ਬਠਿੰਡਾ (ਸੁਖਵਿੰਦਰ) - ਦਿਆਲਪੁਰਾ ਪੁਲਸ ਨੇ ਭੱਠੀ ਦਾ ਸਮਾਨ ਬਰਾਮਦ ਕਰਕੇ ਮੌਕੇ ਤੋਂ ਲਾਹਣ, ਨਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਪਿੰਡ ਜਲਾਲ ਵਿਖੇ ਨਜਾਇਜ਼ ਸ਼ਰਾਬ ਕੱਢਣ ਦਾ ਕਾਰੋਬਾਰ ਕਰ ਰਹੇ ਹਨ। ਹੋਲਦਾਰ ਸੁਰਜੀਤ ਸਿੰਘ ਸੂਚਨਾ ਦੇ ਆਧਾਰ 'ਤੇ ਪਿੰਡ ਜਲਾਲ ਪਿੰਡ ਗੁਰਤੇਜ ਸਿੰਘ ਦੇ ਠਿਕਾਣੇ ਤੇ ਛਾਪੇਮਾਰੀ ਕਰਕੇ ਮੌਕੇ ਤੋਂ 15 ਲੀਟਰ ਲਾਹਣ, ਭੱਠੀ ਦਾ ਸਮਾਨ ਅਤੇ ਇਕ ਕੈਨੀ, 5 ਬੋਤਲਾਂ ਸ਼ਰਾਬ ਰੂੜੀ ਮਾਰਕਾਂ ਦੀਆ ਬਰਾਮਦ ਕੀਤੀਆ ਹਨ। ਪੁਲਸ ਨੇ ਮੁਲਜ਼ਮ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਕ ਵਾਰ ਫਿਰ ਤੋਂ ਮੁਸ਼ਕਿਲਾਂ 'ਚ ਫਸ ਸਕਦੀ ਹੈ 'ਰਾਧੇ ਮਾਂ', ਅਭਿਨੇਤਰੀ ਡੌਲੀ ਬਿੰਦਰਾ ਨੇ ਲਗਾਏ ਸਨ ਇਹ ਦੋਸ਼ (ਤਸਵੀਰਾਂ)
NEXT STORY