ਭਵਾਨੀਗੜ੍ਹ (ਵਿਕਾਸ, ਸੰਜੀਵ): ਪਿੰਡ ਝਨੇੜੀ ’ਚ ਘਰ ਦੇ ਬਾਹਰ ਖੇਡ ਰਹੀ ਇਕ 9 ਸਾਲ ਦੀ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਕੇ ਜ਼ਖ਼ਮੀ ਕਰ ਦਿੱਤਾ। ਬੱਚੀ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਉਸਨੂੰ ਕੁੱਤਿਆਂ ਦੇ ਚੁੰਗਲ ’ਚੋ ਛੁਡਵਾਇਆ। ਜ਼ਖਮੀ ਬੱਚੀ ਨੂੰ ਇਲਾਜ ਲਈ ਪਟਿਆਲਾ ਦਾਖ਼ਲ ਕਰਵਾਇਆ ਗਿਆ ਹੈ।ਇਸ ਸਬੰਧੀ ਕਾਲਾ ਸਿੰਘ ਵਾਸੀ ਝਨੇੜੀ ਨੇ ਦੱਸਿਆ ਕਿ ਉਹ ਪਿੰਡ ਦੇ ਬਾਹਰ ਖੇਤਾਂ ’ਚ ਰਹਿੰਦਾ ਹੈ ਤੇ ਕਰੀਬ ਤਿੰਨ ਕਿਲਿਆਂ ਦੀ ਵਾਹੀ ’ਤੇ ਖੇਤਾਂ ਨੇੜੇ ਹੱਡਾਰੋਡੀ ਸਥਿਤ ਹੈ। ਬੀਤੇ ਦਿਨੀਂ ਉਸਦੀ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਸੁਖਪ੍ਰੀਤ ਕੌਰ ਇਕੱਲੀ ਘਰ ਦੇ ਬਾਹਰ ਖੇਡ ਰਹੀ ਸੀ ਤੇ ਖੇਡਦੇ ਸਮੇਂ ਉਹ ਘਰ ਤੋਂ ਦੂਰ ਚਲੀ ਗਈ ਤਾਂ ਇਸ ਦੌਰਾਨ ਉਥੇ ਘੁੰਮ ਰਹੇ 5-6 ਆਵਾਰਾ ਖੂੰਖਾਰ ਕੁੱਤੇ ਉਸਦੀ ਬੱਚੀ ’ਤੇ ਝਪਟ ਪਏ ਅਤੇ ਉਸਦੀ ਪਿੱਠ ਤੇ ਪੇਟ ਕੋਲ ਦੇ ਹਿੱਸੇ ਨੂੰ ਨੋਚ ਕੇ ਜ਼ਖ਼ਮੀ ਕਰ ਦਿੱਤਾ। ਸੁਖਪ੍ਰੀਤ ਕੌਰ ਦਾ ਰੋਲਾ ਸੁਣ ਕੇ ਨੇੜਲੇ ਘਰਾਂ ਦੇ ਲੋਕ ਤੁਰੰਤ ਇਕੱਠਾ ਹੋ ਗਏ ਤੇ ਡੰਡੇ ਸੋਟੀਆਂ ਨਾਲ ਕੁੱਤਿਆਂ ਨੂੰ ਭਜਾਇਆ।
ਇਹ ਵੀ ਪੜ੍ਹੋ: ਟਿਕਰੀ ਬਾਰਡਰ ’ਤੇ ਸੰਗਰੂਰ ਦੇ ਕਿਸਾਨ ਲੱਖਾ ਸਿੰਘ ਦੀ ਹਾਰਟ ਅਟੈਕ ਨਾਲ ਮੌਤ
ਘਟਨਾ ਤੋਂ ਬਾਅਦ ਬੱਚੀ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮੁੱਢਲੀ ਸਹਾਇਤਾ ਤੇ ਹੋਰ ਇਲਾਜ ਦੇਣ ਉਪਰੰਤ ਪਟਿਆਲਾ ਰੈਫਰ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਸਾਲ ਪਹਿਲਾਂ ਵੀ ਪਿੰਡ ’ਚ ਆਵਾਰਾ ਕੁੱਤਿਆਂ ਨੇ ਘਰ ਦੇ ਬਾਹਰ ਖੇਡਦੇ ਮਾਸੂਮ ਬੱਚੇ ਨੂੰ ਨੋਚ ਕੇ ਜ਼ਖ਼ਮੀ ਕਰ ਦਿੱਤਾ ਸੀ ਤੇ ਉਦੋਂ ਵੀ ਲੋਕਾਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਤੋਂ ਨਿਜਾਤ ਦਵਾਉਣ ਦੀ ਗੁਹਾਰ ਲਾਈ ਸੀ। ਤਾਜਾ ਘਟਨਾ ਤੋਂ ਬਾਅਦ ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੁੜ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਜਲਦ ਕਾਬੂ ਕੀਤਾ ਜਾਵੇ।
ਇਹ ਵੀ ਪੜ੍ਹੋ: ਪੁਲਸ ਪੰਜਾਬ ਸਰਕਾਰ ਦੀ ਸ਼ਹਿ 'ਤੇ ਨਗਰ-ਨਿਗਮ ਚੋਣਾਂ ’ਚ ਕਰ ਰਹੀ ਹੈ ਗੁੰਡਾਗਰਦੀ: ਸੁਖਬੀਰ ਬਾਦਲ
ਟਿਕਰੀ ਬਾਰਡਰ ’ਤੇ ਸੰਗਰੂਰ ਦੇ ਕਿਸਾਨ ਲੱਖਾ ਸਿੰਘ ਦੀ ਹਾਰਟ ਅਟੈਕ ਨਾਲ ਮੌਤ
NEXT STORY