ਜਲੰਧਰ (ਪੁਨੀਤ)–ਅੰਮ੍ਰਿਤਸਰ ਤੋਂ ਟਰਾਂਸਫਰ ਹੋ ਕੇ ਆਏ ਪਾਵਰਕਾਮ ਜਲੰਧਰ ਸਰਕਲ ਦੇ ਨਵ-ਨਿਯੁਕਤ ਐੱਸ. ਈ. (ਸੁਪਰਿੰਟੈਂਡੈਂਟ ਇੰਜੀਨੀਅਰ) ਸੁਰਿੰਦਰ ਪਾਲ ਸੋਂਧੀ ਨੇ ਸ਼ਕਤੀ ਸਦਨ ਸਥਿਤ ਦਫ਼ਤਰ ਵਿਚ ਬੀਤੇ ਦਿਨ ਅਧਿਕਾਰਤ ਤੌਰ ’ਤੇ ਆਪਣਾ ਚਾਰਜ ਸੰਭਾਲ ਲਿਆ ਅਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਯੋਜਨਾ ਤਿਆਰ ਕੀਤੀ। ਕੰਮਕਾਜ ਦੀ ਸ਼ੁਰੂਆਤ ਕਰਦਿਆਂ ਹੀ ਉਨ੍ਹਾਂ ਸਾਰੀਆਂ ਪੰਜਾਂ ਡਿਵੀਜ਼ਨਾਂ ਦੇ ਐਕਸੀਅਨਾਂ ਅਤੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਅਤੇ ਬਿਜਲੀ ਦੇ ਸਿਸਟਮ ਵਿਚ ਵੱਡੇ ਸੁਧਾਰ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ, ਇਸ ਵਿਚ ਟਰਾਂਸਫਾਰਮਰਾਂ ਦੀ ਸਮਰੱਥਾ ਨੂੰ ਵਧਾਉਣਾ ਅਤੇ ਲਾਈਨਾਂ ਨੂੰ ਇੰਟਰ-ਕੁਨੈਕਟਡ ਕਰਨ ਸਮੇਤ ਕਈ ਅਹਿਮ ਕਾਰਜ ਸ਼ਾਮਲ ਹਨ।
ਇੰਜੀ. ਸੋਂਧੀ ਨੇ ਹੁਕਮ ਦਿੱਤੇ ਕਿ 100 ਕੇ. ਵੀ. ਵਾਲੇ ਟਰਾਂਸਫਾਰਮਰਾਂ ਦੀ ਸਮਰੱਥਾ ਨੂੰ ਵਧਾ ਕੇ 200 ਕੇ. ਵੀ. ਵਾਲੇ ਟਰਾਂਸਫਾਰਮਰ ਲਾਏ ਜਾਣ ਅਤੇ ਜਿੱਥੇ 200 ਵਾਲੇ ਟਰਾਂਸਫਾਰਮਰ ਲੱਗੇ ਹਨ, ਉਥੇ 300 ਵਾਲੇ ਲਾਏ ਜਾਣ। ਦਿਹਾਤੀ ਇਲਾਕਿਆਂ ਵਿਚ 25 ਕੇ. ਵੀ. ਵਾਲੇ ਟਰਾਂਸਫਾਰਮਰਾਂ ਨੂੰ ਤੁਰੰਤ ਹਟਾ ਕੇ 100 ਕੇ. ਵੀ. ਵਾਲੇ ਟਰਾਂਸਫਾਰਮਰ ਲਾਉਣ ਦੇ ਹੁਕਮ ਦਿੱਤੇ ਗਏ। ਅਹਿਮ ਗੱਲ ਇਹ ਹੈ ਕਿ ਹਰੇਕ ਕੰਮ ਨੂੰ ਤੈਅ ਸਮੇਂ ਵਿਚ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਸਬ-ਸਟੇਸ਼ਨਾਂ ਅਤੇ ਲਾਈਨਾਂ ਨੂੰ ਇੰਟਰ-ਕੁਨੈਕਟਡ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਯੋਜਨਾ ਜ਼ਰੀਏ ਹਰੇਕ ਕੈਟਾਗਿਰੀ ਦੇ ਖ਼ਪਤਕਾਰਾਂ ਨੂੰ 24 ਘੰਟੇ ਨਿਰਵਿਘਨ ਸਪਲਾਈ ਮਿਲ ਸਕੇਗੀ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਵਾਸੀਆਂ ਨੂੰ 'ਆਪ' ਦਾ ਵੱਡਾ ਤੋਹਫ਼ਾ, 1854 ਕਰੋੜ ਦੇ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ
ਇੰਟਰ-ਕੁਨੈਕਟਡ ਕਰਨ ਲਈ ਵੱਖ ਸਪੈਸ਼ਲ ਲਾਈਨ ਪਾਈ ਜਾਵੇਗੀ, ਜਿਸ ਤਹਿਤ ਇਕ ਇਲਾਕੇ ਵਿਚ ਬਿਜਲੀ ਖ਼ਰਾਬ ਹੋਣ ਦੀ ਸੂਰਤ ਵਿਚ ਦੂਜੇ ਫੀਡਰ ਤੋਂ ਬਿਜਲੀ ਸਪਲਾਈ ਦਿੱਤੀ ਜਾਵੇਗੀ। ਆਈਸੋਲੇਟ ਸਿਸਟਮ ਜ਼ਰੀਏ ਲਾਈਨਾਂ ਦੀ ਸਪਲਾਈ ਨੂੰ ਆਪਸ ਵਿਚ ਜੋੜਿਆ ਜਾਵੇਗਾ। ਬਿਜਲੀ ਘਰਾਂ ਨੂੰ ਆਪਸ ਵਿਚ ਲਿੰਕ ਕਰਨ ਲਈ ਡਬਲ ਸਪਲਾਈ ਯੋਜਨਾ ਤਹਿਤ ਕੰਮ ਹੋਵੇਗਾ, ਜਿਸ ਨਾਲ ਇੰਡਸਟਰੀ ਨੂੰ ਵੀ ਵੱਡੀ ਰਾਹਤ ਦਿੱਤੀ ਜਾਵੇਗੀ। ਦੂਜੇ ਪਾਸੇ ਉਨ੍ਹਾਂ ਬਿਜਲੀ ਦੇ ਖੇਤਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਵਿਸਥਾਰ ਵਿਚ ਰਿਪੋਰਟ ਮੰਗੀ। ਇਸ ਮੌਕੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਇਸ ਮੌਕੇ ਸਾਬਕਾ ਐੱਸ. ਈ. ਹਰਜਿੰਦਰ ਸਿੰਘ ਬਾਂਸਲ, ਈਸਟ ਡਵੀਜ਼ਨ ਤੋਂ ਐਕਸੀਅਨ ਜਸਪਾਲ ਸਿੰਘ, ਵੈਸਟ ਤੋਂ ਸੰਨੀ ਭਾਂਗਰਾ, ਕੈਂਟ ਤੋਂ ਅਵਤਾਰ ਸਿੰਘ, ਮਾਡਲ ਟਾਊਨ ਤੋਂ ਜਸਪਾਲ ਸਿੰਘ ਪਾਲ, ਫਗਵਾੜਾ ਡਿਵੀਜ਼ਨ ਤੋਂ ਹਰਦੀਪ ਕੁਮਾਰ ਸਮੇਤ ਕਈ ਅਧਿਕਾਰੀ ਮੌਜੂਦ ਰਹੇ।
ਐੱਮ. ਬੀ. ਏ. ਫਾਈਨਾਂਸ, ਪੀ. ਐੱਚ. ਡੀ. ਮੈਨੇਜਮੈਂਟ ਹਨ ਇੰਜੀ. ਸੋਂਧੀ
ਇੰਜੀ. ਸੁਰਿੰਦਰਪਾਲ ਸੋਂਧੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਰਿਹਾ ਅਤੇ ਹੁਣ ਵੀ ਹੈ। ਉਨ੍ਹਾਂ ਇਲੈਕਟ੍ਰੀਕਲ ਇੰਜੀਨੀਅਰਿੰਗ, ਐੱਮ. ਬੀ. ਏ. ਫਾਈਨਾਂਸ, ਪੀ. ਐੱਚ. ਡੀ. ਮੈਨੇਜਮੈਂਟ ਸਮੇਤ ਕਈ ਡਿਗਰੀਆਂ ਹਾਸਲ ਕੀਤੀਆਂ। ਆਪਣੇ ਕਾਰਜਕਾਲ ਦਾ ਵਧੇਰੇ ਸਮਾਂ ਉਨ੍ਹਾਂ ਅੰਮ੍ਰਿਤਸਰ ਬੈਲਟ ਵਿਚ ਕੱਢਿਆ ਅਤੇ ਬਿਆਸ ਵਿਚ ਵਧੇਰੇ ਸਮਾਂ ਬਤੀਤ ਕੀਤਾ। ਸੋਂਧੀ ਨੇ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਜਲੰਧਰ ਦੀ ਕਮਾਨ ਸੌਂਪੀ ਗਈ ਹੈ ਅਤੇ ਇਥੇ ਵੀ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਕ ਸਾਲ ਦੇ ਅੰਦਰ ਬਿਜਲੀ ਦੇ ਸਿਸਟਮ ਦੀ ਰੂਪ-ਰੇਖਾ ਬਦਲ ਕੇ ਰੱਖ ਦੇਣਗੇ।
ਇਹ ਵੀ ਪੜ੍ਹੋ : ਅਮਰੀਕਾ ਨੇ ਭਾਰਤੀਆਂ ਨੂੰ ਜਾਰੀ ਕੀਤੇ ਰਿਕਾਰਡ ਵੀਜ਼ੇ, ਹੁਣ ਚੁੱਕਣ ਜਾ ਰਿਹੈ ਇਕ ਹੋਰ ਵੱਡਾ ਕਦਮ
31.5 ਐੱਮ. ਵੀ. ਏ. ਦੇ ਟਰਾਂਸਫਾਰਮਰਾਂ ਨਾਲ ਵਧਾਈ ਜਾਵੇਗੀ ਸਬ-ਸਟੇਸ਼ਨਾਂ ਦੀ ਸਮਰੱਥਾ
ਪਾਵਰਕਾਮ ਡਿਸਟਰੀਬਿਊਸ਼ਨ ਸਰਕਲ ਅਧੀਨ ਆਉਣ ਵਾਲੇ 66 ਕੇ. ਵੀ. ਸਬ-ਸਟੇਸ਼ਨਾਂ ਨੂੰ ਅਪਡੇਟ ਕਰਵਾਉਣਾ ਉਨ੍ਹਾਂ ਦੀ ਪਹਿਲ ਰਹੇਗੀ, ਜਿਸ ਨਾਲ ਇੰਡਸਟਰੀ ਨੂੰ ਨਵੇਂ ਕੁਨੈਕਸ਼ਨ ਜਾਰੀ ਹੋ ਸਕਣਗੇ। ਇੰਜੀ. ਸੋਂਧੀ ਨੇ ਕਿਹਾ ਕਿ ਇਸੇ ਲੜੀ ਵਿਚ ਸਬ-ਸਟੇਸ਼ਨਾਂ ਦੀ ਸਮਰੱਥਾ ਨੂੰ ਵਧਾਇਆ ਜਾਵੇਗਾ ਅਤੇ ਲੋੜ ਅਨੁਸਾਰ 31.5 ਐੱਮ. ਵੀ. ਏ. ਅਤੇ ਉਸ ਤੋਂ ਵੱਧ ਸਮਰੱਥਾ ਦੇ ਨਵੇਂ ਟਰਾਂਸਫਾਰਮਰ ਲਾਏ ਜਾਣਗੇ। ਇਸਦੇ ਲਈ ਸਬੰਧਤ ਐਕਸੀਅਨਾਂ ਤੋਂ ਪ੍ਰਪੋਜ਼ਲ ਮੰਗੀ ਜਾਵੇਗੀ ਅਤੇ ਇੰਡਸਟਰੀ ਨਾਲ ਜੁੜੇ ਸਬ-ਸਟੇਸ਼ਨਾਂ ’ਤੇ ਵਿਸ਼ੇਸ਼ ਫੋਕਸ ਕੀਤਾ ਜਾਵੇਗਾ। ਸਰਕਲ ਅਧੀਨ ਆਉਂਦੀਆਂ ਪੰਜਾਂ ਡਿਵੀਜ਼ਨਾਂ ਵਿਚ ਇਸ ਸਬੰਧੀ ਮੁਆਇਨਾ ਕਰ ਕੇ ਅਗਲੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ।
ਗਰਮੀਆਂ ਤੋਂ ਪਹਿਲਾਂ ਪੂਰੀ ਤਰ੍ਹਾਂ ਅਪਡੇਟ ਹੋਵੇਗਾ ਮਹਾਨਗਰ
‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਇੰਜੀ. ਸੋਂਧੀ ਨੇ ਕਿਹਾ ਕਿ ਹਰੇਕ ਕੰਮ ਨੂੰ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਸਪਲਾਈ ਦੇਣਾ ਉਨ੍ਹਾਂ ਦੀ ਪਹਿਲ ਰਹੇਗੀ। ਗਰਮੀਆਂ ਤੋਂ ਪਹਿਲਾਂ ਮਹਾਨਗਰ ਜਲੰਧਰ ਨੂੰ ਪੂਰੀ ਤਰ੍ਹਾਂ ਅਪਡੇਟ ਕਰ ਦਿੱਤਾ ਜਾਵੇਗਾ। ਵੋਲਟੇਜ ਘੱਟ-ਜ਼ਿਆਦਾ ਅਤੇ ਲੋਡ ਦੀ ਸਮੱਸਿਆ ਨਹੀਂ ਰਹੇਗੀ। ਇਸੇ ਲੜੀ ਵਿਚ ਬਿਜਲੀ ਦੀ ਖਰਾਬ ਵਰਗੇ ਕੇਸਾਂ ਵਿਚ ਬੇਹੱਦ ਕਮੀ ਆਵੇਗੀ।
ਇਹ ਵੀ ਪੜ੍ਹੋ : ਰਾਜ ਸਭਾ ਦੀਆਂ ਸੀਟਾਂ ’ਤੇ ਅਸਰ ਪਾ ਸਕਦੇ ਨੇ 5 ਸੂਬਿਆਂ ਦੇ ਚੋਣ ਨਤੀਜੇ, ਅਪ੍ਰੈਲ ’ਚ ਖ਼ਾਲੀ ਹੋਣਗੀਆਂ 59 ਸੀਟਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚਿੱਟੇ ਨੇ ਉਜਾੜ ਦਿੱਤਾ ਪਰਿਵਾਰ, 20 ਸਾਲਾ ਨੌਜਵਾਨ ਦੀ ਗਲਤ ਜਗ੍ਹਾ ’ਤੇ ਟੀਕਾ ਲਾਉਣ ਨਾਲ ਦਰਦਨਾਕ ਮੌਤ
NEXT STORY