ਜਲੰਧਰ (ਗੁਲਸ਼ਨ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਨ ਲਈ ਜਲੰਧਰ ਵਿਖੇ ਪੀ. ਏ. ਪੀ. ਦੀ ਗਰਾਊਂਡ ਪਹੁੰਚੇ ਹਨ। ਆਪਣੀ ਰੈਲੀ ਦੀ ਸ਼ੁਰੂਆਤ ਉਨ੍ਹਾਂ ਨੇ ਫਤਿਹ ਬੁਲਾ ਕੇ ਕੀਤੀ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ‘ਪੰਜਾਬ ਕੇਸਰੀ’ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ‘ਪੰਜਾਬ ਕੇਸਰੀ’ ਦੇ ਸ਼ਹੀਦ ਪਰਿਵਾਰ ਫੰਡ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ‘ਪੰਜਾਬ ਕੇਸਰੀ’ ਦੇ ਸੰਪਾਦਕ ਵਿਜੇ ਕੁਮਾਰ ਚੋਪੜਾ ਮੇਰੇ ਪਰਮ ਮਿੱਤਰ ਹਨ।
ਇਹ ਵੀ ਪੜ੍ਹੋ : ਪੰਜਾਬ ਚੋਣਾਂ 2022: ਭਾਜਪਾ ਗਠਜੋੜ ਨੇ ਪੰਜਾਬ ਲਈ ਜਾਰੀ ਕੀਤਾ ਮੈਨੀਫੈਸਟੋ, ਕੀਤੇ ਇਹ ਵਾਅਦੇ
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ’ਚ ਸ਼ਹੀਦ ਵੀਰ ਜਵਾਨਾਂ ਦੀ ਤੀਜੀ ਬਰਸੀ ਹੈ, ਉਨ੍ਹਾਂ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਕਿਹਾ ਕਿ 16 ਫਰਵਰੀ ਨੂੰ ਸੰਤ ਰਵੀਦਾਸ ਦੀ ਜਯੰਤੀ ਹੈ। ਸੰਤ ਰਵੀਦਾਸ ਜੀ ਨੂੰ ਮੈਂ ਸ਼ਰਧਾਪੂਰਵਕ ਨਮਨ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਜਾਬ ਨੇ ਮੈਨੂੰ ਇੰਨਾ ਕੁਝ ਦਿੱਤਾ ਕਿ ਉਸ ਦਾ ਕਰਜ਼ ਉਤਾਰਨ ਲਈ ਜਿੰਨੀ ਸੇਵਾ ਕਰਦਾ ਹੈ, ਓਨਾਂ ਹੀ ਸੇਵਾ ਕਰਨ ਦਾ ਮਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਭਰੋਸਾ ਦਿੰਦਾ ਹਾਂ ਕਿ ਪੰਜਾਬ ਇਕ ਵਾਰ ਭਾਜਪਾ ਮੌਕਾ ਦੇਵੇਗਾ ਤਾਂ ਭਾਜਪਾ ਪੰਜਾਬ ਦਾ ਕਲਿਆਣ ਕਰ ਕੇ ਦੇਵੇਗੀ। ਭਾਜਪਾ ਸਰਕਾਰ ਆਪਣੇ ਕੰਮ-ਕਾਜ ਦੇ ਭਰੋਸੇ ਚੋਣ ਲੜਦੀ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਸੀਂ ਪੰਜਾਬ ਦੇ ਵਿਕਾਸ ਲਈ ਕੋਈ ਕੋਰ ਕਸਰ ਨਹੀਂ ਛੱਡਾਂਗੇ। ਅਸੀਂ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਲਈ, ਪੰਜਾਬ ਦੀ ਨਸ਼ਾ ਮੁਕਤੀ ਲਈ ਕੋਈ ਕਸਰ ਨਹੀਂ ਛੱਡਾਂਗੇ।
ਇਹ ਵੀ ਪੜ੍ਹੋ : ਪੰਜਾਬ ਵਰਚੁਅਲ ਰੈਲੀ ’ਚ PM ਮੋਦੀ ਬੋਲੇ- ਸਾਡਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਸਾਲਾਂ ’ਚ ਤੁਸੀਂ ਸਾਰਿਆਂ ਨੇ ਦੇਸ਼ ਲਈ ਮੇਰੀ ਮਿਹਨਤ ਵੇਖੀ ਹੈ। ਪੰਜਾਬ ਦੀ ਐੱਨ. ਡੀ. ਏ. ਗਠਜੋੜ ਦੀ ਸਰਕਾਰ ਬਣੇਗੀ। ਇਹ ਪੱਕਾ ਹੈ ਕਿ ਪੰਜਾਬ ’ਚ ਐੱਨ. ਡੀ. ਏ. ਦੀ ਸਰਕਾਰ ਬਣਨ ਜਾ ਰਹੀ ਹੈ। ਪੰਜਾਬ ’ਚ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਨਵੇਂ ਪੰਜਾਬ ’ਚ ਵਿਰਾਸਤ ਅਤੇ ਵਿਕਾਸ ਹੋਵੇਗਾ। ਨਵੇਂ ਪੰਜਾਬ ’ਚ ਹਰ ਵਿਅਕਤੀ ਨੂੰ ਮਾਣ ਸਨਮਾਨ ਮਿਲੇਗਾ। ਪੰਜਾਬ ਦਾ ਨਾਅਰਾ- ਨਵਾਂ ਪੰਜਾਬ, ਨਵੀਂ ਟੀਮ ਦੇ ਨਾਲ। ਪੰਜਾਬ ਹੁਣ ਨਵੇਂ ਗਠਜੋੜ ਵਾਲੇ ਭਾਜਪਾ ਨੂੰ ਮੌਕਾ ਦੇਵੇਗਾ। ਪੰਜਾਬ ਦੇ ਇਕ-ਇਕ ਵਿਅਕਤੀ ਨੂੰ ਮੇਰੇ ਨੌਜਵਾਨਾਂ ਨੂੰ ਮੈਂ ਵਿਸ਼ਵਾਸ ਦੇਣ ਆਇਆ ਹਾਂ ਕਿ ਤੁਹਾਡੇ ਚੰਗੇ ਭਵਿੱਖ ਲਈ ਸਾਡੀ ਕੋਸ਼ਿਸ਼ ’ਚ ਕੋਈ ਕਮੀ ਨਹੀਂ ਰਹਿਣ ਦੇਵਾਂਗੇ। ਨਵਾਂ ਭਾਰਤ ਉਦੋਂ ਬਣੇਗਾ, ਜਦੋਂ ਇਸ ਦਹਾਕੇ ’ਚ ‘ਨਵਾਂ ਪੰਜਾਬ’ ਬਣੇਗਾ। ਉਨ੍ਹਾਂ ਨੇ ਕਿਹਾ ਕਿ ਨਵਾਂ ਪੰਜਾਬ ਜੋ ਕਰਜ਼ ਤੋਂ ਮੁਕਤ ਹੋਵੇਗਾ। ਨਵਾਂ ਪੰਜਾਬ ਹਰ ਦਲਿਤ ਭੈਣ-ਭਰਾ ਨੂੰ ਮਾਨ ਮਿਲੇਗਾ। ਹਰ ਪੱਧਰ ’ਤੇ ਉੱਚਿਤ ਭਾਈਵਾਲੀ ਮਿਲੇਗੀ।
ਪਾਕਿਸਤਾਨ, ਚੀਨ ਤੇ ਤਾਲਿਬਾਨ ਦੇ ਗਠਜੋੜ ਲਈ PM ਮੋਦੀ ਵਰਗਾ ਤਗੜਾ ਲੀਡਰ ਚਾਹੀਦਾ ਹੈ : ਅਮਰਿੰਦਰ ਸਿੰਘ
NEXT STORY