ਲੁਧਿਆਣਾ,(ਅਨਿਲ): ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਕੱਕਾ ਤੋਂ ਖਵਾਜ ਕੇ ਜਾਣ ਵਾਲੀ ਸੜਕ ਕਿਨਾਰੇ ਖਾਲੀ ਪਲਾਟ 'ਚ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਸੜਕ ਤੋਂ ਲੰਘ ਰਹੇ ਗੁਰਵਿੰਦਰ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਕੱਕਾ ਆਪਣੇ ਚਾਚਾ ਕੁਲਵੰਤ ਸਿੰਘ ਦੇ ਨਾਲ ਪੈਟਰੋਲ ਪੰਪ 'ਤੇ ਜਾ ਰਿਹਾ ਸੀ ਜਿਸ ਨੇ ਰਸਤੇ 'ਚ ਸੜਕ ਕਿਨਾਰੇ ਇਕ ਖਾਲੀ ਪਲਾਟ 'ਚ ਉਕਤ ਵਿਅਕਤੀ ਦੀ ਲਾਸ਼ ਦੇਖੀ। ਜਿਸ ਦੇ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਮੇਹਰਬਾਨ ਪੁਲਸ ਨੂੰ ਦਿੱਤੀ।
ਜਿਸ ਦੇ ਚੱਲਦੇ ਮੌਕੇ 'ਤੇ ਏ. ਸੀ. ਪੀ. ਦਵਿੰਦਰ ਕੁਮਾਰ ਚੌਧਰੀ, ਥਾਣਾ ਇੰਚਾਰਜ ਕੁਲਵੰਤ ਸਿੰਘ ਭਾਰੀ ਪੁਲਸ ਬਲ ਦੇ ਨਾਲ ਘਟਨਾ ਸਥਾਨ 'ਤੇ ਪੁੱਜੇ। ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਸੀ. ਪੀ. ਚੌਧਰੀ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਕੋਈ ਵੀ ਪਛਾਣ ਪੱਤਰ ਬਰਾਮਦ ਨਹੀਂ ਹੋਇਆ ਹੈ। ਜਿਸ ਨਾਲ ਉਸ ਦੀ ਪਛਾਣ ਹੋ ਸਕੇ ਜਦਕਿ ਮ੍ਰਿਤਕ ਦੀ ਉਮਰ ਕਰੀਬ 35-40 ਸਾਲ ਦੇ ਨਜ਼ਦੀਕ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਗਲੇ 'ਚ ਇਕ ਕੱਪੜਾ ਲਿਪਟਿਆ ਹੋਇਆ ਹੈ, ਜਿਸ ਤੋਂ ਇਹ ਸ਼ੱਕ ਜ਼ਾਹਰ ਹੋ ਰਿਹਾ ਹੈ ਕਿ ਉਸ ਦੀ ਹੱਤਿਆ ਗਲਾ ਦਬਾ ਕੇ ਕੀਤੀ ਹੋਈ ਹੈ ਤੇ ਸ਼ਰੀਰ 'ਤੇ ਹੋਰ ਵੀ ਕਈ ਜ਼ਖਮ ਹਨ। ਮ੍ਰਿ੍ਰਤਕ ਦੀ ਇਕ ਲੱਤ ਟੁੱਟੀ ਹੋਈ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਾਇਦ ਮ੍ਰਿਤਕ ਦਾ ਕਤਲ ਕਿਤੇ ਹੋਰ ਕੀਤਾ ਗਿਆ ਹੈ ਤੇ ਲਾਸ਼ ਨੂੰ ਇਥੇ ਸੁੱਟ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 72 ਘੰਟਿਆਂ ਤਕ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਹੈ। ਗੁਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ ਖਿਲਾਫ ਹੱਤਿਆ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਬਾਕੀ ਹੱਤਿਆ ਦੇ ਸਹੀ ਕਾਰਨਾਂ ਦੀ ਜਾਂਚ ਪੋਸਟਮਾਰਟਮ 'ਚ ਹੋਵੇਗੀ।
ਖੂਹੀ 'ਚ ਮਿੱਟੀ ਦੀਆਂ ਢਿੱਗਾਂ ਹੇਠ ਦੱਬੇ ਕਿਸਾਨ ਨੂੰ ਕੱਢਿਆ ਸਹੀ ਸਲਾਮਤ ਬਾਹਰ
NEXT STORY