ਖੰਨਾ (ਜ.ਬ.)- ਖੰਨਾ ਦੇ ਪਿੰਡ ਇਕੋਲਾਹਾ ’ਚ ਕਬੂਤਰਬਾਜ਼ੀ ਮੁਕਾਬਲੇ ਨੂੰ ਲੈ ਕੇ ਲੜਾਈ ਹੋ ਗਈ, ਜੋ ਬਾਅਦ ਵਿਚ ਖੂਨੀ ਜੰਗ ਵਿਚ ਬਦਲ ਗਈ। ਇਸ ਦੌਰਾਨ 21 ਸਾਲਾ ਨੌਜਵਾਨ ਗੁਰਦੀਪ ਸਿੰਘ ਮਾਣਾ ਦਾ ਸਿਰ ’ਚ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਇਕੋਲਾਹਾ ’ਚ 23 ਜੂਨ ਨੂੰ ਕਬੂਤਰ ਉਡਾਉਣ ਦਾ ਮੁਕਾਬਲਾ ਕਰਵਾਇਆ ਗਿਆ। ਸ਼ਾਮ 5 ਵਜੇ ਮੁਕਾਬਲਾ ਖ਼ਤਮ ਹੋਣ ਉਪਰੰਤ ਜੇਤੂਆਂ ਨੂੰ ਇਨਾਮ ਵੰਡੇ ਗਏ। ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ। ਗੁਰਦੁਆਰਾ ਸੰਗਤਸਰ ਸਾਹਿਬ ਦੇ ਸਾਹਮਣੇ ਚੌਕ ’ਚ ਕੁਲਦੀਪ ਸਿੰਘ ਵਿੱਕੀ ਕਰੀਬ ਸ਼ਾਮ 7 ਵਜੇ ਆਪਣੀ ਕਾਰ ’ਚ ਆਇਆ ਤੇ ਗੁਰਦੀਪ ਸਿੰਘ ਮਾਣਾ ਵੀ ਆਪਣੇ ਮੋਟਰਸਾਈਕਲ ’ਤੇ ਆ ਗਿਆ। ਇਸ ਦੌਰਾਨ ਗੁਰਦੀਪ ਸਿੰਘ ਮਾਣਾ ਨੇ ਕਬੂਤਰਬਾਜ਼ੀ ਮੁਕਾਬਲੇ ’ਚ ਟਿੰਕੂ ਨੂੰ ਬੁਲਾਉਣ ’ਤੇ ਰੋਸ ਜ਼ਾਹਿਰ ਕੀਤਾ। ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਿਚਕਾਰ ਕਾਫੀ ਬਹਿਸ ਹੋਈ। ਇਸ ਤੋਂ ਬਾਅਦ ਦੋਵੇਂ ਆਪਣੇ ਘਰ ਚਲੇ ਗਏ।
ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ ; 10 ਸਾਲਾ ਧੀ ਦੀ ਸੱਪ ਦੇ ਡੰਗਣ ਕਾਰਨ ਹੋਈ ਮੌਤ, ਸਦਮੇ 'ਚ ਪਿਓ ਦੀ ਵੀ ਟੁੱਟੀ ਸਾਹਾਂ ਦੀ ਡੋਰ
ਰਾਤ ਕਰੀਬ 9 ਵਜੇ ਕੁਲਦੀਪ ਸਿੰਘ ਵਿੱਕੀ ਆਪਣੇ ਲੜਕੇ ਦਮਨ ਔਜਲਾ ਨਾਲ ਗੁਰਦੀਪ ਸਿੰਘ ਮਾਣਾ ਦੇ ਘਰ ਆ ਕੇ ਲਲਕਾਰੇ ਮਾਰਨ ਲੱਗੇ। ਜਦੋਂ ਮਾਣਾ ਘਰੋਂ ਬਾਹਰ ਆਇਆ ਤਾਂ ਪਿਓ-ਪੁੱਤ ਨੇ ਗਾਲ੍ਹਾਂ ਕੱਢਦੇ ਹੋਏ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦਮਨ ਔਜਲਾ ਨੇ ਹੱਥ ’ਚ ਫੜੀ ਲੋਹੇ ਦੀ ਰਾਡ ਗੁਰਦੀਪ ਸਿੰਘ ਮਾਣਾ ਦੇ ਸਿਰ ’ਚ ਮਾਰੀ, ਜਿਸ ਕਾਰਨ ਮਾਣਾ ਖੂਨ ਨਾਲ ਲੱਥਪੱਥ ਹਾਲਤ ’ਚ ਜ਼ਮੀਨ ’ਤੇ ਡਿੱਗ ਗਿਆ। ਮੁਲਜ਼ਮ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ।
ਹਮਲੇ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਗੁਰਦੀਪ ਸਿੰਘ ਮਾਣਾ ਨੂੰ ਸਿਵਲ ਹਸਪਤਾਲ ਖੰਨਾ ਤੋਂ ਸੈਕਟਰ-32 ਚੰਡੀਗੜ੍ਹ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਉਥੇ ਇਲਾਜ ਦੌਰਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਗੁਰਦੀਪ ਸਿੰਘ ਦੇ ਪਰਿਵਾਰ ਵਾਲਿਆਂ ਵੱਲੋਂ ਰਾਹੁਲ ਦੇ ਬਿਆਨਾਂ ’ਤੇ ਕੁਲਦੀਪ ਸਿੰਘ ਵਿੱਕੀ ਅਤੇ ਉਸ ਦੇ ਲੜਕੇ ਦਮਨ ਔਜਲਾ ਖ਼ਿਲਾਫ਼ ਥਾਣਾ ਸਦਰ ’ਚ ਕੇਸ ਦਰਜ ਕੀਤਾ ਗਿਆ ਸੀ। ਡੀ.ਐੱਸ.ਪੀ. ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਾਬਾਲਗ ਧੀ ਦੇ ਸਾਹਮਣੇ ਪਤੀ ਤੇ ਜੇਠ ਕਰਦੇ ਰਹੇ ਔਰਤ ਨਾਲ ਜਬਰ-ਜਿਨਾਹ, ਧੀ ਨਾਲ ਵੀ ਕੀਤੀਆਂ ਘਿਨੌਣੀਆਂ ਹਰਕਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਰਮੀ ਦਾ ਕਹਿਰ ਬਰਕਰਾਰ, ਮਹਾਨਗਰ ’ਚ ਗਰਮੀ ਕਾਰਨ 2 ਦੀ ਹੋਈ ਮੌਤ
NEXT STORY