ਨਕੋਦਰ, (ਪਾਲੀ)- ਸਿਟੀ ਪੁਲਸ ਨੇ ਬੀਤੇ ਦਿਨੀ ਮੁਹੱਲਾ ਰੇੜਵਾ ਵਿਖੇ ਭੇਦਭਰੇ ਹਲਾਤਾਂ ਵਿਚ ਖੂਹ 'ਚੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਕਤਲ ਦਾ ਮਾਮਲਾ ਦਰਜ ਕਰ ਕੇ ਇਕ ਮੁਲਜ਼ਮ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮ੍ਰਿਤਕ ਦੀ ਪਛਾਣ ਰੋਬਿਨ ਪੁੱਤਰ ਅਰਜਨ ਵਾਸੀ ਮੁਹੱਲਾ ਬਾਜ਼ੀਗਰ ਬਸਤੀ ਰਹਿਮਾਨਪੁਰਾ ਨਕੋਦਰ ਵਜੋਂ ਹੋਈ ਹੈ।
ਡੀ. ਐੱਸ. ਪੀ. ਨਕੋਦਰ ਸੁਖਪਾਲ ਸਿੰਘ ਤੇ ਸਿਟੀ ਥਾਣਾ ਮੁਖੀ ਇੰਸਪੈਕਟਰ ਸੱਤਪਾਲ ਸਿੱਧੂ ਨੇ ਦੱਸਿਆ ਕਿ ਰੋਬਿਨ ਵਾਸੀ ਮੁਹੱਲਾ ਬਾਜ਼ੀਗਰ ਬਸਤੀ ਨਕੋਦਰ ਜੋ ਬੀਤੀ 21 ਸਤੰਬਰ ਤੋਂ ਗੁੰਮ ਹੋ ਗਿਆ ਸੀ, ਜਿਸ ਦੀ ਦੋ ਦਿਨਾਂ ਬਾਅਦ (23 ਸਤੰਬਰ ਨੂੰ) ਮੁਹੱਲਾ ਰੇੜਵਾ ਵਿਖੇ ਖੂਹ ਲਾਸ਼ 'ਚੋਂ ਮਿਲੀ ਸੀ। ਜਿਸ ਸਬੰਧੀ 174 ਤਹਿਤ ਕਾਰਵਾਈ ਕਰਕੇ ਜਾਂਚ ਅਮਲ ਵਿਚ ਲਿਆਂਦੀ ਤਾਂ ਪਤਾ ਲੱਗਾ ਕਿ ਰੋਬਿਨ ਅਤੇ ਹਰੀਪਾਲ ਪੁੱਤਰ ਪ੍ਰੀਤਮ ਦਾਸ ਵਾਸੀ ਪਿੰਡ ਬਿਆਸ ਥਾਣਾ ਆਦਮਪੁਰ ਜੋ ਉਕਤ ਖੂਹ 'ਤੇ ਜ਼ਿਮੀਂਦਾਰ ਕੋਲ ਕੰਮ ਕਰਦਾ ਸੀ। ਜੋ ਇਕੱਠੇ ਬਹਿ ਕੇ ਖੂਹ ਦੇ ਨਜ਼ਦੀਕ ਸ਼ਰਾਬ ਪੀ ਰਹੇ ਸਨ। ਜਿਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ ਤਾਂ ਹਰੀਪਾਲ ਨੇ ਰੋਬਿਨ ਨੂੰ ਘੜੀਸ ਕੇ ਖੂਹ ਵਿਚ ਸੁੱਟ ਦਿੱਤਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਦੋ ਸਮੱਗਲਰ ਜੰਮੂ ਕਸ਼ਮੀਰ 'ਚ ਗ੍ਰਿਫ਼ਤਾਰ, ਬਰਾਮਦ ਹੋਈ 300 ਕਰੋੜ ਦੀ ਕੋਕੀਨ
ਮ੍ਰਿਤਕ ਰੋਬਿਨ ਦੇ ਪਿਤਾ ਅਰਜਨ ਵਾਸੀ ਮੁਹੱਲਾ ਬਾਜ਼ੀਗਰ ਬਸਤੀ ਰਹਿਮਾਨਪੁਰਾ ਨਕੋਦਰ ਦੇ ਬਿਆਨਾਂ 'ਤੇ ਮੁਲਜ਼ਮ ਹਰੀਪਾਲ ਪੁੱਤਰ ਪ੍ਰੀਤਮ ਦਾਸ ਵਾਸੀ ਪਿੰਡ ਬਿਆਸ ਥਾਣਾ ਆਦਮਪੁਰ ਦੇ ਖਿਲਾਫ ਥਾਣਾ ਸਿਟੀ ਨਕੋਦਰ ਵਿਖੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਏ. ਐੱਸ.ਆਈ. ਰਣਜੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਛਾਪੇਮਾਰੀ ਦੌਰਾਨ ਮੁਲਜ਼ਮ ਹਰੀਪਾਲ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲੈ ਲਿਆ ਹੈ।
ਇਹ ਵੀ ਪੜ੍ਹੋ- ਉਧਾਰ ਮੰਗੇ 40 ਰੁਪਇਆਂ ਨੇ ਬਦਲੀ ਮਜ਼ਦੂਰ ਦੀ ਕਿਸਮਤ, ਪਲਾਂ 'ਚ ਬਣ ਗਿਆ ਕਰੋੜਪਤੀ
ਮੁਲਜ਼ਮ ਪਹਿਲਾਂ ਵੀ ਭੁਗਤ ਚੁੱਕਿਆ ਹੈ 22 ਸਾਲ ਕੈਦ
ਸਿਟੀ ਥਾਣਾ ਮੁਖੀ ਇੰਸਪੈਕਟਰ ਸੱਤਪਾਲ ਸਿੱਧੂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਹਰੀਪਾਲ ਨੇ ਪਹਿਲਾਂ ਵੀ ਇਕ ਕਤਲ ਕੀਤਾ ਸੀ। ਜਿਸ ਦੇ ਖਿਲਾਫ ਥਾਣਾ ਆਦਮਪੁਰ ਵਿਚ ਮਾਮਲਾ ਦਰਜ ਹੋਇਆ ਸੀ। ਉਕਤ ਕਤਲ ਮਾਮਲੇ 'ਚ 1993 ਵਿਚ 20 ਸਾਲ ਦੀ ਸਜ਼ਾ ਤੇ ਜ਼ੁਰਮਾਨਾ ਹੋਇਆ ਸੀ। ਮੁਲਜ਼ਮ ਹਰੀਪਾਲ ਕਰੀਬ 22 ਸਾਲ ਸਜ਼ਾ ਭੁਗਤ ਕੇ ਸਾਲ 2015 ਵਿਚ ਜੇਲ੍ਹ ਚੋ ਰਿਹਾਅ ਹੋ ਕੇ ਆਇਆ ਸੀ।
ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਨੇ ਆਪਣੀ 2 ਦਿਨਾਂ ਅੰਮ੍ਰਿਤਸਰ ਫੇਰੀ ਨੂੰ ਦਿੱਤੀ ਧਾਰਮਿਕ ਦਿੱਖ
NEXT STORY