ਮੋਗਾ (ਕਸਿਸ਼ ਸਿੰਗਲਾ) : ਮੋਗਾ ਦੇ ਪਿੰਡ ਚੜਿਕ ਵਿਚ ਵੀਰਵਾਰ ਦੁਪਹਿਰ ਗਿੱਲ ਪਿੰਡ ਕੋਲ ਗੁਜ਼ਰ ਰਹੇ ਰਜਵਾਹੇ ਨਾਲ ਨੌਜਵਾਨ ਅਤੇ ਮਹਿਲਾ ਨੇ ਕੀਟਨਾਸ਼ਕ ਦਵਾਈ ਨਿਗਲ ਲਈ। ਇਸ ਦੌਰਾਨ ਉਥੋਂ ਗੁਜ਼ਰ ਰਹੇ ਪਿੰਡ ਦੇ ਸਰਪੰਚ ਨੇ ਦੋਵਾਂ ਨੂੰ ਬੇਸੁੱਧ ਹਾਲਤ ਵਿਚ ਦੇਖਿਆ ਅਤੇ ਤੁਰੰਤ ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਪਰ ਰਸਤੇ ਵਿਚ ਵੀ ਦੋਵਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਮਾਮਲੇ "ਤੇ ਹਾਈਕੋਰਟ 'ਚ ਸੁਣਵਾਈ, ਜਾਣੋ ਅਦਾਲਤ ਨੇ ਕੀ ਲਿਆ ਫ਼ੈਸਲਾ
ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ (28) ਦੇ ਰੂਪ ਵਿਚ ਹੋਈ ਹੈ, ਜੋ ਚੜਿੱਕ ਪਿੰਡ ਦਾ ਨਿਵਾਸੀ ਸੀ ਅਤੇ ਦਰਜੀ ਦਾ ਕੰਮ ਕਰਦਾ ਸੀ। ਮ੍ਰਿਤਕ ਅਜੇ ਕੁਵਾਰਾ ਸੀ। ਦੂਜੇ ਪਾਸੇ ਔਰਤ ਦੀ ਪਛਾਣ ਜੱਸੀ ਦੇ ਰੂਪ ਵਿਚ ਹੋਈ ਹੈ ਜੋ ਕਈ ਸਾਲ ਪਹਿਲਾਂ ਚੜਿੱਕ ਪਿੰਡ ਵਿਚ ਵਿਆਹ ਕੇ ਆਈ ਸੀ। ਮਹਿਲਾ ਦਾ ਇਕ ਬੇਟਾ ਅਤੇ ਇਕ ਬੇਟੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਗੁਰੂ ਘਰ ਵਿਚ ਹੈਰਾਨ ਕਰਨ ਵਾਲੀ ਘਟਨਾ, ਗ੍ਰੰਥੀ ਸਿੰਘ ਨੇ ਕੀਤਾ ਕਾਰਾ
ਕਿਹਾ ਜਾ ਰਿਹਾ ਹੈ ਕਿ ਦੋ ਢਾਈ ਸਾਲ ਪਹਿਲਾਂ ਔਰਤ ਅਤੇ ਜਸਵਿੰਦਰ ਵਿਚਾਲੇ ਪ੍ਰੇਮ ਸਬੰਧ ਬਣ ਗਏ ਸਨ। ਜਿਸ ਦੇ ਚੱਲਦੇ ਉਸ ਦਾ ਪਤੀ ਨਾਲੋਂ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਤੋਂ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ। ਵੀਰਵਾਰ ਨੂੰ ਔਰਤ ਆਪਣੇ ਪ੍ਰੇਮੀ ਜਸਵਿੰਦਰ ਨੂੰ ਮਿਲਣ ਪਿੰਡ ਚੜਿੱਕ ਆਈ ਸੀ। ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਿੱਲ ਰਜਵਾਹਾ ਨਹਿਰ ਵੱਲ ਗਏ ਅਤੇ ਕੀਟ ਨਾਸ਼ਕ ਦਵਾਈ ਖਾ ਲਈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ, ਸਕੂਲ ਨੂੰ ਨੋਟਿਸ ਜਾਰੀ, ਐੱਫ. ਆਈ. ਆਰ. ਵੀ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਤਾ ਚਿੰਤਪੁਰਨੀ ਦੇ ਮੇਲਿਆਂ 'ਚ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ
NEXT STORY