ਸ਼ੇਰਪੁਰ (ਅਨੀਸ਼): ਪਿੰਡ ਦੀਦਾਰਗੜ੍ਹ ਵਿਖੇ ਇਕ ਦਲਿਤ ਨੌਜਵਾਨ ਦੀ ਸਿਹਤ ਵਿਗੜਣ ਮਗਰੋਂ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਬਲਵੰਤ ਕੌਰ ਵੱਲੋਂ ਥਾਣਾ ਸ਼ੇਰਪੁਰ ਵਿਖੇ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦਾ ਪਤੀ ਬੂਟਾ ਸਿੰਘ (30) ਸਾਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਜਾਣ ਦੇ ਚੱਕਰ 'ਚ ਕਸੂਤੀਆਂ ਫੱਸ ਰਹੀਆਂ ਪੰਜਾਬ ਦੀਆਂ ਕੁੜੀਆਂ! ਹੈਰਾਨ ਕਰੇਗੀ ਰਿਪੋਰਟ
ਉਸ ਨੇ ਦੱਸਿਆ ਕਿ ਬੂਟਾ ਸਿੰਘ ਕੁਝ ਦਿਨ ਪਹਿਲਾਂ ਕਣਕ ਵਿਚ ਪਾਉਣ ਲਈ ਸਲਫਾਸ ਲੈ ਕੇ ਆਇਆ ਸੀ, ਜਿਸ ਨੂੰ ਉਸ ਨੇ ਗਲਾਸ ਵਿਚ ਪਾ ਕੇ ਰੱਖ ਦਿੱਤੀ ਸੀ ਤਾਂ ਜੋ ਉਸ ਨੂੰ ਕਣਕ ਵਿਚ ਪਾਇਆ ਜਾ ਸਕੇ। ਬੀਤੇ ਦਿਨੀਂ ਬੂਟਾ ਸਿੰਘ ਨੇ ਉਸ ਗਲਾਸ ਨੂੰ ਧੋਤੇ ਬਗੈਰ ਭੁਲੇਖੇ ਨਾਲ ਪਾਣੀ ਪਾ ਕੇ ਪੀ ਲਿਆ, ਜਿਸ ਕਰਕੇ ਉਸ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਸ ਨੂੰ ਪਹਿਲਾਂ ਸ਼ੇਰਪੁਰ ਵਿਖੇ ਇਕ ਨਿੱਜੀ ਹਸਪਤਾਲ ਅਤੇ ਬਾਅਦ ਵਿਚ ਹਾਲਤ ਨਾਜ਼ੁਕ ਹੋਣ 'ਤੇ ਬਰਨਾਲਾ ਦੇ ਨਿੱਜੀ ਹਸਪਤਾਲ ਵਿਚ ਲਜਾਇਆ ਗਿਆ, ਜਿੱਥੇ ਇਲਾਜ ਦੌਰਾਨ ਬੂਟਾ ਸਿੰਘ ਦੀ ਮੌਤ ਹੋ ਗਈ।
ਬਲਵੰਤ ਕੌਰ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਪ੍ਰਭਜੋਤ ਸਿੰਘ (11) ਸਾਲ ਦੀ 2021 ਵਿਚ ਕੈਂਸਰ ਨਾਲ ਮੌਤ ਹੋ ਗਈ ਸੀ ਅਤੇ ਉਸ ਨੂੰ ਖੁਦ ਤੇ ਉਸ ਦੇ ਛੋਟੇ ਲੜਕੇ ਸਾਹਿਬਜੋਤ ਸਿੰਘ (4 ਸਾਲ) ਨੂੰ ਵੀ ਕੈਂਸਰ ਹੈ। ਉਸ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਕਾਰਨ ਉਨ੍ਹਾਂ ਦਾ ਬਹੁਤ ਜ਼ਿਆਦਾ ਖਰਚ ਹੋ ਰਿਹਾ ਸੀ ਅਤੇ ਬੂਟਾ ਸਿੰਘ ਦੀ ਆਮਦਨ ਬਹੁਤ ਘੱਟ ਸੀ। ਇਸ ਕਰਕੇ ਸਾਡਾ ਘਰ ਬਹੁਤ ਹੀ ਮੁਸ਼ਕਿਲ ਨਾਲ ਚੱਲ ਰਿਹਾ ਸੀ ਅਤੇ ਬੂਟਾ ਸਿੰਘ ਦਿਮਾਗੀ ਤੌਰ 'ਤੇ ਬਹੁਤ ਜ਼ਿਆਦਾ ਪ੍ਰੇ਼ਸ਼ਾਨ ਹੋ ਗਿਆ ਸੀ। ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਕੈਮਰੇ 'ਚ ਕੈਦ ਹੋਈ ਪੰਜਾਬ ਪੁਲਸ ਦੇ ਟ੍ਰੈਫ਼ਿਕ ਮੁਲਾਜ਼ਮ ਦੀ ਕਰਤੂਤ! ਆਪ ਹੀ ਵੇਖ ਲਓ ਵੀਡੀਓ
ਦੂਜੇ ਪਾਸੇ ਥਾਣਾ ਸ਼ੇਰਪੁਰ ਦੇ ਹੌਲਦਾਰ ਜਸਜੋਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ 194 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਜਾਣ ਦੇ ਚੱਕਰ 'ਚ ਕਸੂਤੀਆਂ ਫੱਸ ਰਹੀਆਂ ਪੰਜਾਬ ਦੀਆਂ ਕੁੜੀਆਂ! ਹੈਰਾਨ ਕਰੇਗੀ ਰਿਪੋਰਟ
NEXT STORY