ਅਬੋਹਰ (ਸੁਨੀਲ) : ਸਦਰ ਥਾਣਾ ਪੁਲਸ ਨੇ 2 ਵਿਅਕਤੀਆਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਉਨ੍ਹਾਂ ਨਾਲ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਇਕ ਵਿਅਕਤੀ ਦੇ ਬਿਆਨਾਂ 'ਤੇ ਇਕ ਮਹਿਲਾ ਸਮੇਤ 4 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਗੁਰਮੇਲ ਸਿੰਘ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਪੁਲਸ ਦੇ ਉੱਚ ਅਧਿਕਾਰੀਆਂ ਨੂੰ 15.6.2020 ਨੂੰ ਦਿੱਤੇ ਪ੍ਰਾਰਥਨਾ ਪੱਤਰ 'ਚ ਅਕਾਸ਼ਦੀਪ ਪੁੱਤਰ ਵਿਜੈ ਸਿੰਘ ਵਾਸੀ ਢਾਬਾ ਕੋਕਰਿਆ ਨੇ ਦੱਸਿਆ ਕਿ ਧਰਮਿੰਦਰ ਸਿੰਘ ਨੈਨ ਪੁੱਤਰ ਸਹੀਰਾਮ, ਕਵਿਤਾ ਪਤਨੀ ਧਰਮਿੰਦਰ ਸਿੰਘ ਨੈਨ, ਸਹੀ ਰਾਮ ਤਿੰਨੇ ਵਾਸੀ ਨੇੜੇ ਐੱਸ.ਬੀ.ਆਈ ਬੈਂਕ ਸਰਦਾਰ ਸ਼ਹਿਰ ਜ਼ਿਲ੍ਹਾ ਚੁਰੂ ਰਾਜਸਥਾਨ ਅਤੇ ਸੁਰਿੰਦਰ ਕੁਮਾਰ (ਧਰਮਿੰਦਰ ਦਾ ਸਾਲਾ) ਨੇ ਉਸ ਨੂੰ ਅਤੇ ਸੁਖਵੀਰ ਸਿੰਘ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ 9 ਲੱਖ ਰੁਪਏ ਲੈ ਲਏ ਅਤੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਪੁਲਸ ਕਪਤਾਨ ਅਬੋਹਰ ਤੇ ਕਾਨੂੰਨੀ ਡੀ. ਏ. ਲੀਗਲ ਦੀ ਰਿਪੋਰਟ ਤੋਂ ਬਾਅਦ ਜ਼ਿਲ੍ਹਾ ਪੁਲਸ ਕਪਤਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਸਦਰ ਥਾਣਾ ਪੁਲਸ ਨੇ ਅਕਾਸ਼ਦੀਪ ਦੇ ਬਿਆਨਾਂ ਤੇ ਉਕਤ ਵਿਅਕਤੀਆਂ ਵਿਰੁੱਧ ਆਈਪੀਸੀ ਦੀ ਧਾਰਾ 420, 506, 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਸਵਿੰਦਰ ਸਿੰਘ ਬਣੇ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ
NEXT STORY