ਚੰਡੀਗੜ੍ਹ (ਬਾਂਸਲ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੁਰਾਣੀ ਦੋਸਤੀ ਹੈ। ਹੁੱਡਾ ਖੁਦ ਕਈ ਵਾਰ ਇਸ ਗੱਲ ਨੂੰ ਪ੍ਰਵਾਨ ਕਰ ਚੁੱਕੇ ਹਨ ਪਰ ਇਕ ਵਿਆਹ ਸਮਾਰੋਹ ’ਚ ਪ੍ਰਧਾਨ ਮੰਤਰੀ ਮੋਦੀ ਦੀ ਹੁੱਡਾ ਨਾਲ ਗੱਲਬਾਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁੱਡਾ ਦੇ ਵਿਰੋਧੀਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ
ਲਗਭਗ 30 ਸੈਕਿੰਡ ਦਾ ਇਹ ਵੀਡੀਓ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੋਤੇ ਦੇ ਵਿਆਹ ਦੀ ਰਿਸੈਪਸ਼ਨ ਦਾ ਹੈ। ਇਹ ਰਿਸੈਪਸ਼ਨ 5 ਫਰਵਰੀ ਨੂੰ ਦਿੱਲੀ ’ਚ ਹੋਈ ਸੀ ਜਿਸ ’ਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੀ ਅਮਿਤ ਸ਼ਾਹ ਵੀ ਸ਼ਾਮਲ ਹੋਏ ਸਨ। ਵੀਡੀਓ ’ਚ ਪ੍ਰਧਾਨ ਮੰਤਰੀ ਸੁਰੱਖਿਆ ਮੁਲਾਜ਼ਮਾਂ ਨਾਲ ਘੁੰਮਦੇ ਵਿਖਾਈ ਦੇ ਰਹੇ ਹਨ। ਉਹ ਅੱਗੇ ਵਧ ਰਹੇ ਹਨ ਤੇ ਹੱਥ ਜੋੜ ਕੇ ਇਕ ਪਾਸੇ ਖੜ੍ਹੇ ਲੋਕਾਂ ਦਾ ਅਭਿਵਾਦਨ ਲਵੀਕਾਰ ਕਰ ਰਹੇ ਹਨ। ਇਸ ਦੌਰਾਨ ਮੋਦੀ ਥੋੜ੍ਹੀ ਦੂਰ ਖੜ੍ਹੇ ਭੂਪੇਂਦਰ ਹੁੱਡਾ ਦਾ ਹਾਲ-ਚਾਲ ਪੁੱਛਦੇ ਹਨ।
ਮੋਦੀ ਕਹਿੰਦੇ ਹਨ, ਹੁੱਡਾ ਸਾਹਿਬ... ਵਾਹ! ਤੁਸੀਂ ਕਿੱਥੇ ਰਹਿੰਦੇ ਹੋ ਅੱਜ-ਕੱਲ੍ਹ? ਹੁੱਡਾ ਨੇ ਕਿਹਾ-ਨਮਸਤੇ ਸਰ, ਮੈਂ ਠੀਕ ਹਾਂ। ਪ੍ਰਧਾਨ ਮੰਤਰੀ ਨੇ ਕਿਹਾ-ਸਭ ਠੀਕ ਹੈ, ਠੀਕ ਹੈ? ਕਦੇ ਮੈਨੂੰ ਵੀ ਅਾ ਕੇ ਮਿਲੋ। ਇਸ ਤੋਂ ਬਾਅਦ ਮੋਦੀ ਹੁੱਡਾ ਕੋਲ ਖੜ੍ਹੇ ਇਕ ਹੋਰ ਵਿਅਕਤੀ ਨੂੰ ਹੱਥ ਜੋੜ ਕੇ ਨਮਸਤੇ ਕਰਦੇ ਹਨ ਤੇ ਉਸ ਦਾ ਹਾਲ-ਚਾਲ ਪੁੱਛਦੇ ਹਨ। ਇਸ ਤੋਂ ਅੱਗੇ ਦੀਪੇਂਦਰ ਹੁੱਡਾ ਮਿਲ ਜਾਂਦੇ ਹਨ। ਉਨ੍ਹਾਂ ਨੂੰ ਵੇਖ ਕੇ ਮੋਦੀ ਫਿਰ ਰੁਕ ਜਾਂਦੇ ਹਨ ਅਤੇ ਕਹਿੰਦੇ ਹਨ, ਓ, ਜੂਨੀਅਰ ਹੁੱਡਾ ਇੱਥੇ ਖੜ੍ਹੇ ਹਨ। ਕਿਵੇਂ ਹੋ? ਇਸ ’ਤੇ ਦੀਪੇਂਦਰ ਹੱਥ ਜੋੜ ਕੇ ਨਮਸਤੇ ਕਰਦੇ ਹਨ। ਮੋਦੀ ਫਿਰ ਕਹਿੰਦੇ ਹਨ ਕਿ ਮੈਨੂੰ ਕੱਲ੍ਹ ਤੁਹਾਡੀ ਬਹੁਤ ਯਾਦ ਆਈ। ਦੀਪੇਂਦਰ ਕਹਿੰਦੇ ਹਨ-ਹਾਂ ਸਰ, ਕੀਤਾ ਤਾਂ ਸੀ ਯਾਦ। ਮੈਂ ਵੀ ਵੇਖ ਰਿਹਾ ਸੀ। ਇਸ ਤੋਂ ਬਾਅਦ ਮੋਦੀ ਅੱਗੇ ਵਧਦੇ ਹਨ।
ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਸੂਹੇ ਚੂੜੇ ਵਾਲੀ ਲਾੜੀ ਦਾ ਉੱਜੜ ਗਿਆ ਸੰਸਾਰ, ਵਿੱਛ ਗਏ ਸੱਥਰ (ਵੀਡੀਓ)
ਵਿਰੋਧੀਆਂ ਨੇ ਕਿਹਾ - ਪਾਰਟੀ ਬਦਲਣ ਲਈ ਆਧਾਰ ਤਿਆਰ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਦਿੱਲੀ ਚੋਣ ਨਤੀਜਿਆਂ ਨਾਲ ਜੋੜਿਆ ਜਾ ਰਿਹਾ ਹੈ। ਹਰਿਆਣਾ ਦੇ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਹੁੱਡਾ ਨੇ ਮੋਦੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ ਤੇ ਮੋਦੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕਿਸੇ ਵੀ ਸਮੇਂ ਆ ਕੇ ਮਿਲ ਲੈਣ। ਐਤਵਾਰ ਹਰਿਆਣਾ ਦੇ ਸੋਸ਼ਲ ਮੀਡੀਆ ਗਰੁੱਪਾਂ ’ਚ ਇਸ ਵੀਡੀਓ ’ਤੇ ਸਾਰਾ ਦਿਨ ਚਰਚਾ ਹੁੰਦੀ ਰਹੀ। ਲੋਕਾਂ ਨੇ ਸਾਬਕਾ ਮੁੱਖ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਬਾਰੇ ਕਈ ਟਿੱਪਣੀਆਂ ਕੀਤੀਆਂ। ਕਿਹਾ ਜਾ ਰਿਹਾ ਹੈ ਕਿ ਪਾਰਟੀ ਬਦਲਣ ਲਈ ਆਧਾਰ ਤਿਆਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਨਹੀਂ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਜਾਣੋ ਕਦੋਂ ਤਕ ਹੋਈ ਮੁਲਤਵੀ
NEXT STORY