ਅੰਮ੍ਰਿਤਸਰ ( ਸਰਬਜੀਤ ) : ਥਾਣਾ ਗੇਟ ਹਕੀਮਾਂ ਚੌਂਕ ਵਿਚ ਕੁਝ ਲੋਕਾਂ ਵੱਲੋਂ ਥਾਣੇ ਦੇ ਹੀ ਇਕ ਪੁਲਸ ਮੁਲਾਜ਼ਮ ਰਾਕੇਸ਼ ਕੁਮਾਰ 'ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਘਟਨਾ ਉਸ ਸਮੇਂ ਦੀ ਜਦੋਂ ਕੁਝ ਲੋਕ ਇਕ ਸ਼ਰਾਬ ਦੇ ਠੇਕੇ 'ਤੇ ਸ਼ਰਾਬ ਪੀਣ ਦੌਰਾਨ ਪੁਲਸ ਮੁਲਾਜ਼ਮ ਨਾਲ ਕਿਸੇ ਗੱਲ ਨੂੰ ਲੈ ਕੇ ਕਿਹਾ ਸੁਣੀ ਹੋ ਗਈ ਅਤੇ ਪੁਲਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਦੌਰਾਨ ਦੋ ਲੋਕਾਂ ਵੱਲੋਂ ਇਕ ਪੁਲਸ ਮੁਲਾਜ਼ਮ ਦੀ ਬੁਰੀ ਤਰ੍ਹਾਂ ਨਾਲ ਥਾਣੇ ਸਾਹਮਣੇ ਹੀ ਚੌਂਕ ਵਿਚ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ ਵੇਖਦੇ ਹੀ ਵੇਖਦੇ ਉਨ੍ਹਾਂ ਵੱਲੋਂ ਪੁਲਸ ਮੁਲਾਜ਼ਮ ਨੂੰ ਸੜਕ ਤੇ ਲੰਮੇ ਪਾ ਕੇ ਉਸ ਦਾ ਹਥਿਆਰ ਖੋਹਣ ਦੀ ਪੂਰੀ ਕੋਸ਼ਿਸ਼ ਕੀਤੀ ਕਈ ਅਤੇ ਇੰਨੇ ਸਮੇਂ ਵਿੱਚ ਦੂਸਰੇ ਮੁਲਾਜ਼ਮਾਂ ਨੇ ਆ ਕੇ ਉਸ ਨੂੰ ਮੌਕੇ ਤੇ ਬਚਾਇਆ।
ਪੁਲਸ ਮੁਲਾਜ਼ਮ ਦੀ ਪਹਿਚਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ। ਮੌਕੇ ਦੌਰਾਨ ਪੁਲਿਸ ਨੇ ਇੱਕ ਸ਼ਰਾਬ ਦੀ ਹਾਲਤ ਵਿਚ ਧੁੱਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਦੂਸਰਾ ਮੌਕਾ ਵੇਖਦਿਆਂ ਹੀ ਉਥੋਂ ਫਰਾਰ ਹੋ ਗਿਆ। ਸਾਰੀ ਘਟਨਾ ਥਾਣਾ ਗੇਟ ਹਕੀਮਾ ਅਤੇ ਚੌਂਕ ਵਿਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਵਿਚ ਕੈਦ ਹੋ ਗਈ। ਦੂਸਰੇ ਪਾਸੇ ਹਿਰਾਸਤ ਵਿਚ ਲਏ ਇਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਸ ਮੁਲਾਜ਼ਮਾਂ 'ਤੇ ਸ਼ਰਾਬ ਵਿਚ ਧੁੱਤ ਹੋ ਕੇ ਉਨ੍ਹਾਂ ਦੇ ਬੰਦਿਆਂ ਨੂੰ ਨਜਾਇਜ਼ ਤੌਰ 'ਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿੰਨੀ ਚੰਬਲ ’ਚ ਬਦਲ ਰਿਹੈ ਲੁਧਿਆਣਾ! 2 ਮਹੀਨਿਆਂ ’ਚ 20 ਤੋਂ ਵੱਧ ਫਾਇਰਿੰਗ ਦੇ ਮਾਮਲੇ
NEXT STORY