ਖੰਨਾ (ਬਿਪਨ) : ਖੰਨਾ ਪੁਲਸ ਨੇ 1 ਕਿੱਲੋ ਚਿੱਟਾ ਤੇ 5 ਗ੍ਰਾਮ ਕੋਕੀਨ ਸਮੇਤ ਇਕ ਵਿਦੇਸ਼ੀ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ। ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਐੱਚ. ਓ. ਸਦਰ ਅਨਵਰ ਅਲੀ ਨੇ ਅਪਣੀ ਪੁਲਸ ਪਾਰਟੀ ਸਮੇਤ ਪ੍ਰਿਸਟਾਂਨ ਮਾਲ ਕੋਲ ਨਾਕੇਬੰਦੀ ਕੀਤੀ ਹੋਈ ਅਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਮੰਡੀ ਗੋਵਿੰਦਗੜ੍ਹ ਵਾਲੇ ਪਾਸਿਓਂ ਆ ਰਹੀ ਇਕ ਕਾਰ ਕੈਮਰੀ ਨੰਬਰ ਡੀ. ਐੱਲ. 7 ਸੀ. ਜੀ. 3400 ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 1 ਕਿੱਲੋ ਚਿੱਟਾ 5 ਗ੍ਰਾਮ ਕੋਕੀਨ ਸਮੇਤ ਇਕ ਵਿਦੇਸ਼ੀ ਨਾਗਰਿਕ ਨੂੰ ਕਾਬੂ ਕਰ ਲਿਆ ਗਿਆ, ਜਿਸ 'ਤੇ ਕਾਰਵਾਈ ਕਰਦੇ ਹੋਏ ਐੱਨ. ਡੀ. ਪੀ. ਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਹੋਲਾ-ਮਹੱਲਾ 'ਚ ਲਗਾਏ ਗਏ ਲੰਗਰ ਬਣੇ ਆਕਰਸ਼ਣ ਦਾ ਕੇਂਦਰ (ਤਸਵੀਰਾਂ)
NEXT STORY