ਜਲੰਧਰ- ਜਲੰਧਰ ਦੀ ਰਹਿਣ ਵਾਲੀ ਪਲਕ ਕੋਹਲੀ ਨੇ ਪੈਰਿਸ ਪੈਰਾਲੰਪਿਕ ਵਿਚ ਬੈਡਮਿੰਟਨ ਮੁਕਾਬਲੇ ਵਿਚ ਭਾਵੇਂ ਮੈਡਲ ਨਹੀਂ ਜਿੱਤਿਆ ਪਰ ਉਸ ਨੇ ਆਪਣੀ ਸੰਘਰਸ਼ ਦੀ ਜੋ ਦਾਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਵਿਚ ਸੁਣਾਈ ਹੈ, ਉਸ ਨੂੰ ਸੁਣ ਕੇ ਸਾਰੇ ਲੋਕ ਪ੍ਰੇਰਣਾ ਲੈ ਰਹੇ ਹਨ। ਟੋਕੀਓ ਪੈਰਾਲੰਪਿਕ ਤੋਂ ਬਾਅਦ ਪਲਕ ਕੋਹਲੀ ਨੂੰ ਕੈਂਸਰ ਹੋ ਗਿਆ ਸੀ। ਉਸ ਨੇ ਹਾਲ ਹੀ ਵਿੱਚ ਪੈਰਿਸ ਪੈਰਾਲੰਪਿਕ ਵਿੱਚ ਜਗ੍ਹਾ ਬਣਾਉਣ ਲਈ ਕੈਂਸਰ ਨੂੰ ਹਰਾਇਆ, ਫਿਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਪਿਛਲੇ ਦਿਨੀਂ ਪਲਕ ਕੋਹਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਲਕ, ਤੁਹਾਡਾ ਕੇਸ ਅਜਿਹਾ ਹੈ ਕਿ ਤੁਸੀਂ ਕਈ ਲੋਕਾਂ ਨੂੰ ਪ੍ਰੇਰਿਤ ਕਰ ਸਕਦੇ ਹੋ, ਕਿਉਂਕਿ ਇੰਨੀਆਂ ਮੁਸ਼ਕਿਲਾਂ ਦੇ ਬਾਵਜੂਦ ਟਰੈਕ 'ਤੇ ਗੱਡੀ ਆਈ, ਆਪਣੀ ਜ਼ਿੰਦਗੀ ਬਣਾਈ। ਵਿਚਕਾਰ ਇਕ ਨਵੀਂ ਰੁਕਾਵਟ ਖੜ੍ਹੀ ਹੋ ਗਈ। ਫਿਰ ਵੀ ਤੁਸੀਂ ਆਪਣਾ ਮਕਸਦ ਨਹੀਂ ਛੱਡਿਆ। ਇਹ ਬਹੁਤ ਵੱਡੀ ਗੱਲ ਹੈ। ਤੁਹਾਨੂੰ ਵਧਾਈ ਹੋਵੇ। ਪਲਕ ਨੇ ਦੱਸਿਆ ਕਿ ਪੈਰਾਲੰਪਿਕ ਵਿਚ ਜਗ੍ਹਾ ਬਣਾਉਣ ਲਈ ਇੰਟਰਨੈਸ਼ਨਲ ਪੱਧਰ ਦੀ ਟ੍ਰੇਨਿੰਗ ਹਾਸਲ ਕੀਤੀ ਅਤੇ ਇੰਟਰਨੈਸ਼ਨਲ ਰੈਂਕਿੰਗ ਨੂੰ ਦੋਬਾਰਾ ਪਾਉਣ ਲਈ ਸਖ਼ਤ ਸੰਘਰਸ਼ ਵੀ ਕੀਤਾ।
ਇਹ ਵੀ ਪੜ੍ਹੋ- ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ, ਮੱਥਾ ਟੇਕਣ ਪਹੁੰਚਣ ਲੱਗੇ ਸ਼ਰਧਾਲੂ, ਕੀਤੇ ਖ਼ਾਸ ਪ੍ਰਬੰਧ
ਪਲਕ ਨੇ ਕਿਹਾ ਕਿ ਮੈਂ ਟੋਕੀਓ ਪੈਰਾਲੰਪਿਕ 'ਚ ਚੌਥੇ ਸਥਾਨ 'ਤੇ ਰਹੀ ਸੀ। ਇਸ ਵਾਰ ਮੈਂ ਪੰਜਵਾਂ ਸਥਾਨ ਪੂਰਾ ਕੀਤਾ ਹੈ। ਇਸ ਪੈਰਾਲੰਪਿਕ ਲਈ ਮੇਰਾ ਸਫ਼ਰ ਬਿਲਕੁਲ ਵੱਖਰਾ ਸੀ। ਟੋਕੀਓ ਪੈਰਾਲੰਪਿਕਸ ਤੋਂ ਬਾਅਦ ਮੈਨੂੰ ਹੱਡੀਆਂ ਦੇ ਟਿਊਮਰ ਦੇ ਕੈਂਸਰ ਦਾ ਪਤਾ ਲੱਗਾ। ਇਹ ਸਟੇਜ-1 ਦਾ ਕੈਂਸਰ ਸੀ। ਮੈਂ ਢਾਈ ਸਾਲ ਤੱਕ ਕਿਸੇ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ। ਮੈਂ ਪਿਛਲੇ ਸਾਲ ਵਾਪਸੀ ਕੀਤੀ ਸੀ ਅਤੇ ਮੈਂ ਬਹੁਤ ਖ਼ੁਸ਼ ਹਾਂ। ਮੈਂ ਆਪਣੇ ਗੌਰਵ ਸਰ ਦੀ ਮਦਦ ਨਾਲ ਅੱਗੇ ਵਧੀ। ਮੇਰੇ ਬਹੁਤ ਸਾਰੇ ਟੂਰਨਾਮੈਂਟ ਛੁੱਟ ਗਏ ਸਨ। ਮੈਨੂੰ ਏਸ਼ੀਅਨ ਖੇਡਾਂ ਦੌਰਾਨ ਕੋਵਿਡ ਦਾ ਸੰਕਰਮਣ ਹੋਇਆ ਸੀ। ਫਿਰ ਮੈਂ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਅਤੇ ਕਾਂਸੀ ਦਾ ਤਗਮਾ ਜਿੱਤਿਆ। ਫਿਰ ਬੈਕ ਟੂ ਬੈਕ ਪੈਰਿਸ ਪੈਰਾਲੰਪਿਕਸ ਲਈ ਕੁਆਲੀਫਾਈ ਕੀਤਾ।
ਕਈ ਟੂਰਨਾਮੈਂਟ ਨਹੀਂ ਖੇਡੇ ਤਾਂ ਮੇਰਾ ਰੈਂਕ 38 'ਤੇ ਆ ਗਿਆ ਸੀ ਪਰ ਮੈਂ ਫਿਰ ਆਪਣਾ ਰੈਂਕ ਵਰਲਡ ਵਿਚ ਚੌਥਾ ਬਣਾਇਆ। ਮੈਂ ਮੈਡਲ ਨਹੀਂ ਜਿੱਤ ਸਕੀ ਪਰ ਤੁਸੀਂ ਜੋ ਆਸ਼ਿਰਵਾਦ ਦਿੱਤਾ, ਉਸ ਨਾਲ ਬਹੁਤ ਖ਼ੁਸ਼ ਹਾਂ। ਹੁਣ ਮੈਂ 2028 ਲਈ ਤਿਆਰੀ ਕਰ ਰਹੀ ਹਾਂ। ਜ਼ਿਕਰਯੋਗ ਹੈ ਕਿ ਪਲਕ ਦਾ ਇਕ ਹੱਥ ਨਹੀਂ ਹੈ। ਸਰੀਰਕ ਤੌਰ 'ਤੇ ਦੂਜਿਆਂ ਤੋਂ ਵੱਖ ਹੋਣ ਦੇ ਬਾਵਜੂਦ ਹੌਂਸਲਾ ਨਹੀਂ ਛੱਡਿਆ।
ਇਹ ਵੀ ਪੜ੍ਹੋ- ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਸ਼੍ਰੋਮਣੀ ਅਕਾਲੀ ਦਲ ਦਾ ਆਗੂ ਗ੍ਰਿਫ਼ਤਾਰ! ਹੋਰ ਕਈਆਂ 'ਤੇ ਹੋ ਸਕਦੀ ਹੈ ਕਾਰਵਾਈ
NEXT STORY