ਤਰਨਤਾਰਨ, (ਰਾਜੂ)- ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਇਕ ਪਿਸਟਲ 12 ਬੋਰ ਦੇਸੀ ਕੱਟਾ, ਇਕ ਰੌਂਦ ਤੇ 350 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਅਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਐੱਸ. ਪੀ. ਡੀ. ਗੁਰਨਾਮ ਸਿੰਘ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਐੱਸ. ਆਈ. ਸੁਖਰਾਜ ਸਿੰਘ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਸਬੰਧੀ ਪਿੰਡ ਚੰਬਾ ਕਲਾ ਨੂੰ ਜਾ ਰਹੇ ਸੀ ਕਿ ਭਾਈ ਅਦਲੀ ਲਾਗੇ ਪੁੱਜੇ ਤਾਂ ਮੁਖਬਰ ਖਾਸ ਨੇ ਐੱਸ. ਆਈ. ਸੁਖਰਾਜ ਸਿੰਘ ਨੂੰ ਦੱਸਿਆ ਕਿ ਗੁਰਜੰਟ ਸਿੰਘ ਉਰਫ ਜੰਟੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਘਡ਼ਕਾ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਰੱਤੋਕੇ ਤੋਂ ਸੂਆ ਨਹਿਰ ਦੀ ਪੱਟਡ਼ੀ ਚੋਹਲਾ ਸਾਹਿਬ ਕਸਬੇ ਵੱਲ ਨੂੰ ਆ ਰਿਹਾ ਹੈ, ਜਿਸ ’ਤੇ ਐੱਸ. ਆਈ. ਸੁਖਰਾਜ ਸਿੰਘ ਨੇ ਸਾਥੀ ਕਰਮਚਾਰੀਅਾਂ ਨੂੰ ਬਰੀਫ ਕਰ ਕੇ ਨਾਕਾਬੰਦੀ ਕੀਤੀ ਤਾਂ ਟੀ-ਪੁਆਇੰਟ ਤੋਂ ਗੁਰਜੰਟ ਸਿੰਘ ਨੂੰ ਸਮੇਤ ਮੋਟਰਸਾਈਕਲ ਕਾਬੂ ਕੀਤਾ ਅਤੇ ਉਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 350 ਗ੍ਰਾਮ ਹੈਰੋਇਨ ਬਰਾਮਦ ਹੋਈ।
®ਇਸੇ ਤਰ੍ਹਾਂ ਥਾਣਾ ਚੋਹਲਾ ਸਾਹਿਬ ਦੇ ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਸਬੰਧੀ ਥਾਣਾ ਚੋਹਲਾ ਸਾਹਿਬ ਤੋਂ ਪਿੰਡ ਮਾਣਕਪੁਰ ਨੂੰ ਜਾ ਰਹੇ ਸੀ ਕਿ ਜਦ ਪੁਲਸ ਪਾਰਟੀ ਸੂਆ ਚੋਹਲਾ ਖੁਰਦ ਤੋਂ ਕਰੀਬ ਇਕ ਕਿਲੋਮੀਟਰ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਇਕਦਮ ਪਿੱਛੇ ਮੁਡ਼ ਗਿਆ, ਜਿਸ ਨੂੰ ਸਾਥੀ ਕਰਮਚਾਰੀਅਾਂ ਦੀ ਮਦਦ ਨਾਲ ਕਾਬੂ ਕਰ ਕੇ ਉਸ ਦਾ ਨਾਂ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਬਿਕਰਮਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਰੂਡ਼ੀਵਾਲਾ ਦੱਸਿਆ। ਤਲਾਸ਼ੀ ਦੌਰਾਨ ਉਸ ਦੀ ਪੈਂਟ ਦੀ ਜੇਬ ’ਚੋਂ ਇਕ ਪਿਸਟਲ 12 ਬੋਰ ਦੇਸੀ ਕੱਟਾ, ਜਿਸ ਨੂੰ ਅਨਲੋਡ ਕਰਨ ’ਤੇ ਉਸ ’ਚੋਂ ਇਕ ਜ਼ਿੰਦਾ ਰੌਂਦ 12 ਬੋਰ ਬਰਾਮਦ ਕੀਤਾ ਗਿਆ ਅਤੇ ਫਡ਼ੇ ਗਏ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਕੀਤਾ ਜਾਵੇਗੀ।
ਸਟਾਫ ਨਰਸ ਦਾ ਪਰਸ ਖੋਹਣ ਵਾਲਾ 5 ਘੰਟਿਆਂ ’ਚ ਕਾਬੂ
NEXT STORY