ਖੰਨਾ (ਬਿਪਨ) : ਖੰਨਾ ਪੁਲਸ ਜ਼ਿਲਾ 'ਚ ਪੈਂਦੇ ਦੋਰਾਹਾ ਥਾਣਾ ਪੁਲਸ ਨੇ 600 ਨਜਾਇਜ਼ ਸ਼ਰਾਬ ਦੀਆ ਬੋਤਲਾਂ ਅਤੇ 70 ਕਿੱਲੋ ਚੂਰਾ ਪੋਸਤ ਭੁੱਕੀ ਸਮੇਤ ਤਿੰਨ ਨੂੰ ਕਾਬੂ ਕੀਤਾ ਹੈ। ਖੰਨਾ ਪੁਲਸ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ. ਐੱਸ. ਆਈ. ਅਵਤਾਰ ਸਿੰਘ ਨੇ ਗੁਰਧਲੀ ਭੂਲੀ ਤੇ ਨਾਕਾ ਲਗਾਇਆ ਹੋਇਆ ਸੀ ਤਾਂ ਨਾਕੇ ਦੌਰਾਨ ਸੰਦੀਪ ਸਿੰਘ ਪੁੱਤਰ ਸੋਹਣਾ ਸਿੰਘ ਨੂੰ 70 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ।
ਦੂਜੇ ਮਾਮਲੇ ਵਿਚ ਰਾਜਵੰਤ ਹਸਪਤਾਲ ਦੇ ਸਾਹਮਣੇ ਨਾਕੇਬੰਦੀ ਦੌਰਾਨ 2 ਵਿਅਕਤੀਆਂ ਤੋਂ ਚੈਕਿੰਗ ਦੌਰਾਨ 600 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ ਜਿਨ੍ਹਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਹੈ।
SGPC ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਦੀ ਜ਼ਮਾਨਤ ਅਰਜੀ ਮੁਲਤਵੀ
NEXT STORY