ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) : ਨਸ਼ੇ ਵਾਲੀ ਚੀਜ਼ ਪਿਆ ਕੇ ਵਿਆਹੁਤਾ ਨੂੰ ਬੇਹੋਸ਼ ਕਰ ਕੇ ਨਗਨ ਹਾਲਤ 'ਚ ਫੋਟੋਆਂ ਖਿੱਚ ਕੇ ਪੁਲਸ ਨੇ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਸੂਤਰਾਂ ਅਨੁਸਾਰ ਵਿਅਕਤੀ ਬਲੈਕਮੇਲ ਕਰ ਕੇ ਵਿਆਹੁਤਾ ਤੋਂ ਇਕ ਲੱਖ ਰੁਪਏ ਦੀ ਮੰਗ ਕਰਦਾ ਰਿਹਾ ਅਤੇ ਮੰਗ ਪੂਰੀ ਨਾ ਹੋਣ 'ਤੇ ਵਿਅਕਤੀ ਨੇ ਵਿਆਹੁਤਾ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ।
ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ। ਉਹ ਬੁਟੀਕ ਦਾ ਕੰਮ ਕਰਦੀ ਹੈ ਅਤੇ ਉਸ ਦੀ ਜਾਣ-ਪਛਾਣ ਦਿਲਬਾਗ ਸਿੰਘ ਵਾਸੀ ਸੈਦੋਕੇ ਨਾਲ ਹੋ ਗਈ। ਇਕ ਦਿਨ ਉਹ ਵਿਅਕਤੀ ਉਸ ਦੇ ਘਰ ਆਇਆ ਅਤੇ ਆਪਣੇ ਨਾਲ ਜੂਸ ਲਿਆਇਆ, ਜਿਸ ਨੂੰ ਪੀ ਕੇ ਉਹ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਉਸ ਨੇ ਉਸ ਦੀਆਂ ਨਗਨ ਹਾਲਤ 'ਚ ਫ਼ੋਟੋਆਂ ਖਿੱਚ ਲਈਆਂ। ਉਹ ਮੈਨੂੰ ਬਲੈਕ ਮੇਲ ਕਰ ਕੇ ਇਕ ਲੱਖ ਰੁਪਏ ਦੀ ਮੰਗ ਕਰਦਾ ਰਿਹਾ ਅਤੇ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਪਾਉਣ ਦੀਆਂ ਧਮਕੀਆਂ ਦਿੰਦਾ ਰਿਹਾ। ਪੈਸਿਆਂ ਦੀ ਮੰਗ ਪੂਰੀ ਨਾ ਹੋਣ 'ਤੇ ਉਸ ਨੇ ਮੇਰੀਆਂ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ। ਪੀੜਤਾ ਦੇ ਬਿਆਨਾਂ 'ਤੇ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਦਿਲਬਾਗ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਸੰਗਰੂਰ : ਟੈਂਕੀ 'ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਗ ਲਗਾ ਕੇ ਹੇਠਾਂ ਸੁੱਟਿਆ ਕੰਬਲ
NEXT STORY