ਚੰਡੀਗੜ੍ਹ (ਪਾਲ) : ਮੇਰੇ ਘਰ ਦੇ ਚਿਰਾਗ ਨੇ ਕਿਸੇ ਹੋਰ ਦੇ ਘਰ 'ਚ ਰੌਸ਼ਨੀ ਕਰ ਦਿੱਤੀ। ਜੇਕਰ ਮੇਰਾ ਬੇਟਾ ਇਸ ਜਗ੍ਹਾ 'ਤੇ ਹੁੰਦਾ ਤਾਂ ਉਹ ਵੀ ਅਜਿਹਾ ਹੀ ਫੈਸਲਾ ਲੈਂਦਾ। ਇਹ ਗੱਲ ਪੀ. ਜੀ. ਆਈ. 'ਚ ਬ੍ਰੇਨ ਡੈੱਡ ਹੋਏ ਨੌਜਵਾਨ ਵਿਕਰਮ ਦੇ ਪਿਤਾ ਨੇ ਕਹੀ, ਜਿਨ੍ਹਾਂ ਦੇ ਇਕ ਫੈਸਲੇ ਦੀ ਬਦੌਲਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ 2 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਗਈ। ਮੰਗਲਵਾਰ ਨੂੰ ਪੀ. ਜੀ. ਆਈ. 'ਚ ਇਸ ਸਾਲ ਦਾ 35ਵਾਂ ਆਰਗਨ ਟਰਾਂਸਪਲਾਂਟ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ 12ਵੀਂ ਜਮਾਤ 'ਚ ਪੜ੍ਹਨ ਵਾਲਾ ਵਿਕਰਮ ਕਰਨਾਲ 'ਚ ਆਪਣਾ ਪੇਪਰ ਦੇ ਕੇ ਬੱਸ ਰਾਹੀਂ ਘਰ ਆ ਰਿਹਾ ਸੀ ਕਿ ਚੱਲਦੀ ਬੱਸ ਮੋੜ 'ਤੇ ਸੰਤੁਲਨ ਖੋਹ ਬੈਠੀ। ਇਸਕਾਰਨ ਵਿਕਰਮ ਬੱਸ ਤੋਂ ਹੇਠਾਂ ਡਿਗ ਗਿਆ। ਗੰਭੀਰ ਹਾਲਤ 'ਚ ਵਿਕਰਮ ਨੂੰ ਕਰਨਾਲ ਦੇ ਕਲਪਨਾ ਚਾਵਲਾ ਹਸਪਤਾਲ ਦਾਖਲ ਕਰਾਇਆ ਗਿਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ, ਜਿਸ ਉਸ ਨੇ ਦਮ ਤੋੜ ਦਿੱਤਾ।
2 ਕੈਬਨਿਟ ਮੰਤਰੀਆਂ ਸਣੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਅੱਜ ਲੋਕ ਅਦਾਲਤ 'ਚ ਹੋਣਗੇ ਪੇਸ਼
NEXT STORY