ਫਗਵਾੜਾ (ਜਲੋਟਾ) - ਫਗਵਾੜਾ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਬਣੇ ਹੋਏ ਗੰਭੀਰ ਹਾਲਾਤਾਂ ਤੋਂ ਬੇਪਰਵਾਹ ਸਰਕਾਰੀ ਅਫ਼ਸਰਸ਼ਾਹੀ ਦੀ ਨੱਕ ਥੱਲੇ ਸਥਾਨਕ ਬਾਜ਼ਾਰਾਂ ’ਚ ਲੋਕਾਂ ਦੀ ਭੀੜ ਰੁੱਕਦੇ ਨਹੀਂ ਰੋਕ ਪਾ ਰਹੀ। ਬਾਜ਼ਾਰਾਂ ’ਚ ਜਿੱਥੇ ਜ਼ਿਆਦਾਤਰ ਲੋਕ ਬਿਨਾਂ ਮੂੰਹ ’ਤੇ ਮਾਸਕ ਪਾਏ ਹੋਏ ਭੀੜ ਦਾ ਹਿੱਸਾ ਬਣਦੇ ਦੇਖੇ ਜਾ ਸਕਦੇ ਹਨ, ਉਥੇ ਇਨ੍ਹਾਂ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ’ਚ ਲਾਜ਼ਮੀ ਮੰਨੇ ਜਾਂਦੇ ਸਮਾਜਿਕ ਦੂਰੀ ਦੇ ਨਿਯਮ ਦੀ ਕਿਸੇ ਪੱਧਰ ’ਤੇ ਪਾਲਣਾ ਨਹੀਂ ਕੀਤੀ ਜਾ ਰਹੀ।
ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ
ਆਖਣ ਨੂੰ ਤਾਂ ਡੀ.ਸੀ. ਕਪੂਰਥਲਾ ਵੱਲੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਬੇਹੱਦ ਸਖ਼ਤ ਲਿਖਤ ਸਰਕਾਰੀ ਹੁਕਮ ਇੱਥੇ ਦੇ ਸਰਕਾਰੀ ਸਿਵਲ ਪ੍ਰਸ਼ਾਸਨ ਅਤੇ ਪੁਲਸ ਮਹਿਕਮੇ ਨੂੰ ਜਾਰੀ ਕੀਤੇ ਹੋਏ ਹਨ। ਇਨ੍ਹਾਂ ਦੀ ਪਾਲਣਾ ਕਰਵਾਉਣ ਵਾਲਾ ਕੋਈ ਸਰਕਾਰੀ ਅਫ਼ਸਰ ਇੱਥੇ ਦੇ ਬਾਜ਼ਾਰਾਂ ਚ ਵੇਖਣ ਨੂੰ ਨਹੀਂ ਮਿਲ ਰਿਹਾ। ਲੋਕ ਕੋਰੋਨਾ ਦੇ ਜਾਰੀ ਕੀਤੇ ਨਿਯਮਾਂ ਦੀ ਪਾਲਣਾ ਕਰਨ ਨੂੰ ਲੈ ਕੇ ਸੁਚੇਤ ਅਤੇ ਜਾਗਰੂਕ ਨਹੀਂ ਹਨ। ਇਸ ਨੂੰ ਵੇਖ ਕੇ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਜੇਕਰ ਇਹੋ ਹਾਲਤ ਬਣੇ ਰਹਿੰਦੇ ਹਨ ਤਾਂ ਫੇਰ ਕੋਰੋਨਾ ਦੇ ਫੈਲਾਅ ਨੂੰ ਕਿੰਝ ਰੋਕਿਆ ਜਾਵੇਗਾ?
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ
ਪੁੱਤ ਤੇ ਧੀ ਨਾਲ ਐਕਟਿਵਾ ’ਤੇ ਜਾ ਰਹੀ ਮਾਂ ਨੂੰ ਇੰਝ ਆਈ ਮੌਤ ਕਿ ਸੋਚਿਆ ਨਾ ਸੀ
NEXT STORY