਸ਼ਾਸਨ ਨੇ ਸਾਂਝੇ MMR (ਖਸਰਾ, ਮਮਸ ਅਤੇ ਰੁਬੈਲਾ) ਟੀਕੇ ਦੀ ਥਾਂ ਤਿੰਨ ਵੱਖ-ਵੱਖ ਟੀਕੇ ਲਗਾਉਣ ਦੀ ਸਿਫ਼ਾਰਸ਼ ਕੀਤੀ ਹੈ, ਜੋ ਕਿ ਘਰੇਲੂ ਪੱਧਰ 'ਤੇ ਉਪਲਬਧ ਹੋਣ ਤੋਂ ਬਾਅਦ ਲਾਗੂ ਹੋਵੇਗੀ। ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਟੀਕੇ ਇੱਕੋ ਵਾਰ ਲਗਾਉਣ ਦੀ ਬਜਾਏ, ਜਿੱਥੋਂ ਤੱਕ ਸੰਭਵ ਹੋ ਸਕੇ, ਵੱਖ-ਵੱਖ ਮੈਡੀਕਲ ਦੌਰਿਆਂ ਦੌਰਾਨ ਲਗਾਏ ਜਾਣੇ ਚਾਹੀਦੇ ਹਨ।
ਰਾਸ਼ਟਰਪਤੀ ਨੇ ਅਟਾਰਨੀ ਜਨਰਲ ਨੂੰ ਅਜਿਹੇ ਕਾਨੂੰਨੀ ਮਾਮਲਿਆਂ ਦਾ ਸਮਰਥਨ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਮਾਪਿਆਂ ਦੇ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਅਪੰਗਤਾ ਦੀਆਂ ਸਹੂਲਤਾਂ ਨਾਲ ਸਬੰਧਤ ਸੂਬਾਈ ਕਾਨੂੰਨਾਂ ਨੂੰ ਚੁਣੌਤੀ ਦਿੰਦੇ ਹਨ। ਵ੍ਹਾਈਟ ਹਾਊਸ ਅਨੁਸਾਰ, ਅਮਰੀਕਾ ਵਿੱਚ ਬਾਕੀ ਵਿਕਸਤ ਦੇਸ਼ਾਂ ਦੇ ਮੁਕਾਬਲੇ ਬੱਚਿਆਂ ਨੂੰ ਕਿਤੇ ਵੱਧ ਵੈਕਸੀਨਾਂ ਦਿੱਤੀਆਂ ਜਾ ਰਹੀਆਂ ਸਨ। ਅੰਕੜਿਆਂ ਅਨੁਸਾਰ 1980 ਵਿੱਚ ਬੱਚਿਆਂ ਨੂੰ 7 ਬਿਮਾਰੀਆਂ ਲਈ 23 ਖੁਰਾਕਾਂ ਦਿੱਤੀਆਂ ਜਾਂਦੀਆਂ ਸਨ, ਜੋ 2024 ਤੱਕ ਵਧ ਕੇ 17 ਬਿਮਾਰੀਆਂ ਲਈ 84 ਖੁਰਾਕਾਂ ਤੱਕ ਪਹੁੰਚ ਗਈਆਂ ਸਨ। ਇਹ ਫੈਸਲਾ ਟਰੰਪ ਦੀ 'ਮੇਕ ਅਮਰੀਕਾ ਹੈਲਦੀ ਅਗੇਨ' (MAHA) ਪਹਿਲਕਦਮੀ ਦਾ ਹਿੱਸਾ ਹੈ, ਜਿਸ ਤਹਿਤ ਫਰਵਰੀ 2025 ਵਿੱਚ ਮਾਹਰਾਂ ਦਾ ਇੱਕ ਕਮਿਸ਼ਨ ਵੀ ਬਣਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ ! 132 ਲੋਕਾਂ ਦੀ ਮੌਤ, ਕੋਲੰਬੀਆ 'ਚ ਐਮਰਜੈਂਸੀ ਦਾ ਐਲਾਨ
NEXT STORY