ਚੰਡੀਗੜ੍ਹ (ਸ਼ਰਮਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਫਰਵਰੀ ਨੂੰ ਦੁਪਹਿਰ 1:00 ਵਜੇ ਪੰਜਾਬ ਦੇ 2 ਲੋਕ ਸਭਾ ਹਲਕਿਆਂ ਵਿਚ ਭਾਜਪਾ ਅਤੇ ਗਠਜੋੜ ਦੇ 18 ਉਮੀਦਵਾਰਾਂ ਲਈ ਵਰਚੁਅਲ ਰੈਲੀ ਕਰਨਗੇ। ਭਾਰਤੀ ਜਨਤਾ ਪਾਰਟੀ ਇਸ ਰੈਲੀ ਦਾ ਵਰਚੁਅਲ ਪ੍ਰਸਾਰਣ ਲੁਧਿਆਣਾ ਤੋਂ ਕਰੇਗੀ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਚੋਣ ਸੰਚਾਲਨ ਕਮੇਟੀ ਦੇ ਕਨਵੀਨਰ ਜੀਵਨ ਗੁਪਤਾ ਨੇ ਦਿੱਤੀ।
ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਇੰਸਟਾਗ੍ਰਾਮ 'ਤੇ 400 Million ਫਾਲੋਅਰਸ ਹਾਸਲ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਬਣੇ
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਵਰਚੁਅਲ ਰੈਲੀ ਫ਼ਤਹਿਗੜ੍ਹ ਲੋਕ ਸਭਾ ਹਲਕੇ ਅਤੇ ਲੁਧਿਆਣਾ ਲੋਕ ਸਭਾ ਹਲਕੇ ਦੇ 9-9 (ਕੁੱਲ 18) ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਅਤੇ ਗਠਜੋੜ ਦੇ ਉਮੀਦਵਾਰਾਂ ਲਈ ਹੋਵੇਗੀ। ਜੀਵਨ ਗੁਪਤਾ ਨੇ ਕਿਹਾ ਕਿ ਕੋਵਿਡ-19 ਦੇ ਦਿਸਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਰੇਕ ਵਿਧਾਨ ਸਭਾ ਖੇਤਰ ਵਿਚ 3-3 ਐੱਲ.ਈ.ਡੀਜ਼ 1000-1000 ਦੀ ਸਮਰੱਥਾ ਨਾਲ ਕੁਰਸੀਆਂ ਲਗਾਈਆਂ ਜਾਣਗੀਆਂ, ਜਿੱਥੇ ਭਾਜਪਾ ਅਤੇ ਗਠਜੋੜ ਦੇ ਉਮੀਦਵਾਰ ਅਤੇ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਸੁਣ ਸਕਣਗੇ ਅਤੇ ਉਨ੍ਹਾਂ ਦੇ ਪੰਜਾਬ ਪ੍ਰਤੀ ਨਜ਼ਰੀਏ ਬਾਰੇ ਜਾਣ ਸਕਣਗੇ।
ਇਹ ਖ਼ਬਰ ਪੜ੍ਹੋ- ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਭਾਜਪਾ 'ਚ ਹੋਏ ਸ਼ਾਮਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
CM ਚੰਨੀ ਨੇ SC ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ ਕਦੇ ਨਹੀਂ ਚੁੱਕੀ ਆਵਾਜ਼ : ਬਾਦਲ
NEXT STORY