ਗੁਰਦਾਸਪੁਰ (ਰਮਨਦੀਪ ਸੋਢੀ)- ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਦੇ ਮਨ 'ਚ ਇਹ ਵੱਡਾ ਖਦਸ਼ਾ ਬਣਿਆ ਹੋਇਆ ਹੈ ਕਿ ਉਨ੍ਹਾਂ ਦੇ ਪਾਸਪੋਰਟ 'ਤੇ ਕਿਤੇ ਪਾਕਿਸਤਾਨ ਦੀ ਮੋਹਰ ਤਾਂ ਨਹੀਂ ਲੱਗਦੀ। ਬਹੁਗਿਣਤੀ ਲੋਕਾਂ ਦਾ ਇਹ ਭਰਮ ਹੈ ਕਿ ਪਾਕਿਸਤਾਨ ਦਾ ਵੀਜ਼ਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਮਿਲੇਗਾ। ਇਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਭਾਰਤ ਤੋਂ ਪਾਕਿਸਤਾਨ ਜਾਣ ਲਈ ਪਾਸਪੋਰਟ ਲਾਜ਼ਮੀ ਹੈ ਪਰ ਨਾ ਤਾਂ ਭਾਰਤੀ ਇੰਮੀਗ੍ਰੇਸ਼ਨ ਪਾਸਪੋਰਟ 'ਤੇ ਮੋਹਰ ਲਗਾਉਂਦਾ ਹੈ ਤੇ ਨਾ ਹੀ ਪਾਕਿਸਤਾਨ।




ਭਾਰਤ ਵਾਲੇ ਪਾਸੇ ਤੋਂ ਤੁਹਾਡੇ ਈ.ਟੀ.ਏ. ਵਾਲੇ ਕਾਗਜ਼ 'ਤੇ ਮੋਹਰ ਲੱਗਦੀ ਹੈ, ਜਿਸਨੂੰ ਲੋਕ ਵੀਜ਼ਾ ਆਖਦੇ ਨੇ ਜਦੋਂ ਕਿ ਪਾਕਿਸਤਾਨ ਆਪਣੇ ਵਲੋਂ ਦਿੱਤੀ ਗਈ ਟਿਕਟ 'ਤੇ ਹੀ ਮੋਹਰ ਲਗਾਉਂਦਾ ਹੈ ਪਰ ਯਾਦ ਰਹੇ ਕਿ ਦੋਹਾਂ ਮੁਲਕਾਂ ਦੇ ਰਿਕਾਰਡ 'ਚ ਆਉਣ-ਜਾਣ ਵਾਲੇ ਯਾਤਰੀਆਂ ਦੀ ਡਿਟੇਲ ਜ਼ਰੂਰ ਰਹਿੰਦੀ ਹੈ।
ਕੁੜੀਆਂ ਖੇਡਾਂ 'ਚ ਮੱਲਾਂ ਮਾਰ ਉੱਚ ਅਹੁਦਿਆਂ 'ਤੇ ਪਹੁੰਚੀਆਂ: ਅਪਨੀਤ ਰਿਆਤ
NEXT STORY