ਆਦਮਪੁਰ- ਅੱਜ ਆਦਮਪੁਰ ਏਅਰ ਫੋਰਸ ਸਟੇਸ਼ਨ ਪੁੱਜੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਫੌਜ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਇਸ ਸਮੇਂ ਭਾਰਤ ਕੋਲ ਅਜਿਹੀ ਤਕਨੀਕ ਹੈ, ਜਿਸ ਦਾ ਪਾਕਿਸਤਾਨ ਸਾਹਮਣਾ ਹੀ ਨਹੀਂ ਕਰ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਜਿਸ ਨੂੰ ਲਲਕਾਰ ਰਿਹਾ ਹੈ, ਉਹ ਹਿੰਦ ਦੀ ਸੈਨਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਹਮਲੇ ਦਾ ਭਾਰਤ ਨੇ ਜਿਨ੍ਹਾਂ ਡਰੋਨਾਂ, ਮਿਜ਼ਾਇਲਾਂ ਤੇ ਹਥਿਆਰਾਂ ਨਾਲ ਮੂੰਹਤੋੜ ਜਵਾਬ ਦਿੱਤਾ ਹੈ, ਉਨ੍ਹਾਂ ਨੂੰ ਦੇਖ ਕੇ ਪਾਕਿਸਤਾਨ ਨੂੰ ਕਈ ਦਿਨਾਂ ਤੱਕ ਨੀਂਦ ਨਹੀਂ ਆਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਿਰਫ਼ 20-25 ਮਿੰਟਾਂ ਦੇ ਅੰਦਰ ਹੀ ਸਰਹੱਦ ਪਾਰ ਦੇ ਅੱਤਵਾਦੀ ਟਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਉਣ ਦਾ ਕੰਮ ਐਡਵਾਂਸਡ ਟੈਕਨਾਲੌਜੀ ਤੇ ਟ੍ਰੇਨਡ ਜਵਾਨਾਂ ਦੀ ਬਦੌਲਤ ਹੀ ਸਫਲ ਹੋ ਸਕਿਆ ਹੈ।
ਭਾਰਤੀ ਕਾਰਵਾਈ ਨਾਲ ਦੁਸ਼ਮਣ ਦਾ ਸੀਨਾ ਛੱਲੀ ਹੋ ਗਿਆ ਹੈ। ਸਾਡਾ ਉਦੇਸ਼ ਪਾਕਿਸਤਾਨ 'ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੀ, ਪਰ ਪਾਕਿਸਤਾਨ ਨੇ ਇਸ ਨੂੰ ਆਪਣੀ ਲੜਾਈ ਬਣਾ ਲਿਆ, ਜਿਸ ਦਾ ਉਨ੍ਹਾਂ ਨੂੰ ਖਾਮਿਆਜ਼ਾ ਭੁਗਤਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਵਾਨਾਂ 'ਤੇ ਮਾਣ ਹੈ ਕਿ ਉਨ੍ਹਾਂ ਨੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਏ ਬਗ਼ੈਰ ਆਪਣਾ ਕੰਮ ਪੂਰਾ ਕੀਤਾ।
'ਭਾਰਤ ਬੁੱਧ ਦੀ ਵੀ ਧਰਤੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵੀ..' : PM ਮੋਦੀ
NEXT STORY