ਬਟਾਲਾ (ਸੈਂਡੀ) - ਸ਼ਨੀਵਾਰ ਬਟਾਲਾ ਵਿਖੇ 4 ਅਣਪਛਾਤੇ ਲੁਟੇਰਿਆਂ ਵੱਲੋਂ Îਇਕ ਮੋਪਡ ਸਵਾਰ ਔਰਤ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ. ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਧੂ ਗੁਪਤਾ ਪਤਨੀ ਭੂਸ਼ਨ ਮਹਾਜਨ ਵਾਸੀ ਗਣਪਤੀ ਇੰਨਕਲੇਵ ਬਟਾਲਾ ਜੋ ਆਪਣੇ ਪਤੀ ਨਾਲ ਭੂਸ਼ਨ ਦੀ ਹੱਟੀ ਸਿਟੀ ਰੋਡ ਤੇ ਕਾਰੋਬਾਰ ਕਰਦੀ ਹੈ। ਬੀਤੇ ਕੱਲ ਇਹ ਆਪਣੇ ਨੌਕਰ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕਿ ਘਰ ਜਾ ਰਹੀ ਸੀ, ਕਿ ਰਸਤੇ ਵਿਚ 4 ਅਣਪਛਾਤੇ ਨੌਜਵਾਨ ਕਾਰ ਵਿਚ ਆਏ ਤੇ ਉਨ੍ਹਾਂ ਨੇ ਪਿਸਤੌਲ ਦੀ ਨੌਕ 'ਤੇ ਔਰਤ ਦੇ ਹੱਥ ਵਿਚ ਫੜਿਆ ਲਿਫਾਫਾ ਖੋਹ ਲਿਆ, ਜਿਸ ਵਿਚ ਇਕ ਮੋਬਾਇਲ ਫੋਨ ਸੈਮਸੰਗ ਅਤੇ ਡਿੱਗੀ ਵਿਚ ਪਏ 5 ਲੱਖ ਰੁਪਏ ਕੱਢ ਲਏ ਤੇ ਮੌਕੇ ਤੋਂ ਫਰਾਰ ਹੋ ਗਏ। ਉਕਤ ਮਾਮਲੇ ਸੰਬੰਧੀ ਐੱਸ. ਆਈ ਨੇ ਅਣਪਛਾਤੇ ਲੁਟੇਆਿਂ ਖਿਲਾਫ਼ ਧਾਰਾ 379 ਬੀ, 25, 27, 54, 59 ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਮਹੀਨਾਵਾਰ ਲੋਕ ਅਦਾਲਤ 'ਚ 27 ਕੇਸਾਂ ਦਾ ਕੀਤਾ ਨਿਪਟਾਰਾ
NEXT STORY