ਜਲਾਲਾਬਾਦ (ਸੇਤੀਆ) - ਭਾਵੇਂ ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ ਸਰਕਾਰਾਂ ਆਪਣੇ ਆਪ ਨੂੰ ਸੁਚੇਤ ਸਾਬਿਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਵਾਤਾਵਰਣ ਨੂੰ ਲੈ ਕੇ ਇਹ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਸਕੀਆਂ। ਆਲਮ ਇਹੀ ਹੈ ਕਿ ਸਾਡੇ ਵਾਤਾਵਰਣ 'ਚ ਪ੍ਰਦੂਸ਼ਣ ਦੀ ਮਾਤਰਾ ਲਗਾਤਾਰ ਵੱਧਦੀ ਜਾ ਰਹੀ ਹੈ। ਲਗਾਤਾਰ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਲੈ ਕੇ ਕਈ ਸਮਾਜ ਸੇਵੀ ਜਥੇਬੰਦੀਆਂ ਵਲੋਂ ਪੌਦੇ ਲਗਾਉਣ ਦਾ ਕੰਮ ਉਲੀਕਿਆ ਜਾ ਰਿਹਾ ਹੈ ਤਾਂਕਿ ਪ੍ਰਦੂਸ਼ਿਤ ਵਾਤਾਵਰਣ ਨੂੰ ਸ਼ੁੱਧ ਕੀਤਾ ਜਾ ਸਕੇ ਪਰ ਇਹ ਕੋਸ਼ਿਸ਼ਾਂ ਇਸ ਸਮੇਂ ਫੇਲ ਹੋ ਜਾਂਦੀਆਂ ਹਨ ਜਦੋਂ ਕਈ ਸੰਸਥਾਵਾਂ ਪੌਦੇ ਲਗਾਉਣ ਦੀ ਫੋਟੋ ਕਰਵਾਉਣ ਤੋਂ ਬਾਅਦ ਇਹ ਸੰਭਾਲ ਤੋਂ ਸਖਣੇ ਹੋ ਜਾਂਦੇ ਹਨ। ਇਹੀ ਨਹੀਂ ਜੇਕਰ ਸ਼ੈਲਰ ਇੰਡਟ੍ਰੀਜ ਅਤੇ ਹੋਰ ਸਰਕਾਰੀ ਅਦਾਰਿਆਂ ਦੀ ਚਾਰਦੀਵਾਰੀ ਅਤੇ ਕਾਲੋਨੀਆਂ 'ਚ ਪੌਦੇ ਲਗਾਏ ਜਾਣ ਤਾਂ ਉਨ੍ਹਾਂ ਦੀ ਸੁਰੱਖਿਆ ਲਈ ਟ੍ਰੀ-ਗਾਰਡ ਦੀ ਜਰੂਰਤ ਨਹੀਂ ਹੁੰਦੀ। ਇਸ ਮੁੱਦੇ ਨੂੰ ਲੈ ਕੇ ਜਗਬਾਣੀ ਨੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਕੀ ਕਹਿਣਾ ਹੈ ਭਾਵਿਪ ਦੇ ਪ੍ਰਧਾਨ ਦਵਿੰਦਰ ਕੁੱਕੜ ਦਾ
ਸੰਸਥਾ ਦੇ ਪ੍ਰਧਾਨ ਦਵਿੰਦਰ ਕੁੱਕੜ ਨੇ ਕਿਹਾ ਕਿ ਪਿਛਲੇ ਸਾਲ ਸੰਸਥਾ ਵਲੋਂ 1100 ਪੌਦੇ ਲਗਾਏ ਸਨ, ਜਿਨ੍ਹਾਂ 'ਚੋਂ 700 ਪੌਦੇ ਸਹੀ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਪੌਦੇ ਉਥੇ ਹੀ ਲਗਾਏ ਜਾ ਰਹੇ ਹਨ ਅਤੇ ਜਿੱਥੇ ਪੌਦਿਆਂ ਦੀ ਦੇਖਭਾਲ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਸਾਲ 1500 ਪੌਦੇ ਲਗਾਉਣ ਦਾ ਟੀਚਾ ਹੈ। ਪੌਦੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਦੇਖਭਾਲ ਕਰਨੀ ਵੀ ਜਰੂਰੀ ਹੈ।
ਕੀ ਕਹਿਣਾ ਹੈ ਸਮਾਜ ਸੇਵੀ ਨੀਲਾ ਮਦਾਨ ਦਾ
ਸਮਾਜ ਸੇਵੀ ਨੀਲਾ ਮਦਾਨ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਦੇ ਚੁਣੀਦਾਂ ਸ਼ਹਿਰਾਂ 'ਚ ਹਰਿਆਲੀ ਹੋਣ ਕਾਰਨ ਉਥੇ ਮਾਨਸੂਨ ਅਤੇ ਬਰਸਾਤਾਂ ਅਧਿਕ ਹੁੰਦੀਆਂ ਹਨ ਪਰ ਅਸੀਂ ਹਰਿਆਲੀ ਤੋਂ ਪਿੱਛੇ ਹਾਂ। ਇਹੀ ਕਾਰਨ ਹੈ ਕਿ ਇਥੇ ਬਰਸਾਤਾਂ ਘੱਟ ਹਨ ਅਤੇ ਤਾਪਮਾਨ ਵੀ ਅਧਿਕ ਹੋ ਰਿਹਾ ਹੈ। ਆਮ ਲੋਕਾਂ ਅਤੇ ਖਾਸ ਕਰ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਹਰਿਆਲੀ ਲਿਆਉਣ ਦੇ ਲਈ ਅੱਗੇ ਆਉਣ ਅਤੇ ਜਿੱਥੇ ਉਨ੍ਹਾਂ ਨੂੰ ਖਾਲੀ ਜਗ੍ਹਾ ਨਜ਼ਰ ਆਉਂਦੀ ਹੈ, ਉਥੇ ਪੌਦੇ ਲਗਾਏ ਜਾਣ।
ਕੀ ਕਹਿਣਾ ਹੈ ਨੌਜਵਾਨ ਆਗੂ ਸੋਨੂੰ ਦਰਗਨ ਦਾ
ਨੌਜਵਾਨ ਆਗੂ ਸੋਨੂੰ ਦਰਗਨ ਨੇ ਕਿਹਾ ਕਿ ਸ਼ਹਿਰ 'ਚ ਅਜਿਹੀਆਂ ਕਈ ਕਾਲੌਨੀਆਂ ਹਨ ਜਿੱਥੇ ਪੌਦੇ ਲਗਾਉਣ ਲਈ ਕਾਫੀ ਜਗ੍ਹਾ ਹੈ। ਲੋਕ ਆਪਣੇ ਘਰ ਦੇ ਅੱਗੇ ਘੱਟੋ-ਘੱਟ 2-2 ਪੌਦੇ ਲਗਾਉਣੇ ਚਾਹੀਦੇ ਹਨ, ਜਿਨਾਂ ਦੀ ਉਹ ਆਪ ਸਾਂਭ ਸੰਭਾਲ ਕਰਨ ਅਤੇ ਵਾਤਾਵਰਣ ਨੂੰ ਸ਼ੁੱਧ ਬਣਾਉਣ ।
ਕੀ ਕਹਿਣਾ ਹੈ ਕਲੋਨਾਈਜਰ ਲਵਲੀ ਕੁੱਕੜ ਦਾ
ਸ਼ਹਿਰ ਦੀ ਬਬਲੂ ਇਨਕਲੈਵ ਦੇ ਮਾਲਿਕ ਲਵਲੀ ਕੁੱਕੜ ਨੇ ਇਸ ਮੁਹਿੰਮ ਦੇ ਲਈ ਅੱਗੇ ਆਉਣ ਦੀ ਸਹਿਮਤੀ ਪ੍ਰਗਟ ਕਰਦਿਆਂ ਇਕ ਹਫਤੇ ਬਾਅਦ ਕਾਲੋਨੀ 'ਚ ਬੂਟੇ ਲਗਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਾਲੋਨੀ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਪੌਦੇ ਲਗਾਉਣ ਲਈ ਪ੍ਰੇਰਿਤ ਕਰਨਗੇ।
ਕੀ ਕਹਿਣਾ ਪ੍ਰਦੂਸ਼ਣ ਵਿਭਾਗ ਦੇ ਐੱਸ. ਸੀ. ਤਜਿੰਦਰ ਕੁਮਾਰ ਦਾ
ਪ੍ਰਦੂਸ਼ਣ ਵਿਭਾਗ ਦੇ ਐੱਸ.ਸੀ. ਤਜਿੰਦਰ ਕੁਮਾਰ ਬਠਿੰਡਾ ਨੇ ਕਿਹਾ ਕਿ ਉਹ ਸਮੇਂ-ਸਮੇਂ ਸਿਰ ਇੰਡਸਟ੍ਰੀਜ ਤੇ ਪ੍ਰਦੂਸ਼ਣ ਦਾ ਧਿਆਨ ਰੱਖਦੇ ਹੀ ਹਨ ਅਤੇ ਨਾਲ ਹੀ ਵਾਟਰ ਟ੍ਰੀਟਮੈਂਟ ਦੇ ਪਾਣੀ ਨੂੰ ਸੋਖਣ ਲਈ ਸਫੈਦੇ ਵੀ ਲਗਵਾਏ ਜਾ ਰਹੇ ਹਨ। ਜਦ ਉਨ੍ਹਾਂ ਨੂੰ ਇੰਡਸਟ੍ਰੀਜ ਦੀ ਚਾਰਦੀਵਾਰੀ ਦੇ ਅੰਦਰ ਦੂਜੀ ਕਿਸਮ ਦੇ ਪੌਦੇ ਲਗਾਏ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਹਰੇਕ ਦਾ ਫਰਜ਼ ਹੈ।
ਕੀ ਕਹਿਣਾ ਹੈ ਵਣ ਮੰਤਰੀ ਸਾਧੂ ਸਿੰਘ ਧਰਮਸੋਤ
ਇਸ ਸੰਬੰਧੀ ਸਾਧੂ ਸਿੰਘ ਧਰਮਸੋਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ 'ਚ ਪੰਜਾਬ ਸਰਕਾਰ ਵਲੋਂ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਆਮ ਲੋਕਾਂ ਨਾਲ ਮਿਲਕੇ ਪੌਦੇ ਲਗਾਏ ਜਾਣਗੇ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਕਾਫੀ ਜਗ੍ਹਾ ਖਾਲੀ ਪਈ ਹੈ ਅਤੇ ਪੌਦੇ ਨਹੀਂ ਲੱਗੇ ਹੋਏ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਜਲਦੀ ਹੀ ਰਿਪੋਰਟ ਮੰਗਵਾ ਕੇ ਪੌਦੇ ਲਗਾਏ ਜਾਣਗੇ।
ਵੱਡੇ ਕਿਸਾਨ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬਿਜਲੀ ਸਬਸਿਡੀ ਛੱਡਣ : ਕਾਂਗੜ
NEXT STORY