ਲੁਧਿਆਣਾ (ਰਾਜ) : ਬਸਤੀ ਜੋਧੇਵਾਲ ਥਾਣੇ ਦੇ ਬਿਲਕੁਲ ਸਾਹਮਣੇ ਸੜਕ ਦੇ ਦੂਜੇ ਪਾਸੇ ਇਕ ਖਾਲੀ ਪਲਾਟ ਵਿਚ ਬਣੇ ਕਮਰੇ ਵਿਚ ਇਕ ਵਿਅਕਤੀ ਦੀ ਲਟਕਦੀ ਹੋਈ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਕੁਲਦੀਪ ਨਗਰ ਦੇ ਰਹਿਦ ਵਾਲੇ ਅਵਤਾਰ ਸਿੰਘ (42) ਵਜੋਂ ਹੋਈ ਹੈ। ਮ੍ਰਿਤਕ ਦੇ ਹੱਥ ’ਤੇ ਰੱਸੀ ਬੰਨ੍ਹੀ ਹੋਈ ਸੀ। ਇਸ ਲਈ ਮਾਮਲਾ ਸ਼ੱਕੀ ਹੋਣ ਕਾਰਨ ਥਾਣਾ ਜੋਧੇਵਾਲ ਦੀ ਪੁਲਸ ਦੇ ਨਾਲ ਫੋਰੈਂਸਿਕ ਵਿਭਾਗ ਦੀ ਟੀਮ ਵੀ ਮੌਕੇ ‘ਤੇ ਪੁੱਜ ਗਈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਅਵਤਾਰ ਸਿੰਘ ਕੁਲਦੀਪ ਨਗਰ ਵਿਚ ਰਹਿਣ ਵਾਲਾ ਹੈ। ਉਸ ਦੇ ਚਾਰ ਬੱਚੇ ਹਨ। ਤਿੰਨ ਲੜਕੀਆਂ ਅਤੇ ਇਕ ਲੜਕਾ ਹੈ। ਉਸ ਦੀ ਪਤਨੀ ਨੇ ਦੱਸਿਆ ਕਿ ਅਵਤਾਰ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਜੋ ਅਜੀਬ ਤਰ੍ਹਾਂ ਦੀਆਂ ਗੱਲਾਂ ਅਤੇ ਹਰਕਤਾਂ ਕਰਦਾ ਸੀ। ਪਹਿਲਾਂ ਉਹ ਐਤਵਾਰ ਨੂੰ ਘਰੋਂ ਬਿਨਾਂ ਦੱਸੇ ਚਲਾ ਗਿਆ ਸੀ। ਉਸ ਨੂੰ ਕਾਫੀ ਲੱਭਿਆ ਤਾਂ ਜਾ ਕੇ ਰਾਤ ਨੂੰ ਉਸ ਦਾ ਪਤਾ ਲੱਗਾ ਅਤੇ ਉਸ ਨੂੰ ਘਰ ਲੈ ਕੇ ਆਈ ਪਰ ਸੋਮਵਾਰ ਤੜਕੇ ਕਰੀਬ ਪੰਜ ਵਜੇ ਅਵਤਾਰ ਫਿਰ ਬਿਨਾਂ ਦੱਸੇ ਘਰੋਂ ਨਿਕਲ ਗਿਆ। ਫਿਰ ਉਨ੍ਹਾਂ ਨੂੰ ਕਰੀਬ 11 ਵਜੇ ਪੁਲਸ ਤੋਂ ਪਤਾ ਲੱਗਾ ਕਿ ਅਵਤਾਰ ਦੀ ਲਾਸ਼ ਇਕ ਖਾਲੀ ਪਲਾਟ ਵਿਚ ਬਣੇ ਕਮਰੇ ਵਿਚ ਫਾਹੇ ਨਾਲ ਝੂਲ ਰਹੀ ਹੈ। ਨਾਲ ਹੀ ਆਸ ਪਾਸ ਦੇ ਲੋਕਾਂ ਤੋਂ ਪਤਾ ਲੱਗਾ ਕਿ ਅਵਤਾਰ ਦੀ ਲਾਸ਼ ਤਾਂ ਰੱਸੇ ਨਾਲ ਝੂਲ ਹੀ ਰਿਹਾ ਸੀ ਪਰ ਉਸਦੇ ਹੱਥ ਵਿਚ ਰੱਸੀ ਬੰਨ੍ਹੀ ਹੋਈ ਸੀ।
ਉਧਰ, ਐੱਸ.ਐੱਚ.ਓ ਗੁਰਮੁਖ ਸਿੰਘ ਦਿਓਲ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਮੁਤਾਬਕ ਅਵਤਾਰ ਸਿੰਘ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਉਹ ਬਿਨਾਂ ਦੱਸੇ ਘਰੋਂ ਚਲਾ ਜਾਂਦਾ ਸੀ। ਜਦੋਂ ਸਵੇਰ ਲਾਸ਼ ਬਰਾਮਦ ਹੋਈ ਸੀ। ਉਸ ਦੀ ਪਛਾਣ ਨਹੀਂ ਹੋਈ ਜੋ ਬਾਅਦ ਵਿਚ ਪਤਾ ਲੱਗਾ ਕਿ ਉਹ ਅਵਤਾਰ ਦੀ ਲਾਸ਼ ਹੈ। ਉਸ ਦੇ ਹੱਥ ਬੰਨ੍ਹੇ ਨਹੀਂ ਹੋਏ ਸਨ। ਅਜਿਹਾ ਸੀ ਕਿ ਜਿਵੇਂ ਉਸ ਨੇ ਖੁਦ ਹੀ ਕੋਈ ਰੱਸੀ ਲੈ ਕੇ ਹੱਥ ਵਿਚ ਲਪੇਟ ਲਈ ਹੋਵੇ। ਫਿਰ ਵੀ ਮੌਕੇ ‘ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਸੀ ਅਤੇ ਪੋਸਟਮਾਰਟਮ ਤੋਂ ਬਾਅਦ ਉਸ ਦਾ ਵਿਸਰਾ ਜਾਂਚ ਲਈ ਭੇਜਿਆ ਜਾਵੇਗਾ ਤਾਂ ਕਿ ਮੌਤ ਦਾ ਕਾਰਨ ਸਪੱਸ਼ਟ ਹੋ ਸਕੇ।
ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ 32 ਕਰੋੜ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਦੇ ਹੁਕਮ
NEXT STORY