ਜਲੰਧਰ (ਖੁਰਾਣਾ)–ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਅਧਿਕਾਰਕ ਰੂਪ ਨਾਲ ਭਾਵੇਂ 17 ਸਤੰਬਰ ਨੂੰ ਹੈ ਪਰ ਬਾਬਾ ਸੋਢਲ ਦੇ ਦਰ ’ਤੇ ਸੀਸ ਨਿਵਾਉਣ ਲਈ ਸ਼ਰਧਾਲੂਆਂ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ। ਅਜਿਹੇ ਵਿਚ ਜਲੰਧਰ ਨਗਰ ਨਿਗਮ ਨੇ ਵੀ ਮੇਲੇ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਜ ਤੋਂ ਸੋਢਲ ਮੇਲਾ ਕੰਪਲੈਕਸ ਵਿਚ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ, ਜੋ ਮੇਲੇ ਦੇ ਅਗਲੇ ਦਿਨ ਭਾਵ 18 ਸਤੰਬਰ ਤਕ ਕੰਮ ਕਰਦਾ ਰਹੇਗਾ। ਇਸ ਕੰਟਰੋਲ ਰੂਮ ਦਾ ਇੰਚਾਰਜ ਐੱਸ. ਈ. ਰਾਹੁਲ ਧਵਨ ਨੂੰ ਬਣਾਇਆ ਗਿਆ ਹੈ ਅਤੇ ਐਡੀਸ਼ਨਲ ਕਮਿਸ਼ਨਰ ਨੇ ਲਿਖਤੀ ਹੁਕਮ ਕੱਢ ਕੇ ਸਾਰੇ ਅਧਿਕਾਰੀਆਂ ਦੀ ਡਿਊਟੀ ਸੋਢਲ ਮੇਲੇ ਦੇ ਵੱਖ-ਵੱਖ ਕੰਮਾਂ ਲਈ ਲਾ ਦਿੱਤੀ ਹੈ।
ਨਿਗਮ ਦੇ ਐਡੀਸ਼ਨਲ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਨੇ ਬੀਤੇ ਦਿਨ ਜ਼ੋਨਲ ਕਮਿਸ਼ਨਰ ਵਿਕ੍ਰਾਂਤ ਵਰਮਾ ਨਾਲ ਖ਼ੁਦ ਸੋਢਲ ਮੇਲਾ ਇਲਾਕੇ ਦਾ ਦੌਰਾ ਕੀਤਾ ਅਤੇ ਸਾਰੇ ਪ੍ਰਬੰਧਾਂ ਨੂੰ ਵੇਖਿਆ। ਉਨ੍ਹਾਂ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਕਈ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕੰਟਰੂਲ ਰੂਮ ਦਾ ਵੀ ਦੌਰਾ ਕੀਤਾ ਅਤੇ ਸਵੱਛ ਭਾਰਤ ਟੀਮ ਵੱਲੋਂ ਉਥੇ ਲਾਏ ਗਏ ਸਟਾਲ ਦੌਰਾਨ ਕੱਪੜੇ ਦੇ ਥੈਲਿਆਂ ਦੀ ਪ੍ਰਦਰਸ਼ਨੀ ਅਤੇ ਹੋਰਨਾਂ ਚੀਜ਼ਾਂ ਨੂੰ ਲਾਂਚ ਕੀਤਾ।
ਇਹ ਵੀ ਪੜ੍ਹੋ- PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼
ਜ਼ੋਨਲ ਕਮਿਸ਼ਨਰ ਵਿਕ੍ਰਾਂਤ ਨੇ ਸਟਰੀਟ ਲਾਈਟਾਂ ਨੂੰ ਕਰਵਾਇਆ ਠੀਕ
ਪਿਛਲੇ ਦਿਨੀਂ ‘ਜਗ ਬਾਣੀ’ ਵਿਚ ਵਿਸਥਾਰ ਨਾਲ ਖ਼ਬਰ ਛਪੀ ਸੀ ਕਿ ਸੋਢਲ ਮੇਲਾ ਇਲਾਕੇ ਅਤੇ ਮੰਦਰ ਤਕ ਆਉਣ-ਜਾਣ ਵਾਲੇ ਸਾਰੇ ਰਸਤਿਆਂ ’ਤੇ ਸੈਂਕੜਿਆਂ ਦੀ ਗਿਣਤੀ ਵਿਚ ਸਟਰੀਟ ਲਾਈਟਾਂ ਬੰਦ ਪਈਆਂ ਹਨ, ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਸਕਦੀ ਹੈ। ਅਜਿਹੇ ਵਿਚ ਨਿਗਮ ਦੇ ਜ਼ੋਨਲ ਕਮਿਸ਼ਨਰ ਵਿਕ੍ਰਾਂਤ ਵਰਮਾ ਨੇ ਅੱਜ ਨਿਗਮ ਅਧਿਕਾਰੀਆਂ ਨੂੰ ਨਾਲ ਲੈ ਕੇ ਮੇਲਾ ਇਲਾਕੇ ਦਾ ਦੌਰਾ ਕੀਤਾ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਚਾਲੂ ਕਰਵਾਇਆ।
ਇਹ ਵੀ ਪੜ੍ਹੋ- ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ
ਮੇਲੇ ਨੂੰ ਪਲਾਸਟਿਕ ਫ੍ਰੀ ਰੱਖਣ ਬਾਰੇ ਡਾ. ਅਬਰੋਲ ਨੇ ਚਲਾਈ ਜਾਗਰੂਕਤਾ ਮੁਹਿੰਮ
ਨਿਗਮ ਕਮਿਸ਼ਨਰ ਗੌਤਮ ਜੈਨ ਨੇ ਇਸ ਵਾਰ ਸੋਢਲ ਮੇਲੇ ਨੂੰ ਪਲਾਸਟਿਕ ਫ੍ਰੀ ਰੱਖਣ ਬਾਰੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ, ਉਨ੍ਹਾਂ ਤਹਿਤ ਨਿਗਮ ਦੀ ਅਸਿਸਟੈਂਟ ਹੈਲਥ ਆਫਿਸਰ ਡਾ. ਸੁਮਿਤਾ ਅਬਰੋਲ ਨੇ ਅੱਜ ਸੋਢਲ ਮੇਲਾ ਇਲਾਕੇ ਵਿਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਦੇਵੀ ਸਹਾਏ ਸੀਨੀਅਰ ਸੈਕੰਡਰੀ ਸਕੂਲ ਸੋਢਲ ਰੋਡ ਅਤੇ ਲੱਭੂ ਰਾਮ ਦੋਆਬਾ ਸਕੂਲ ਦੇ ਵਿਦਿਆਰਥੀਆਂ ’ਤੇ ਆਧਾਰਿਤ ਰੈਲੀ ਕੱਢੀ ਗਈ।
ਬੱਚਿਆਂ ਨੇ ਬੈਨਰ ਆਦਿ ਉਠਾ ਕੇ ਸੋਢਲ ਮੇਲੇ ਨੂੰ ਪਲਾਸਟਿਕ ਫ੍ਰੀ ਰੱਖਣ ਬਾਰੇ ਜਾਗਰੂਕਤਾ ਫੈਲਾਈ। ਇਸ ਦੌਰਾਨ ਲੰਗਰ ਕਮੇਟੀਆਂ ਦੇ ਪ੍ਰਤੀਨਿਧੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਲੰਗਰ ਆਦਿ ਲਈ ਪਲਾਸਟਿਕ ਜਾਂ ਥਰਮੋਕੋਲ ਦੀ ਡਿਸਪੋਜ਼ਲ ਕ੍ਰਾਕਰੀ ਦੀ ਵਰਤੋਂ ਨਾ ਕਰਨ ਅਤੇ ਲੰਗਰ ਆਦਿ ਲਈ ਪੱਤਲਾਂ ਜਾਂ ਸਟੀਲ ਦੇ ਭਾਂਡਿਆਂ ਦਾ ਇੰਤਜ਼ਾਮ ਕੀਤਾ ਜਾਵੇ। ਇਸ ਲਈ ਬਾਬਾ ਸੋਢਲ ਮੰਦਰ ਦੇ ਸਾਹਮਣੇ ਇਕ ਸਟਾਲ ਵੀ ਲਾ ਦਿੱਤਾ ਗਿਆ ਹੈ, ਜਿੱਥੇ ਪੱਤਲ ਆਦਿ ਉਪਲੱਬਧ ਹਨ। ਰੈਲੀ ਦੌਰਾਨ ਸੈਨੇਟਰੀ ਇੰਸ. ਧੀਰਜ, ਵਿਕ੍ਰਾਂਤ ਅਤੇ ਮੋਨਿਕਾ ਸੇਖੜੀ, ਸੀ. ਐੱਫ. ਸਰੋਜ, ਸੁਮਨ ਅਤੇ ਅਮਨ ਦੇ ਇਲਾਵਾ ਮੋਟੀਵੇਟਰ ਅਤੇ ਸਕੂਲ ਸਟਾਫ ਨੇ ਵੀ ਹਿੱਸਾ ਲਿਆ।
ਇਹ ਵੀ ਪੜ੍ਹੋ- ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ
ਸਿਵਲ ਹਸਪਤਾਲ ਪਹੁੰਚ ਜਬਰ-ਜ਼ਿਨਾਹ ਪੀੜਤਾ ਦਾ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਦੇਲੀਨਾ ਨੇ ਜਾਣਿਆ ਹਾਲਚਾਲ
NEXT STORY