ਰਾਜਪੁਰਾ (ਮਸਤਾਨਾ) : ਪੈਟਰੋਲ ਪੰਪ ਲੀਜ਼ ’ਤੇ ਲੈਣ ਦੇ ਨਾਂ ’ਤੇ ਕਿਸੇ ਵਿਅਕਤੀ ਨਾਲ 19 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਇਕ ਔਰਤ ਸਣੇ 4 ਖ਼ਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਟਿਆਲਾ ਵਾਸੀ ਅਨਿਲ ਬਾਂਸਲ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਰਾਜਪੁਰਾ ਵਾਸੀ ਮੁਕਲ ਖੁਰਾਣਾ ਦਿੱਲੀ ਵਾਸੀ ਵਿਕਰਾਂਤ, ਨਰਿੰਦਰ ਅਤੇ ਇਕ ਔਰਤ ਨੇ ਮੇਰੇ ਨਾਲ ਪੈਟਰੋਲ ਪੰਪ ਲੀਜ਼ ’ਤੇ ਦੇਣ ਦਾ ਸੌਦਾ ਕਰ ਕੇ ਮੇਰੇ ਕੋਲੋਂ 19 ਲੱਖ 80 ਹਜ਼ਾਰ ਰੁਪਏ ਲੈ ਲਏ।
ਉਕਤ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਬਾਅਦ ’ਚ ਨਾ ਤਾਂ ਮੈਨੂੰ ਪੰਪ ਲੀਜ਼ ’ਤੇ ਦਿੱਤਾ ਅਤੇ ਨਾ ਹੀ ਮੇਰੀ ਰਕਮ ਵਾਪਸ ਕੀਤੀ। ਇਸ ਕਾਰਨ ਪੁਲਸ ਨੇ ਅਨਿਲ ਬਾਂਸਲ ਦੀ ਸ਼ਿਕਾਇਤ ’ਤੇ ਉਕਤ 4 ਖ਼ਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜੇਲ੍ਹ ’ਚ ਬੰਦ ਗੈਂਗਸਟਰਾਂ ਦੇ ਟਿਕਾਣਿਆਂ ਤੋਂ ਛੇ ਪਿਸਤੌਲਾਂ ਬਰਾਮਦ, ਲਖਬੀਰ ਰੋਡੇ ਨੇ ਭੇਜੀ ਸੀ ਹਥਿਆਰਾਂ ਦੀ ਖੇਪ
NEXT STORY