ਅੰਮ੍ਰਿਤਸਰ (ਜ. ਬ.) - ਮਜੀਠਾ ਰੋਡ ਥਾਣੇ ਦੀ ਪੁਲਸ ਨੇ ਵਿਸ਼ੇਸ਼ ਨਾਕੇਬੰਦੀ ਕਰਦਿਆਂ ਇਕ ਮੋਟਰਸਾਈਕਲ ਚੋਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਪੁਲਸ ਵੱਲੋਂ ਚੋਰੀ ਕੀਤੇ 5 ਹੋਰ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਅਕਸ਼ੇ ਗਿੱਲ ਉਰਫ ਗਗਨ ਪੁੱਤਰ ਪਵਨ ਕੁਮਾਰ ਵਾਸੀ ਨਿਊ ਮੈਡੀਕਲ ਇਨਕਲੇਵ ਦੇ ਕਬਜ਼ੇ 'ਚੋਂ ਚੋਰੀ ਕੀਤੇ 4 ਸਪਲੈਂਡਰ ਮੋਟਰਸਾਈਕਲ, ਇਕ ਹੀਰੋ ਹੋਂਡਾ ਮੋਟਰਸਾਈਕਲ ਤੇ ਇਕ ਮੋਟਰਸਾਈਕਲ ਦੀ ਚੈਸੀ ਸਮੇਤ ਇੰਜਣ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਥਾਣਾ ਮਜੀਠਾ ਰੋਡ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਇਹ ਮੁਲਜ਼ਮ ਜੋ ਕਿ ਨਸ਼ੇ ਦਾ ਆਦੀ ਹੈ, ਨਸ਼ਾ ਪੂਰਤੀ ਲਈ ਹੀ ਮੋਟਰਸਾਈਕਲ ਚੋਰੀ ਕਰਨ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਦਾਲਤ 'ਚ ਪੇਸ਼ ਕਰਨ ਮਗਰੋਂ ਮਿਲੇ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫਤੀਸ਼ ਦੌਰਾਨ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਤੋਂ ਇਲਾਵਾ ਚੋਰੀਸ਼ੁਦਾ ਵਾਹਨ ਖਰੀਦਣ ਵਾਲੇ ਖਰੀਦਦਾਰਾਂ ਖਿਲਾਫ ਵੀ ਪੁਲਸ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਏਗੀ।
ਪੰਜਾਬ 'ਚ 'ਆਪ' ਨੂੰ ਝਟਕਾ, ਸੀਨੀਅਰ ਆਗੂ ਫੂਲਕਾ ਨੇ ਪੰਜਾਬ ਦੀ ਸਿਆਸਤ ਤੋਂ ਲਈ ਛੁੱਟੀ
NEXT STORY